13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬੀ ਨੌਜਵਾਨ ਦੇ ਕਾਤਲ ਨੂੰ 27 ਸਾਲ ਦੀ ਕੈਦ

ਮੈਲਬੌਰਨ, 12 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਔਰਮੰਡ ਇਲਾਕੇ ਵਿਚ ਸਾਥੀ ਕੌਮਾਂਤਰੀ ਵਿਦਿਆਰਥੀ ਦਾ ਕਤਲ ਕਰਨ ਅਤੇ ਇਕ ਹੋਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ 30 ਸਾਲਾ ਭਾਰਤੀ ਨੌਜਵਾਨ ਰੌਬਿਨ ਨੂੰ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 27 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਪੈਰੋਲ ਨਾ ਮਿਲਣ ਦਾ ਹੁਕਮ ਵੀ ਦਿੱਤਾ ਗਿਆ ਹੈ।

ਅਜੀਤ ਡੈਸਕ 13-09-2026
ਮੈਲਬੌਰਨ, 12 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਔਰਮੰਡ ਇਲਾਕੇ ਵਿਚ ਸਾਥੀ ਕੌਮਾਂਤਰੀ ਵਿਦਿਆਰਥੀ ਦਾ ਕਤਲ ਕਰਨ ਅਤੇ ਇਕ ਹੋਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ 30 ਸਾਲਾ ਭਾਰਤੀ ਨੌਜਵਾਨ ਰੌਬਿਨ ਨੂੰ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 27 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਪੈਰੋਲ ਨਾ ਮਿਲਣ ਦਾ ਹੁਕਮ ਵੀ ਦਿੱਤਾ ਗਿਆ ਹੈ। ਮਈ 2024 ਵਿਚ ਰੌਬਿਨ ਨੇ ਸ਼ਰਾਬ ਪੀਣ ਤੋਂ ਬਾਅਦ 30 ਸਾਲਾ ਸਰਵਣ ਸਿੰਘ ਨਾਲ ਝਗੜੇ ਦੌਰਾਨ ਉਸ ਦੀ ਛਾਤੀ ’ਚ ਚਾਕੂ ਮਾਰ ਦਿੱਤਾ। ਸਰਵਣ ਦੀ ਮਦਦ ਲਈ ਆਏ 22 ਸਾਲਾ ਨਵਜੀਤ ਸਿੰਘ ਸੰਧੂ ’ਤੇ ਵੀ ਉਸ ਨੇ ਚਾਕੂ ਦੇ ਕਈ ਵਾਰ ਕੀਤੇ ਸਾਨ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮੁਕੱਦਮੇ ਦੌਰਾਨ ਰੌਬਿਨ ਨੇ ਸਵੈ-ਰੱਖਿਆ ਦਾ ਦਾਅਵਾ ਕੀਤਾ ਸੀ, ਜਦੋਂਕਿ ਜੱਜ ਐਂਡਰਿਊ ਟਿੰਨੀ ਨੇ ਹਮਲੇ ਨੂੰ ਬਿਨਾ ਕਿਸੇ ਉਕਸਾਵੇ ਦੇ ਕਰਾਰ ਦਿੰਦਿਆਂ ਕਿਹਾ ਕਿ ਰੌਬਿਨ ਨੇ ਗੁੱਸੇ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਿਛਲੀ ਖ਼ਬਰ ਸਰੀ ਸਿਟੀ ਕੌਂਸਲ ਵਲੋਂ 2,500 ਤੋਂ ਵਧੇਰੇ ਬੂਟੇ ਲਗਾਉਣ ਲਈ ਸਰੀ ਵਸਨੀਕਾਂ ਨੂੰ ਸੱਦਾ ਅਗਲੀ ਖ਼ਬਰ ਜਰਸੀ ਵਿਵਾਦ ਸਮੇਤ 8 ਦੋਸ਼ਾਂ ’ਤੇ ਹਾਕੀ ਇੰਡੀਆ ਵਲੋਂ ਡੀ.ਜੀ. ਨੂੰ ਕਾਰਨ ਦੱਸੋ ਨੋਟਿਸ, ਅਧਿਕਾਰ ਖੋਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।