07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਸ਼ਾ ਸਪਲਾਈ ਤੇ ਪਾਰਸਲ ਚੋਰੀ ਮਾਮਲੇ ’ਚ 6 ਸਾਲ 9 ਮਹੀਨੇ ਦੀ ਕੈਦ ਸਟੋਰੇਜ ਲਾਕਰ ’ ਚੋਂ ਵੀ 11.85 ਲੱਖ ਪੌਂਡ ਤੋਂ ਵੱਧ ਨਕਦੀ ਬਰਾਮਦ

ਲੰਡਨ, 6 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਸਲੋਹ ਦੇ ਰਹਿਣ ਵਾਲੇ 50 ਸਾਲਾ ਅਮਜਦ ਅਲੀ ਨੂੰ ਕੈਨਾਬਿਸ ਦੀ ਸਪਲਾਈ, ਪਾਰਸਲ ਚੋਰੀ ਅਤੇ ਅਪਰਾਧਕ ਸੰਪਤੀ ਰੱਖਣ ਸਮੇਤ ਕਈ ਅਪਰਾਧਾਂ ਦੇ ਮਾਮਲੇ ਵਿਚ ਰੈਡਿੰਗ ਕਰਾਊਨ ਕੋਰਟ ਵਲੋਂ 6 ਸਾਲ ਅਤੇ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਲੀ ਨੇ ਇਸ ਤੋਂ ਪਹਿਲਾਂ ਕੈਨਾਬਿਸ ਦੀ ਸਪਲਾਈ ਵਿਚ ਸ਼ਾਮਿਲ ਹੋਣ, ਪਾਰਸਲ ਚੋਰੀ ਕਰਨ, ਅਪਰਾਧਕ ਸੰਪਤੀ ਰੱਖਣ ਅਤੇ ਨਿੱਜੀ ਥਾਂ ’ਤੇ ਹਮਲਾਵਰ ਹਥਿਆਰ ਰੱਖਣ ਦੇ ਦੋਸ਼ ਕਬੂਲ ਕਰ ਲਏ ਸਨ।

ਅਮਜ਼ਦ ਅਲੀ, ਜਿਸ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਸ ਦੇ ਘਰ ਤੋਂ ਬਰਾਮਦ ਨਕਦੀ । 07-09-2026

ਲੰਡਨ, 6 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਸਲੋਹ ਦੇ ਰਹਿਣ ਵਾਲੇ 50 ਸਾਲਾ ਅਮਜਦ ਅਲੀ ਨੂੰ ਕੈਨਾਬਿਸ ਦੀ ਸਪਲਾਈ, ਪਾਰਸਲ ਚੋਰੀ ਅਤੇ ਅਪਰਾਧਕ ਸੰਪਤੀ ਰੱਖਣ ਸਮੇਤ ਕਈ ਅਪਰਾਧਾਂ ਦੇ ਮਾਮਲੇ ਵਿਚ ਰੈਡਿੰਗ ਕਰਾਊਨ ਕੋਰਟ ਵਲੋਂ 6 ਸਾਲ ਅਤੇ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਲੀ ਨੇ ਇਸ ਤੋਂ ਪਹਿਲਾਂ ਕੈਨਾਬਿਸ ਦੀ ਸਪਲਾਈ ਵਿਚ ਸ਼ਾਮਿਲ ਹੋਣ, ਪਾਰਸਲ ਚੋਰੀ ਕਰਨ, ਅਪਰਾਧਕ ਸੰਪਤੀ ਰੱਖਣ ਅਤੇ ਨਿੱਜੀ ਥਾਂ ’ਤੇ ਹਮਲਾਵਰ ਹਥਿਆਰ ਰੱਖਣ ਦੇ ਦੋਸ਼ ਕਬੂਲ ਕਰ ਲਏ ਸਨ। ਅਮਜਦ ਅਲੀ ਸਲੋਹ ਵਿਚ ਹੀਥਰੋ ਦੀ ਸਰਹੱਦ ਨੇੜੇ ਸਥਿਤ ਰੋਇਲ ਮੇਲ ਲੌਜਿਸਟਿਕਸ ਸੈਂਟਰ ਵਿਚ ਕੰਮ ਕਰਦਾ ਸੀ। ਦੱਸਿਆ ਗਿਆ ਹੈ ਕਿ ਉਹ ਐਕਸ-ਰੇ ਮਸ਼ੀਨ ਵਿਚੋਂ ਲੰਘਣ ਦੀ ਉਡੀਕ ਕਰ ਰਹੇ ਉਨ੍ਹਾਂ ਪਾਰਸਲਾਂ ਦੀ ਪਛਾਣ ਕਰਦਾ ਸੀ, ਜਿਨ੍ਹਾਂ ਵਿਚ ਉਸ ਨੂੰ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੁੰਦਾ ਸੀ। ਇਨ੍ਹਾਂ ਪਾਰਸਲਾਂ ਨੂੰ ਆਮ ਪ੍ਰਕਿਰਿਆ ਵਿਚੋਂ ਲੰਘਣ ਦੇਣ ਦੀ ਬਜਾਏ ਉਹ ਕਥਿਤ ਤੌਰ ’ਤੇ ਉਨ੍ਹਾਂ ਨੂੰ ਕੱਢ ਲੈਂਦਾ, ਨਵੇਂ ਲੇਬਲ ਲਗਾਉਂਦਾ ਅਤੇ ਫਿਰ ਵੱਖ-ਵੱਖ ਪਤਿਆਂ ’ਤੇ ਭੇਜ ਦਿੰਦਾ ਸੀ। ਇਨ੍ਹਾਂ ਪਤਿਆਂ ਵਿਚ ਉਸ ਦਾ ਆਪਣਾ ਘਰ ਵੀ ਸ਼ਾਮਿਲ ਸੀ। ਇਹ ਅਪਰਾਧਕ ਸਰਗਰਮੀ 2024 ਤੋਂ 2025 ਦੌਰਾਨ ਚੱਲੀ।ਥੇਮਜ਼ ਵੈਲੀ ਪੁਲਿਸ ਨੇ ਪਿਛਲੇ ਦਸੰਬਰ ਅਲੀ ਦੇ ਘਰ, ਕਾਰ ਅਤੇ ਉਸ ਵਲੋਂ ਵਰਤੀ ਜਾ ਰਹੀ ਸਟੋਰੇਜ ਸਹੂਲਤ ਦੀ ਤਲਾਸ਼ੀ ਲਈ। ਪੁਲਿਸ ਨੂੰ ਸਟੋਰੇਜ ਲਾਕਰ ਵਿਚੋਂ 11,85,420 ਪੌਂਡ ਨਕਦ ਮਿਲੇ, ਜਦਕਿ ਉਸ ਦੇ ਘਰ ਵਿਚੋਂ ਹੋਰ 42,290 ਪੌਂਡ ਬਰਾਮਦ ਹੋਏ। ਤਸਵੀਰ: ਇਮਜ਼-1657 ਤੇ ਇਮਜ-1656

ਪਿਛਲੀ ਖ਼ਬਰ ਖ਼ਾਲਸਾ ਸਕੂਲ ਦੀ ਸਥਾਪਨਾ ਦੇ 40ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ ਸਮਾਗਮ 7 ਨੂੰ ਅਗਲੀ ਖ਼ਬਰ ਯੂਨੀਵਰਸਿਟੀ ਆਫ਼ ਮਾਂਟਰੀਅਲ ਵਲੋਂ ‘ਸਿੱਖ ਸਟੱਡੀਜ਼ ਇਨ ਫਰੈਂਚ’ ਵਿਸ਼ੇ ਦੀ ਪੜ੍ਹਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।