04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਰਮਲਾ ਸੀਤਾਰਮਨ ਦਾ ਨਿਊਯਾਰਕ ਦੇ ਪੈਨ ਸਟੇਸ਼ਨ ’ ਤੇ ਭਾਰਤੀ ਅਧਿਕਾਰੀਆਂ ਵਲੋਂ ਸਵਾਗਤ

ਨਿਊਯਾਰਕ, 3 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ-20 ਮੀਟਿੰਗਾਂ ਵਿਚ ਹਿੱਸਾ ਲੈਣ ਮਗਰੋਂ ਨਿਊਯਾਰਕ ਪਹੁੰਚੇ। ਪੈਨ ਸਟੇਸ਼ਨ ’ਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਨਿਊਯਾਰਕ ਦੇ ਕਾਰਜਕਾਰੀ ਕੌਂਸਲ ਜਨਰਲ ਵਿਸ਼ਾਲ ਹਰਸ਼ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਅਜੀਤ ਡੈਸਕ 04-09-2026
ਨਿਊਯਾਰਕ, 3 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ-20 ਮੀਟਿੰਗਾਂ ਵਿਚ ਹਿੱਸਾ ਲੈਣ ਮਗਰੋਂ ਨਿਊਯਾਰਕ ਪਹੁੰਚੇ। ਪੈਨ ਸਟੇਸ਼ਨ ’ਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਨਿਊਯਾਰਕ ਦੇ ਕਾਰਜਕਾਰੀ ਕੌਂਸਲ ਜਨਰਲ ਵਿਸ਼ਾਲ ਹਰਸ਼ ਨੇ ਉਨ੍ਹਾਂ ਦਾ ਸਵਾਗਤ ਕੀਤਾ।ਸੀਤਾਰਮਨ ਦੇ ਨਿਊਯਾਰਕ ਦੌਰੇ ਦਾ ਮੁੱਖ ਮਕਸਦ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਤੇ ਵਿੱਤੀ ਸੰਬੰਧ ਮਜ਼ਬੂਤ ਕਰਨਾ ਅਤੇ ਭਾਰਤ ਵਿਚ ਵਿਦੇਸ਼ੀ ਨਿਵੇਸ਼ ਲਈ ਨਵੇਂ ਮੌਕੇ ਪੇਸ਼ ਕਰਨਾ ਹੈ। ਉਹ ਉੱਚ ਪੱਧਰੀ ਕਾਰੋਬਾਰੀ ਗੋਲਮੇਜ਼ ਬੈਠਕ ਵਿਚ ਨਿਊਯਾਰਕ ਦੀਆਂ ਪ੍ਰਮੁੱਖ ਕੰਪਨੀਆਂ ਦੇ ਮੁਖੀਆਂ, ਨਿਵੇਸ਼ਕਾਂ ਅਤੇ ਵਿੱਤੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।ਬੈਠਕਾਂ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ, ਨਿਵੇਸ਼ ਨੀਤੀਆਂ ਅਤੇ ਵਿੱਤੀ ਬਾਜ਼ਾਰ ਵਿੱਚ ਮੌਜੂਦ ਸੰਭਾਵਨਾਵਾਂ ਉਤੇ ਚਰਚਾ ਹੋਵੇਗੀ। ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਵਿਚਾਲੇ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਵੀ ਵਿਚਾਰ ਕੀਤਾ ਜਾਵੇਗਾ।
ਪਿਛਲੀ ਖ਼ਬਰ ਤੇਜ਼ ਮੀਂਹ ਅਤੇ ਭਾਰੀ ਤੂਫ਼ਾਨ ਕਾਰਨ ਕਈ ਖੇਤਰ ਪਾਣੀ ਦੀ ਮਾਰ ਹੇਠ ਅਗਲੀ ਖ਼ਬਰ ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।