13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਯੂ.ਐਸ. ਓਪਨ: ਸ਼ੈਲਟਨ 1972 ਤੋਂ ਬਾਅਦ ਪੁਰਸ਼ ਸਿੰਗਲ ’ਚ ਪਹੁੰਚਣ ਵਾਲਾ ਪਹਿਲਾ ਕਾਲਾ ਅਮਰੀਕੀ ਖਿਡਾਰੀ

ਨਿਊਯਾਰਕ, 12 ਸਤੰਬਰ (ਏਜਸੀ)-ਬੇਨ ਸ਼ੈਲਟਨ ਨੇ ਯੂ. ਐਸ.

ਬੇਨ ਸ਼ੈਲਟਨ, ਅਲੈਗਜ਼ੈਂਡਰ ਜ਼ਵੇਰੇਵ 13-09-2026
ਨਿਊਯਾਰਕ, 12 ਸਤੰਬਰ (ਏਜਸੀ)-ਬੇਨ ਸ਼ੈਲਟਨ ਨੇ ਯੂ.ਐਸ. ਓਪਨ ਵਿਚ ਇਤਿਹਾਸ ਰਚ ਦਿੱਤਾ ਹੈ। ਉਹ 1972 ਵਿਚ ਆਰਥਰ ਐਸ਼ ਤੋਂ ਬਾਅਦ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਕਾਲੇ ਅਮਰੀਕੀ ਪੁਰਸ਼ ਖਿਡਾਰੀ ਬਣ ਗਏ ਹਨ। ਉਨ੍ਹਾਂ ਇਥੇ ਖੇਡੇ ਗਏ ਇਕ ਰੋਮਾਂਚਕ ਚਾਰ-ਸੈੱਟਾਂ ਵਾਲੇ ਸੈਮੀਫਾਈਨਲ ਵਿਚ ਆਪਣੇ ਹੀ ਦੇਸ਼ ਦੇ ਫ੍ਰਾਂਸਿਸ ਟਿਆਫੋ ਨੂੰ ਹਰਾਇਆ।ਅੱਠਵਾਂ ਦਰਜਾ ਪ੍ਰਾਪਤ ਸ਼ੈਲਟਨ ਨੇ 4-6, 6-3, 6-3, 7-5 ਨਾਲ ਜਿੱਤ ਦਰਜ ਕਰਕੇ ਆਪਣੇ ਪਹਿਲੇ ਗ੍ਰੈਂਡ ਸਲੈਮ ਫਾਈਨਲ ਵਿਚ ਜਗ੍ਹਾ ਬਣਾਈ।ਇਸ ਦੇ ਨਾਲ ਹੀ ਉਸ ਨੇ ਪੁਰਸ਼ ਸਿੰਗਲ ’ਚ ਕਿਸੇ ਅਮਰੀਕੀ ਖਿਡਾਰੀ ਦੇ ਮੇਜਰ ਚੈਂਪੀਅਨ ਬਣਨ ਦੇ 23 ਸਾਲ ਦਾ ਸੋਕਾ ਖ਼ਤਮ ਕਰਨ ਦੀ ਉਮੀਦ ਜੀਵਤ ਰੱਖੀ ਹੈ। 23 ਸਾਲਾ ਸ਼ੈਲਟਨ ਦਾ ਸਾਹਮਣਾ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿਚ ਕੈਰੇਨ ਖਾਚਾਨੋਵ ਨੂੰ ਹਰਾਇਆ ਹੈ।
ਪਿਛਲੀ ਖ਼ਬਰ ਕੈਨੇਡਾ ਦੇ 80 ਸਾਲਾ ਪੰਜਾਬੀ ਅਥਲੀਟ ਨੇ ਕੋਰੀਆ ’ ਚ ਜਿੱਤੇ 3 ਤਗਮੇ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਮਲੇਸ਼ੀਆ ਦੇ ਪੁਰਾਤਨ ‘ਵੱਡਾ ਗੁਰਦੁਆਰਾ ਸਾਹਿਬ’ ਦੇ ਗੁਰਮਤਿ ਸਮਾਗਮਾਂ ’ਚ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।