04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਹੋਏ ਇਲਾਕਾ ਵਾਸੀਆਂ ਦੇ ਰੂਬਰੂ

ਟੋਰਾਂਟੋ, 3 ਸਤੰਬਰ (ਹਰਜੀਤ ਸਿੰਘ ਬਾਜਵਾ)-ਪੰਜਾਬ ਦੇ ਨਵਾਂਸ਼ਹਿਰ ਇਲਾਕੇ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਇਥੇ ਵੱਖ-ਵੱਖ ਥਾਵਾਂ ’ਤੇ ਨਵਾਂਸ਼ਹਿਰ ਇਲਾਕੇ ਨਾਲ ਸੰਬੰਧਿਤ ਲੋਕਾਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਦੇ ਸਨਮਾਨ ਵਿਚ ਬਰੈਂਪਟਨ ਵਿਖੇ ਰਾਏ ਲਾਅ ਆਫਿਸ ਵਿਖੇ ਇਕ ਸਮਾਗਮ ਰੱਖਿਆ ਗਿਆ, ਜਿਥੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਦ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਕਨੇਡਾ ਵੱਸਦੇ ਪੰਜਾਬੀਆਂ ਨੇ ਮਿਹਨਤ ਕਰਕੇ ਜਿਹੜੀ ਆਪਣੀ ਪਹਿਚਾਣ ਬਣਾਈ ਹੈ ਉਸਦੀ ਸ਼ਲਾਘਾ ਕਰਨੀ ਬਣਦੀ ਹੈ,ਉਨ੍ਹਾਂ ਨਵਾਂਸ਼ਹਿਰ ਇਲਾਕੇ ਨਾਲ ਸੰਬੰਧਿਤ ਇਥੇ ਵੱਸਦੇ ਲੋਕਾਂ ਬਾਰੇ ਆਖਿਆ ਕਿ ਨਵੇਂਸ਼ਹਿਰੀਆਂ ਅਤੇ ਜਲੰਧਰੀਆਂ ਨੇ ਪੰਜਾਬ ਤੋਂ ਇੱਥੇ ਆ ਕੇ ਆਪਣੀ ਮਿਹਨਤ,ਲਗਨ ਅਤੇ ਸਿਆਣਪ ਨਾਲ ਜੋ ਮੱਲਾਂ ਮਾਰੀਆਂ ਹਨ ਉਹ ਸਭ ਆਪਣੇ ਆਪ ਵਿੱਚ ਇੱਕ ਮਿਸਾਲ ਹਨ,ਇਹਨਾਂ ਲੋਕਾਂ ਨੇ ਸਿਆਸੀ,ਸਮਾਜਿਕ ਅਤੇ ਵਪਾਰਕ ਖੇਤਰਾਂ ਵਿੱਚ ਵੀ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਪਰ ਇਹਨਾਂ ਨੇ ਆਪਣੇ ਇਲਾਕੇ ਅਤੇ ਆਪਣੇ ਪਿਛੋਕੜ ਨੂੰ ਕਦੇ ਨਹੀ ਭੁਲਾਇਆ ਤੇ’ ਇਹੀ ਕਾਰਨ ਹੈ ਕਿ ਇਹ ਲੋਕ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਹੀ ਰਹਿੰਦੇ ਹਨ ਜਿਹਨਾਂ ਨੇ ਦੇਸ਼-ਵਿਦੇਸ਼ ਵਿੱਚ ਆਪਣੇ ਪੁਰਖਿਆਂ ਅਤੇ ਆਪਣੇ ਜੱਦੀ ਇਲਾਕੇ ਦਾ ਨਾਮ ਖੂਬ ਰੌਸ਼ਨ ਕੀਤਾ ਹੈ। ਸ੍ਰ.

ਅਜੀਤ ਡੈਸਕ 04-09-2026
ਟੋਰਾਂਟੋ, 3 ਸਤੰਬਰ (ਹਰਜੀਤ ਸਿੰਘ ਬਾਜਵਾ)-ਪੰਜਾਬ ਦੇ ਨਵਾਂਸ਼ਹਿਰ ਇਲਾਕੇ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਇਥੇ ਵੱਖ-ਵੱਖ ਥਾਵਾਂ ’ਤੇ ਨਵਾਂਸ਼ਹਿਰ ਇਲਾਕੇ ਨਾਲ ਸੰਬੰਧਿਤ ਲੋਕਾਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਦੇ ਸਨਮਾਨ ਵਿਚ ਬਰੈਂਪਟਨ ਵਿਖੇ ਰਾਏ ਲਾਅ ਆਫਿਸ ਵਿਖੇ ਇਕ ਸਮਾਗਮ ਰੱਖਿਆ ਗਿਆ, ਜਿਥੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਦ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਕਨੇਡਾ ਵੱਸਦੇ ਪੰਜਾਬੀਆਂ ਨੇ ਮਿਹਨਤ ਕਰਕੇ ਜਿਹੜੀ ਆਪਣੀ ਪਹਿਚਾਣ ਬਣਾਈ ਹੈ ਉਸਦੀ ਸ਼ਲਾਘਾ ਕਰਨੀ ਬਣਦੀ ਹੈ,ਉਨ੍ਹਾਂ ਨਵਾਂਸ਼ਹਿਰ ਇਲਾਕੇ ਨਾਲ ਸੰਬੰਧਿਤ ਇਥੇ ਵੱਸਦੇ ਲੋਕਾਂ ਬਾਰੇ ਆਖਿਆ ਕਿ ਨਵੇਂਸ਼ਹਿਰੀਆਂ ਅਤੇ ਜਲੰਧਰੀਆਂ ਨੇ ਪੰਜਾਬ ਤੋਂ ਇੱਥੇ ਆ ਕੇ ਆਪਣੀ ਮਿਹਨਤ,ਲਗਨ ਅਤੇ ਸਿਆਣਪ ਨਾਲ ਜੋ ਮੱਲਾਂ ਮਾਰੀਆਂ ਹਨ ਉਹ ਸਭ ਆਪਣੇ ਆਪ ਵਿੱਚ ਇੱਕ ਮਿਸਾਲ ਹਨ,ਇਹਨਾਂ ਲੋਕਾਂ ਨੇ ਸਿਆਸੀ,ਸਮਾਜਿਕ ਅਤੇ ਵਪਾਰਕ ਖੇਤਰਾਂ ਵਿੱਚ ਵੀ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਪਰ ਇਹਨਾਂ ਨੇ ਆਪਣੇ ਇਲਾਕੇ ਅਤੇ ਆਪਣੇ ਪਿਛੋਕੜ ਨੂੰ ਕਦੇ ਨਹੀ ਭੁਲਾਇਆ ਤੇ’ ਇਹੀ ਕਾਰਨ ਹੈ ਕਿ ਇਹ ਲੋਕ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਹੀ ਰਹਿੰਦੇ ਹਨ ਜਿਹਨਾਂ ਨੇ ਦੇਸ਼-ਵਿਦੇਸ਼ ਵਿੱਚ ਆਪਣੇ ਪੁਰਖਿਆਂ ਅਤੇ ਆਪਣੇ ਜੱਦੀ ਇਲਾਕੇ ਦਾ ਨਾਮ ਖੂਬ ਰੌਸ਼ਨ ਕੀਤਾ ਹੈ।ਸ੍ਰ. ਅੰਗਦ ਸਿੰਘ ਨੇ ਆਪਣੇ ਸਿਆਸੀ ਸਫਰ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ,ਉਨ੍ਹਾਂ ਨਵਾਂ ਸ਼ਹਿਰ ਇਲਾਕੇ ਵਿੱਚ ਕਰਵਾਏ ਗਏ ਕਾਰਜ਼ਾਂ ਬਾਰੇ ਵੀ ਸਾਂਝ ਪਾਈ, ਇਸ ਮੌਕੇ ਕਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਰੈਕਸਡੇਲ ਫਾਂਇਨੈਸ਼ੀਅਲ ਗਰੁੱਪ ਦੇ ਸ੍ਰ. ਜਸਪਾਲ ਸਿੰਘ ਗਹੂੰਣੀਆ ਨੇ ਅੰਗਦ ਸਿੰਘ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਸਾਡੇ ਨਵੇਂਸ਼ਹਿਰ ਖੇਤਰ ਤੋਂ ਚੁਣਿਆ ਗਿਆ ਨੌਜਵਾਨ ਵਿਧਾਇਕ ਸਾਡੇ ਇਲਾਕੇ ਦਾ ਮਾਣ ਹੈ ਅਤੇ ਸਿਆਸੀ ਪ੍ਰੀਵਾਰ ਨਾਲ ਸੰਬੰਧਿਤ ਅੰਗਦ ਸਿੰਘ ਵਲੋਂ ਇਲਾਕੇ ਭਰ ਵਿਖੇ ਕਰਵਾਏ ਸਮਾਜਿਕ ਕੰਮਾਂ ਤੋਂ ਲੋਕ ਵੀ ਸੰਤੁਸ਼ਟ ਹਨ, ਇਸ ਮੌਕੇ ਸਮਾਜਿਕ ਆਗੂ ਗੋਗਾ ਗਹੂੰਣੀਆ ਵਲੋਂ ਸਟੇਜ ਸਕੱਤਰ ਵੱਜੋਂ ਆਪਣੀ ਜਿ਼ੰਮੇਵਾਰੀ ਨਿਭਾਈ ਅਤੇ ਵਿਧਾਇਕ ਅੰਗਦ ਸਿੰਘ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ,ਯੁਨਾਇਟਿਡ ਪੰਜਾਬ ਹੈਰੀਟੇਜ ਆਰਗੇਨਾਈਜ਼ੇਸ਼ਨ,ਉੱਘੇ ਰਿਆਲਟਰ ਸ੍ਰ. ਗੁਰਚਰਨ(ਗੈਰੀ )ਭੌਰਾ, ਸੁੱਖ ਭੌਰਾ,ਬਲਬੀਰ ਸਿੰਘ ਰਾਏ, ਹਰਿੰਦਰ ਸਿੰਘ ਗਹੀਰ ਵਲੋਂ ਸਾਂਝੇ ਤੌਰ ’ਤੇ ਕਨੇਡਾ ਦਾ ਰਾਸ਼ਟਰੀ ਝੰਡਾ, ਸਰਟੀਫਿਕੇਟ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਅੰਗਦ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਨੱਤ, ਜਸਵਿੰਦਰ ਸਿੰਘ ਸ਼ੌਕਰ,ਕੌਂਸਲਰ ਰੌਡ ਪਾਵਰ,ਜਸਵੀਰ ਢਿੱਲੋਂ, ਜਗਦੀਸ਼ ਗਰੇਵਾਲ,ਨਿੱਕ ਗਹੂੰਣੀਆ ਸਮੇਤ ਹੋਰ ਵੀ ਬਹੁਤ ਸਾਰੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਖ਼ਤਰਨਾਕ ਜੰਗਲੀ ਜਾਨਵਰਾਂ ਨੂੰ ਖੁਰਾਕ ਪਾਉਣ ’ ਤੇ ਵਿਅਕਤੀ ਨੂੰ 27 ਹਜ਼ਾਰ ਡਾਲਰ ਜ਼ੁਰਮਾਨਾ ਅਗਲੀ ਖ਼ਬਰ ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਹਾਊਸ ਆਫ਼ ਲਾਰਡਜ਼ ਵਿਚ ਸੀਟ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।