05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਮਰੀਕਾ ਤੇ ਈਰਾਨ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਵੈਂਸ

ਅਮਰੀਕਾ ਤੇ ਈਰਾਨ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਵੈਂਸ

ਅਜੀਤ ਡੈਸਕ 05-09-2026

ਨਿਊਯਾਰਕ, 4 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਮੁਤਾਬਕ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਟਕਰਾਅ ਦਾ ਅੰਤ ਹੋਰਮੁਜ਼ ਜਲਡਮਰੂ ਵਿਚ ਵਪਾਰਕ ਜਹਾਜ਼ਾਂ ਉਤੇ ਹੋਣ ਵਾਲੇ ਹਮਲੇ ਰੁਕਣ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਹੁੰਦਾ, ਅਮਰੀਕਾ ਈਰਾਨ ਨਾਲ ਗੱਲਬਾਤ ਨਹੀਂ ਕਰੇਗਾ। ਵੈਂਸ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ।ਅਮਰੀਕਾ ਅਤੇ ਈਰਾਨ ਵਿਚਾਲੇ ਹਮਲਿਆਂ ਦਾ ਸਿਲਸਿਲਾ ਜਾਰੀ ਰਹਿਣ ਦੇ ਬਾਵਜੂਦ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸ ਟਕਰਾਅ ਨੂੰ ਜੰਗ ਕਹਿਣ ਤੋਂ ਇਨਕਾਰ ਕੀਤਾ ਹੈ। ਵਾਈਟ ਹਾਊਸ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਟਕਰਾਅ ਦੇ ਅੰਤ ਅਤੇ ਪੈਟਰੋਲ ਦੀਆਂ ਕੀਮਤਾਂ ਘਟਣ ਬਾਰੇ ਕੋਈ ਸਮਾਂ ਹੱਦ ਨਹੀਂ ਦਿੱਤੀ।

ਪਿਛਲੀ ਖ਼ਬਰ ਸ਼ਿੰਦਰਪਾਲ ਸਿੰਘ ਆਂਡਲੂ (ਜਵੱਦੀ ਵਾਲਿਆਂ) ਦੀ ਅੰਤਿਮ ਅਰਦਾਸ ਕੱਲ੍ਹ ਨੂੰ ਅਗਲੀ ਖ਼ਬਰ ਟੈਕਸਾਸ ’ਚ ਜੰਗਲੀ ਅੱਗ ਦਾ ਕਹਿਰ, 90 ਹਜ਼ਾਰ ਏਕੜ ਤੋਂ ਵੱਧ ਰਕਬਾ ਸੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।