13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐਡੀਲੇਡ ਦੇ ਸੈਮ ਭਰਾਵਾਂ ਦੀ ਮਾਤਾ ਸ਼ਾਂਤੀ ਦੇਵੀ ਦਾ ਦਿਹਾਂਤ ਭਾਈਚਾਰੇ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਐਡੀਲੇਡ 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਾਸੀ ਸੈਮ ਭਰਾਵਾਂ, ਗੁਰਮੀਤ ਸਿੰਘ ਅਤੇ ਮਨਜੀਤ ਸਿੰਘ 140 ਈਸਟ ਪਾਰਕਵੇ ਲਾਈਟਸਵਿਊ ਐਡੀਲੇਡ ਸਾਊਥ ਆਸਟਰੇਲੀਆ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ 68 ਸਾਲ , ਪਤਨੀ ਸ੍ਰੀ ਤਰਸੇਮ ਲਾਲ, ਵਾਸੀ ਦਸੂਹਾ, ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਐਡੀਲੇਡ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਇਸ ਦਾ ਭਾਰੀ ਦੁੱਖ ਹੋਇਆ ।

ਅਜੀਤ ਡੈਸਕ 13-09-2026
ਐਡੀਲੇਡ 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਾਸੀ ਸੈਮ ਭਰਾਵਾਂ, ਗੁਰਮੀਤ ਸਿੰਘ ਅਤੇ ਮਨਜੀਤ ਸਿੰਘ 140 ਈਸਟ ਪਾਰਕਵੇ ਲਾਈਟਸਵਿਊ ਐਡੀਲੇਡ ਸਾਊਥ ਆਸਟਰੇਲੀਆ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ 68 ਸਾਲ , ਪਤਨੀ ਸ੍ਰੀ ਤਰਸੇਮ ਲਾਲ, ਵਾਸੀ ਦਸੂਹਾ, ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਐਡੀਲੇਡ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਇਸ ਦਾ ਭਾਰੀ ਦੁੱਖ ਹੋਇਆ ।ਸ੍ਰੀਮਤੀ ਸ਼ਾਂਤੀ ਦੇਵੀ ਦੇ ਦਿਹਾਂਤ ’ਤੇ ਐਡੀਲੇਡ ਦੇ ਪੰਜਾਬੀ ਭਾਈਚਾਰੇ ਵਲੋਂ ਸੈਮ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਤੇ ਹੌਸਲਾ ਪ੍ਰਦਾਨ ਕਰਨ।ਸੈਮ ਰਿਮੂਵਲ ਤੋ ਗੁਰਮੀਤ ਸਿੰਘ ਐਡੀਲੇਡ ਅਨੁਸਾਰ ਮਾਤਾ ਸ਼ਾਂਤੀ ਦੇਵੀ ਦੀਆਂ ਅੰਤਿਮ ਰਸਮਾਂ ਲਈ ਪਰਿਵਾਰ ਪੰਜਾਬ ਦੇ ਦਸੂਹਾ ਵਿਖੇ ਪਹੁੰਚ ਗਿਆ ਹੈ। ਉਨ੍ਹਾਂ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੁੱਧਵਾਰ 16 ਸਤੰਬਰ ਨੂੰ ਸਵੇਰੇ 10 ਵਜੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਦੁਪਹਿਰ 1 ਵਜੇ ਕਸਬਾ ਮੁਹੱਲਾ, ਦਸੂਹਾ ਵਿਖੇ ਪੈਣਗੇ। ਪਰਿਵਾਰ ਵਲੋਂ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੰਗਤਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਪੀਲ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਸੈਮ ਭਰਾਵਾਂ ਦਾ ਪੰਜਾਬੀ ਭਾਈਚਾਰੇ ਵਿੱਚ ਆਪਣੇ ਸਮਾਜਿਕ ਕਾਰਜਾਂ ਅਤੇ ਮਿਲਾਪੜੇ ਸੁਭਾਅ ਕਾਰਨ ਕਾਫ਼ੀ ਸਤਿਕਾਰ ਹੈ। ਉਨ੍ਹਾਂ ਦੀ ਮਾਤਾ ਦੇ ਦਿਹਾਂਤ ’ਤੇ ਐਡੀਲੇਡ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਪਰਿਵਾਰ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਲੀਪਜ਼ਿਗ ਹਵਾਈ ਅੱਡੇ ’ਤੇ ਨਾਕਾਮ ਡਰੋਨ ਹਮਲੇ ਦੀ ਸਾਜ਼ਿਸ਼ ਬੇਨਕਾਬ ਅਗਲੀ ਖ਼ਬਰ ਸੈਂਕੜੇ ਸਾਈਕਲ ਸਵਾਰਾਂ ਦਾ ਕਾਫ਼ਲਾ ਵੈਨਕੂਵਰ ਤੋਂ ਵਿਸਲਰ ਵੱਲ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।