‘ ਆਈਸ ’ ਵਲੋਂ ਅਗਸਤ ਮਹੀਨੇ ਰਿਕਾਰਡ 50,925 ਗ੍ਰਿਫ਼ਤਾਰੀਆਂ
ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਅਗਸਤ ਮਹੀਨੇ ਦੌਰਾਨ ਦੇਸ਼ ਭਰ ਵਿਚ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਰਹਿ ਰਹੇ 50,925 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ‘ਆਈਸ’ ਵਲੋਂ ਕਿਸੇ ਇਕ ਮਹੀਨੇ ਵਿਚ ਕੀਤੀਆਂ ਗਈਆਂ ਇਹ ਹੁਣ ਤੱਕ ਦੀਆਂ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਹਨ।
ਮ
ਮਸਰੂਰ ਅਹਿਮਦ ਬੱਟ
04-09-2026
ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਅਗਸਤ ਮਹੀਨੇ ਦੌਰਾਨ ਦੇਸ਼ ਭਰ ਵਿਚ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਰਹਿ ਰਹੇ 50,925 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ‘ਆਈਸ’ ਵਲੋਂ ਕਿਸੇ ਇਕ ਮਹੀਨੇ ਵਿਚ ਕੀਤੀਆਂ ਗਈਆਂ ਇਹ ਹੁਣ ਤੱਕ ਦੀਆਂ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਹਨ।ਅਗਸਤ ਦੀਆਂ ਗ੍ਰਿਫ਼ਤਾਰੀਆਂ ਨੇ ਜੁਲਾਈ ਵਿਚ ਬਣਿਆ 50,208 ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਜੂਨ ਵਿਚ 43,900 ਲੋਕ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਤਰ੍ਹਾਂ ‘ਆਈਸ’ ਨੇ ਲਗਾਤਾਰ ਤੀਜੇ ਮਹੀਨੇ ਆਪਣਾ ਪਿਛਲਾ ਰਿਕਾਰਡ ਤੋੜਿਆ ਹੈ। ਜੁਲਾਈ ਅਤੇ ਅਗਸਤ ਦੋਵੇਂ ਮਹੀਨਿਆਂ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਰਹੀ।ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ‘ਆਈਸ’ ਅਧਿਕਾਰੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ। ਉਨ੍ਹਾਂ ਬਿਨਾਂ ਕਾਨੂੰਨੀ ਦਰਜੇ ਦੇ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਚਿਤਾਵਨੀ ਵੀ ਦਿੱਤੀ।ਵਿਭਾਗ ਦਾ ਦਾਅਵਾ ਹੈ ਕਿ ਟਰੰਪ ਦੇ ਮੁੜ ਅਹੁਦਾ ਸੰਭਾਲਣ ਤੋਂ ਬਾਅਦ 30 ਲੱਖ ਤੋਂ ਵੱਧ ਲੋਕ ਅਮਰੀਕਾ ਛੱਡ ਚੁੱਕੇ ਹਨ। ਸਰਕਾਰ ਸੀ.ਬੀ.ਪੀ. ਹੋਮ ਐਪ ਰਾਹੀਂ ਆਪਣੀ ਮਰਜ਼ੀ ਨਾਲ ਵਾਪਸ ਜਾਣ ਵਾਲੇ ਯੋਗ ਲੋਕਾਂ ਨੂੰ 3,000 ਡਾਲਰ ਅਤੇ ਮੁਫ਼ਤ ਹਵਾਈ ਟਿਕਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ।ਗ੍ਰਹਿ ਸੁਰੱਖਿਆ ਵਿਭਾਗ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੋਈਆਂ ਕੁਝ ਪ੍ਰਮੁੱਖ ਗ੍ਰਿਫ਼ਤਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਸ ਵਿਚ ਭਾਰਤੀ ਨਾਗਰਿਕ ਮਸਰੂਰ ਅਹਿਮਦ ਬੱਟ ਦਾ ਨਾਂਅ ਵੀ ਸ਼ਾਮਿਲ ਹੈ। ਵਿਭਾਗ ਮੁਤਾਬਕ ਉਸ ਨੂੰ ਵਾਸ਼ਿੰਗਟਨ ਡੀ.ਸੀ. ਵਿਚ ਗ਼ੈਰ-ਕਾਨੂੰਨੀ ਜਿਨਸੀ ਗਤੀਵਿਧੀ ਦੇ ਇਰਾਦੇ ਅਤੇ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮਗਰੀ ਰੱਖਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ।