06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ ਬਾਰੇ ਗੋਲਮੇਜ ਕਾਨਫ਼ਰੰਸ

ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ)-ਦੱਖਣੀ ਏਸ਼ੀਆਈ ਅਮਰੀਕੀ ਕਾਨੂੰਨ ਨਿਰਮਾਤਾਵਾਂ ਅਤੇ ਚੁਣੇ ਹੋਏ ਅਧਿਕਾਰੀਆਂ ਦੇ ਗੱਠਜੋੜ ਨੇ ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਵਿਚ ਇਕ ਰਾਸ਼ਟਰੀ ਗੋਲਮੇਜ਼ ਕਾਨਫ਼ਰੰਸ ਕੀਤੀ| ਕਾਨਫ਼ਰੰਸ ਵਿਚ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਸੰਭਾਵੀ ਨਫ਼ਰਤ, ਪਰੇਸ਼ਾਨੀ ਅਤੇ ਹਿੰਸਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਕਾਨਫ਼ਰੰਸ ਵਿਚ ਸੰਘੀ, ਰਾਜ ਅਤੇ ਸਥਾਨਕ ਚੁਣੇ ਹੋਏ ਅਧਿਕਾਰੀਆਂ ਨੇ ਦੱਖਣੀ ਏਸ਼ੀਆਈ ਅਮਰੀਕੀਆਂ ਨਾਲ ਵਿਤਕਰੇ ਅਤੇ ਨਫ਼ਰਤੀ ਅਪਰਾਧਾਂ ਦੀ ਰੋਕਥਾਮ, ਰਿਪੋਰਟਿੰਗ ਅਤੇ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ | ਅਮਰੀਕੀ ਪ੍ਰਤੀਨਿਧੀ ਪ੍ਰਮਿਲਾ ਜੈਪਾਲ, ਅਮੀ ਬੇਰਾ, ਸੁਹਾਸ ਸੁਬਰਾਮਨੀਅਮ ਅਤੇ ਸ਼੍ਰੀ ਥਾਨੇਦਾਰ ਕ੍ਰਿਸ਼ਨਾਮੂਰਤੀ ਨਾਲ ਗੋਲਮੇਜ਼ ਕਾਨਫ਼ਰੰਸ ਵਿੱਚ ਸ਼ਾਮਲ ਹੋਏ| ਇਸ ਤੋਂ ਇਲਾਵਾ ਦੇਸ਼ ਭਰ ਦੇ ਰਾਜਾਂ ਅਤੇ ਸਥਾਨਕ ਚੁਣੇ ਹੋਏ ਅਧਿਕਾਰੀਆਂ ਦੇ ਨਾਲ ਇੰਡੀਅਨ ਅਮਰੀਕਨ ਇੰਪੈਕਟ ਅਤੇ ਸਟਾਪ ਏ. ਏ.

ਅਜੀਤ ਡੈਸਕ 06-09-2026
ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ)-ਦੱਖਣੀ ਏਸ਼ੀਆਈ ਅਮਰੀਕੀ ਕਾਨੂੰਨ ਨਿਰਮਾਤਾਵਾਂ ਅਤੇ ਚੁਣੇ ਹੋਏ ਅਧਿਕਾਰੀਆਂ ਦੇ ਗੱਠਜੋੜ ਨੇ ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਵਿਚ ਇਕ ਰਾਸ਼ਟਰੀ ਗੋਲਮੇਜ਼ ਕਾਨਫ਼ਰੰਸ ਕੀਤੀ| ਕਾਨਫ਼ਰੰਸ ਵਿਚ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਸੰਭਾਵੀ ਨਫ਼ਰਤ, ਪਰੇਸ਼ਾਨੀ ਅਤੇ ਹਿੰਸਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਕਾਨਫ਼ਰੰਸ ਵਿਚ ਸੰਘੀ, ਰਾਜ ਅਤੇ ਸਥਾਨਕ ਚੁਣੇ ਹੋਏ ਅਧਿਕਾਰੀਆਂ ਨੇ ਦੱਖਣੀ ਏਸ਼ੀਆਈ ਅਮਰੀਕੀਆਂ ਨਾਲ ਵਿਤਕਰੇ ਅਤੇ ਨਫ਼ਰਤੀ ਅਪਰਾਧਾਂ ਦੀ ਰੋਕਥਾਮ, ਰਿਪੋਰਟਿੰਗ ਅਤੇ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ | ਅਮਰੀਕੀ ਪ੍ਰਤੀਨਿਧੀ ਪ੍ਰਮਿਲਾ ਜੈਪਾਲ, ਅਮੀ ਬੇਰਾ, ਸੁਹਾਸ ਸੁਬਰਾਮਨੀਅਮ ਅਤੇ ਸ਼੍ਰੀ ਥਾਨੇਦਾਰ ਕ੍ਰਿਸ਼ਨਾਮੂਰਤੀ ਨਾਲ ਗੋਲਮੇਜ਼ ਕਾਨਫ਼ਰੰਸ ਵਿੱਚ ਸ਼ਾਮਲ ਹੋਏ| ਇਸ ਤੋਂ ਇਲਾਵਾ ਦੇਸ਼ ਭਰ ਦੇ ਰਾਜਾਂ ਅਤੇ ਸਥਾਨਕ ਚੁਣੇ ਹੋਏ ਅਧਿਕਾਰੀਆਂ ਦੇ ਨਾਲ ਇੰਡੀਅਨ ਅਮਰੀਕਨ ਇੰਪੈਕਟ ਅਤੇ ਸਟਾਪ ਏ.ਏ.ਪੀ.ਆਈ. ਹੇਟ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ| ਉੱਤਰੀ ਕੈਰੋਲੀਨਾ, ਨਿਊ ਜਰਸੀ, ਵਰਜੀਨੀਆ, ਕੈਲੀਫੋਰਨੀਆ, ਮਿਸ਼ੀਗਨ, ਟੈਕਸਾਸ ਅਤੇ ਪੈਨਸਿਲਵੇਨੀਆ ਤੋਂ ਪ੍ਰਤੀਨਿੱਧ ਪੁੱਜੇ| ਇੰਡੀਅਨ ਅਮਰੀਕਨ ਇੰਪੈਕਟ ਦੇ ਕਾਰਜਕਾਰੀ ਨਿਰਦੇਸ਼ਕ ਚਿੰਤਨ ਪਟੇਲ ਅਤੇ ਸਟਾਪ ਏ.ਏ.ਪੀ.ਆਈ. ਹੇਟ ਦੇ ਸਹਿ-ਸੰਸਥਾਪਕ ਮੰਜੂ ਕੁਲਕਰਨੀ ਨੇ ਵੀ ਹਿੱਸਾ ਲਿਆ| ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅੱਜ ਦੀ ਗੋਲਮੇਜ਼ ਕਾਨਫ਼ਰੰਸ ਵਿਚ ਦੇਸ਼ ਭਰ ਦੇ ਦੱਖਣੀ ਏਸ਼ੀਆਈ ਆਗੂਆਂ ਨੇ ਹਿੱਸਾ ਲਿਆ ਤਾਂ ਜੋ ਨਫ਼ਰਤ, ਪਰੇਸ਼ਾਨੀ ਅਤੇ ਹਿੰਸਾ ਵਿੱਚ ਵਾਧੇ ਦਾ ਸਾਹਮਣਾ ਕੀਤਾ ਜਾ ਸਕੇ ਅਤੇ ਇਸ ਬਾਰੇ ਧਿਆਨ ਕੇਂਦਰਿਤ ਕੀਤਾ ਜਾ ਸਕੇ ਕਿ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ| ਕ੍ਰਿਸ਼ਨਾਮੂਰਤੀ ਦੇ ਦਫ਼ਤਰ ਅਨੁਸਾਰ, ਭਾਗੀਦਾਰਾਂ ਨੇ ਨਫ਼ਰਤ ਨੂੰ ਵਧਾਉਣ ਵਾਲੇ ਕਾਰਕਾਂ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਲਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੰਭਾਵਿਤ ਉਪਾਵਾਂ ਬਾਰੇ ਚਰਚਾ ਕੀਤੀ|
ਪਿਛਲੀ ਖ਼ਬਰ -ਲੈਕਚਰਾਰਾਂ ਦੀ ਭਰਤੀ ਪ੍ਰਕਿਰਿਆ ਦਾ ਮਾਮਲਾ- ਕੌਮੀ ਐਸ.ਸੀ. ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਅਗਲੀ ਖ਼ਬਰ ਸ਼ਿਕਾਗੋ ਵਿਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।