11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬੀ ਕਲਚਰਲ ਸੁਸਾਇਟੀ ਵਲੋਂ ਮਜ਼ਦੂਰ ਦਿਵਸ ‘ਤੇ ਪਰੇਡ ਦਾ ਆਯੋਜਨ

ਸ਼ਿਕਾਗੋ, 10 ਸਤੰਬਰ (ਕੇਵਲ ਗੁਰਾਇਆ)-ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਨੇ ਪਹਿਲੀ ਵਾਰ ਸ਼ਾਮਬਰਗ ਵਿਚ ਹੋਈ 55ਵੀਂ ਸਾਲਾਨਾ ਸਤੰਬਰ ਮਜ਼ਦੂਰ ਦਿਵਸ ਵਿਚ ਹਿੱਸਾ ਲਿਆ। ਸੁਸਾਇਟੀ ਵਲੋਂ ਪਰੇਡ ਦੌਰਾਨ ਪੰਜਾਬੀ ਭਾਈਚਾਰੇ ਦੀਆਂ ਪ੍ਰਸਿੱਧ ਹਸਤੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਦੋ ਵੱਡੇ ਬੈਨਰ ਪ੍ਰਦਰਸ਼ਿਤ ਕੀਤੇ ਗਏ।

ਅਜੀਤ ਡੈਸਕ 11-09-2026
ਸ਼ਿਕਾਗੋ, 10 ਸਤੰਬਰ (ਕੇਵਲ ਗੁਰਾਇਆ)-ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਨੇ ਪਹਿਲੀ ਵਾਰ ਸ਼ਾਮਬਰਗ ਵਿਚ ਹੋਈ 55ਵੀਂ ਸਾਲਾਨਾ ਸਤੰਬਰ ਮਜ਼ਦੂਰ ਦਿਵਸ ਵਿਚ ਹਿੱਸਾ ਲਿਆ। ਸੁਸਾਇਟੀ ਵਲੋਂ ਪਰੇਡ ਦੌਰਾਨ ਪੰਜਾਬੀ ਭਾਈਚਾਰੇ ਦੀਆਂ ਪ੍ਰਸਿੱਧ ਹਸਤੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਦੋ ਵੱਡੇ ਬੈਨਰ ਪ੍ਰਦਰਸ਼ਿਤ ਕੀਤੇ ਗਏ। ਬੈਨਰਾਂ ਵਿਚ ਭਗਤ ਸਿੰਘ ਥਿੰਦ, ਦਲੀਪ ਸਿੰਘ ਸੌਂਦ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈਪਾਲ ਸਿੰਘ ਬੰਗਾ, ਮੈਰਾਥਨ ਦੌੜਾਕ ਫ਼ੌਜਾਂ ਸਿੰਘ, ਫਾਈਬਰ ਆਪਟਿਕਸ ਦੇ ਮੋਢੀ ਡਾ. ਨਰਿੰਦਰ ਸਿੰਘ ਕਪਾਨੀ, ਵਿਗਿਆਨੀ ਡਾ. ਗੁਰਤੇਜ ਸਿੰਘ ਸੰਧੂ ਅਤੇ ਨੋਬਲ ਪੁਰਸਕਾਰ ਜੇਤੂ ਡਾ. ਹਰ ਗੋਬਿੰਦ ਖੁਰਾਨਾ ਤੇ ਡਾ. ਅਬਦੁਲ ਕਲਾਮ ਵਰਗੀਆਂ ਹਸਤੀਆਂ ਨੂੰ ਉਜਾਗਰ ਕੀਤਾ ਗਿਆ। ਪੰਜਾਬੀ ਕਲਚਰਲ ਸੁਸਾਇਟੀ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਰਾਜਿੰਦਰ ਸਿੰਘ ਮਾਗੋ ਨੇ ਕਿਹਾ ਕਿ ਬੈਨਰਾਂ ਦਾ ਉਦੇਸ਼ ਅਮਰੀਕੀ ਮੁੱਖ ਧਾਰਾ ਵਿਚ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਥਾਨਕ ਅਮਰੀਕੀ ਤਿਉਹਾਰਾਂ ਵਿਚ ਭਾਈਚਾਰਕ ਸ਼ਮੂਲੀਅਤ ਨੂੰ ਦਰਸਾਉਣਾ ਹੈ। ਪਰੇਡ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਾਰਚਿੰਗ ਬੈਂਡ, ਸਭਿਆਚਾਰਕ ਸੰਸਥਾਵਾਂ, ਕਮਿਊਨਿਟੀ ਗਰੁੱਪ ਅਤੇ ਪ੍ਰਸਿੱਧ ਜੈਸੀ ਵਾਈਟ ਟੰਬਲਰਜ਼ ਨੇ ਵੀ ਪ੍ਰਦਰਸ਼ਨ ਕੀਤਾ।
ਪਿਛਲੀ ਖ਼ਬਰ ਬਰਮਿੰਘਮ ਟਰੈਮ ’ਚ ਯਾਤਰੀ ਨੂੰ ਟਿਕਟ ਮਸ਼ੀਨ ਨਾਲ ਮਾਰਨ ਵਾਲੇ ਇੰਸਪੈਕਟਰ ਜਸਦੀਪ ਸਿੰਘ ਨੇ ਮੰਨਿਆ ਦੋਸ਼ ਅਗਲੀ ਖ਼ਬਰ ਸਿੱਖਿਆ ਮਨੁੱਖ ਨੂੰ ਗਿਆਨਵਾਨ ਹੀ ਨਹੀਂ, ਸਗੋਂ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ- ਡਾ. ਨੀਨਾ ਸੇਠ ਪਜਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।