04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਏਸ਼ੀਅਨ ਖੇਡਾਂ ਲਈ ਨੀਰਜ ਚੋਪੜਾ ਦੀ ਜਗ੍ਹਾ ਯਸ਼ਵੀਰ ਸਿੰਘ ਨੂੰ ਮਿਲਿਆ ਮੌਕਾ

ਲਧਿਆਣਾ, 3 ਸਤੰਬਰ (ਜਸਵਿੰਦਰ ਸਿੰਘ)-ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਦਾ ਤਗਮਾ ਜੇਤੂ ਨੇਜੇਬਾਜ਼ ਯਸ਼ਵੀਰ ਸਿੰਘ ਨੂੰ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਜ਼ਖ਼ਮੀ ਨੀਰਜ ਚੋਪੜਾ ਦੀ ਜਗ੍ਹਾ 77 ਮੈਂਬਰੀ ਐਥਲੈਟਿਕਸ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂਕਿ ਲੰਬੀ ਦੂਰੀ ਦੇ ਦੌੜਾਕ ਅਭਿਸ਼ੇਕ ਪਾਲ ਨੂੰ ‘ਨਾਡਾ’ (ਕੌਮੀ ਡੋਪਿੰਗ ਵਿਰੋਧੀ ਏਜੰਸੀ) ਵਲੋਂ ਕਥਿਤ ਡੋਪਿੰਗ ਅਪਰਾਧ ਲਈ ਨੋਟਿਸ ਮਿਲਣ ਤੋਂ ਬਾਅਦ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.

ਅਜੀਤ ਡੈਸਕ 04-09-2026
ਲਧਿਆਣਾ, 3 ਸਤੰਬਰ (ਜਸਵਿੰਦਰ ਸਿੰਘ)-ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਦਾ ਤਗਮਾ ਜੇਤੂ ਨੇਜੇਬਾਜ਼ ਯਸ਼ਵੀਰ ਸਿੰਘ ਨੂੰ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਜ਼ਖ਼ਮੀ ਨੀਰਜ ਚੋਪੜਾ ਦੀ ਜਗ੍ਹਾ 77 ਮੈਂਬਰੀ ਐਥਲੈਟਿਕਸ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂਕਿ ਲੰਬੀ ਦੂਰੀ ਦੇ ਦੌੜਾਕ ਅਭਿਸ਼ੇਕ ਪਾਲ ਨੂੰ ‘ਨਾਡਾ’ (ਕੌਮੀ ਡੋਪਿੰਗ ਵਿਰੋਧੀ ਏਜੰਸੀ) ਵਲੋਂ ਕਥਿਤ ਡੋਪਿੰਗ ਅਪਰਾਧ ਲਈ ਨੋਟਿਸ ਮਿਲਣ ਤੋਂ ਬਾਅਦ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਦੇ ਪ੍ਰਧਾਨ ਬਹਾਦਰ ਸਿੰਘ ਸੱਗੂ ਨੇ ਲੁਧਿਆਣਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਆਈਚੀ-ਨਾਗੋਆ ਏਸ਼ੀਅਨ ਖੇਡਾਂ ਲਈ 77 ਮੈਂਬਰੀ ਭਾਰਤੀ ਟਰੈਕ ਐਂਡ ਫੀਲਡ ਟੀਮ ਦਾ ਐਲਾਨ ਕੀਤਾ।ਗਲਾਸਗੋ ਵਿਚ ਹਾਲ ਹੀ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਸੱਟ ਲੱਗਣ ਤੋਂ ਬਾਅਦ ਪੁਰਸ਼ਾਂ ਦੇ 110 ਮੀਟਰ ਅੜਿੱਕਾ ਦੌੜਾਕ ਤੇਜਸ ਸ਼ਿਰਸੇ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੁਰਸ਼ ਵਰਗ ਵਿਚ ਗੁਰਿੰਦਰਵੀਰ ਸਿੰਘ ਨੂੰ 100 ਮੀਟਰ, ਅਨੀਮੇਸ਼ ਨੂੰ 100 ਅਤੇ 200 ਮੀਟਰ ਦੇ ਨਾਲ ਮਿਸ਼ਰਤ ਦੌੜ ਵਿਚ ਵੀ ਜਗ੍ਹਾ ਮਿਲੀ ਹੈ। ਗੁਲਬੀਰ ਸਿੰਘ 1500, 5000 ਅਤੇ 10 ਹਜ਼ਾਰ ਮੀਟਰ ਵਿਚ ਭਾਰਤ ਦੀ ਅਗਵਾਈ ਕਰਨਗੇ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਗੁਰਿੰਦਰਵੀਰ ਸਿੰਘ, ਤਜਿੰਦਰ ਪਾਲ ਤੂਰ, ਮਨਪ੍ਰੀਤ ਕੌਰ ਤੇ ਰਸ਼ਦੀਪ ਕੌਰ ਟੀਮ ਵਿਚ ਸ਼ਾਮਿਲ ਹਨ।
ਪਿਛਲੀ ਖ਼ਬਰ ਗੁਰਦੁਆਰਾ ਨਿਸ਼ਕਾਮ ਸੇਵਕ ਜਥਾ ਵਿਖੇ ਵਿਸ਼ੇਸ਼ ਸ਼ਸਤਰ ਦਰਸ਼ਨ ਸਮਾਗਮ ਅਗਲੀ ਖ਼ਬਰ ਅਮਰੀਕਾ ਵਲੋਂ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।