02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਕੁਲਪ੍ਰੀਤ ਮੁਕੱਦਮੇ, ਜੇਲ੍ਹ ਤੇ ਥਾਣੇ ਤੋਂ ਡਰ ਲਗਦੈ

ਰਕੁਲਪ੍ਰੀਤ ਮੁਕੱਦਮੇ, ਜੇਲ੍ਹ ਤੇ ਥਾਣੇ ਤੋਂ ਡਰ ਲਗਦੈ

ਅਜੀਤ ਡੈਸਕ 02-09-2026

ਖੁਸ਼ੀਆਂ ਰਕੁਲਪ੍ਰੀਤ ਸਿੰਘ ਦੇ ਵਿਹੜੇ ਦਾ ਸ਼ਿੰਗਾਰ ਬਣੀਆਂ ਹਨ ਤੇ ਪਿਛੇਲ ਦੋ ਮਹੀਨਿਆਂ ਤੋਂ ਇਨ੍ਹਾਂ ਖੁਸ਼ੀਆਂ ਨੇ ਰਕੁਲਪ੍ਰੀਤ ਸਿੰਘ ਦੇ ਚਿਹਰੇ ਤੋਂ ਸਭ ਰਿੰਕਲ ਤੇ ਛਾਹੀਆਂ ਗ਼ਾਇਬ ਕਰ ਦਿੱਤੀਆਂ ਹਨ | ਦਰਅਸਲ ਦੱਖਣ ਦੀ ਫ਼ਿਲਮ 'ਜਯਾ ਜਾਨਕੀ ਨਾਇਕ' ਹਿੰਦੀ 'ਚ ਡੱਬ ਹੋ ਕੇ 'ਖ਼ੰੂਖਾਰ' ਦੇ ਨਾਂਅ 'ਤੇ ਯੂ-ਟਿਊਬ 'ਤੇ ਪਾਈ ਤਾਂ ਇਸ ਦੇ ਵਿਊਜ਼ ਜਿਹੜੇ ਲੋਕਾਂ ਨੇ ਜਜਬਾਤੀ ਹੋ ਕੇ ਕਿਤੇ ਉਹ ਇਕ ਬਿਲੀਅਨ ਤੋਂ ਜ਼ਿਆਦਾ ਹੋਏ ਹਨ | ਇਸ ਖ਼ੁਸ਼ੀ 'ਚ ਰਕੁਲ ਨੇ ਜਜ਼ਬਾਤੀ ਹੋ ਕੇ ਕਿਹਾ ਕਿ ਕਈ ਕਹਿ ਰਹੇ ਸਨ ਕਿ ਗਈ ਭੈਂਸ ਪਾਨੀ ਮੇਂ ਭਾਵ ਕਿ ਰਕੁਲ ਦੇ ਚੰਗੇ ਦਿਨ ਗਏ | ਪਰ 'ਖੰੂਖਾਰ' ਚੱਲਣ ਨਾਲ ਰਕੁਲ ਨੂੰ  ਨਵੀਂ ਊਰਜਾ ਮਿਲੀ ਹੈ | ਰਕੁਲ ਨੇ ਨਿਰਦੇਸ਼ਕ ਨੂੰ  ਫੋਨ ਕਰ ਕੇ ਆਖਿਆ ਕਿ ਇਕ ਬਿਲੀਅਨ ਵਿਊਜ਼ ਕਰੋੜ ਦਿਲ ਤੇ ਸੌ ਕਰੋੜ ਜਜ਼ਬਾਤ, ਐਨਾ ਪਿਆਰ ਲੋਕਾਂ ਨੇ ਯੂ-ਟਿਊਬ 'ਤੇ ਦਿੱਤਾ ਹੈ ਕਿ ਉਨ੍ਹਾਂ ਦਾ ਲੱਖ ਵਾਰ ਧੰਨਵਾਦ ਕਰਾਂ ਤਾਂ ਵੀ ਘੱਟ ਹੈ | ਰਕੁਲ ਨੇ ਕਿਹਾ ਕਿ ਚੰਗੀ ਫਿਲਮ ਦਾ ਮੁੱਲ ਪੈਂਦਾ ਹੈ, ਭਾਵੇਂ ਦੇਰ ਨਾਲ ਪੈਂਦਾ ਹੈ, ਜਦ ਕਿ ਥੀਏਟਰਾਂ 'ਚ ਇਹ ਫਿਲਮ ਘਾਟੇ ਦਾ ਸੌਦਾ ਸੀ ਪਰ ਡਿਜੀਟਲ ਪਲੇਟਫਾਰਮ ਨੇ ਸਭ ਨੁਕਸਾਨ ਪੂਰੇ ਕਰ ਦਿੱਤੇ ਹਨ | ਅਨਾਰਕਲੀ ਅੰਦਾਜ਼ ਦੇ ਸੂਟ ਨੂੰ  ਪਹਿਨ ਕੇ 'ਰਾਮਾਇਣ' ਦੇ ਸੈੱਟ ਤੋਂ ਪਾਈ ਤਸਵੀਰ ਲਈ ਰਕੁਲ ਨੇ ਲਿਖਿਆ ਹੈ ਕਿ ਅੱਜ ਮੈਨੂੰ ਸੂਟ ਹੀ ਠੀਕ ਲਗਦਾ ਹੈ | 
ਰਕੁਲ ਦੀ ਚਰਚਾ ਇਕ ਬਹੁਤ ਹੀ ਖੁੱਲ੍ਹੀ-ਡੁੱਲ੍ਹੀ ਤੇ ਬੋਲਡ ਫਿਲਮ ਨੂੰ  ਸਾਈਨ ਕਰਕੇ ਵੀ ਬਹੁਤ ਹੈ ਤੇ ਇਹ ਮਰਦ ਔਰਤ ਦੇ ਸੰਬੰਧਾਂ 'ਚ ਉਤਪਾਦਾਂ ਦੀ ਵਰਤੋਂ ਤੇ ਬਹੁਤ ਹੀ ਬੋਲਡ ਫ਼ਿਲਮ ਹੈ | ਜਿਸ ਲਈ ਦੋ ਹੀਰੋਇਨਾਂ ਨਾਂਹ ਕਰ ਚੁੱਕੀਆਂ ਹਨ | ਰਕੁਲ ਨੇ ਕਿਹਾ ਹੈ ਕਿ ਇਹੀ ਤਾਂ ਚੁਣੌਤੀ ਹੈ ਤੇ ਉਹ ਇਸ ਨੂੰ  ਪੂਰਾ ਕਰਕੇ ਦਿਖਾਏਗੀ | ਰਕੁਲ ਦੱਸਦੀ ਹੈ ਕਿ ਉਸ ਦੇ ਪਿਤਾ ਕੁਲਵਿੰਦਰ ਸਿੰਘ ਨੇ ਉਸ ਦਾ ਨਾਂਅ 'ਰਕੁਲ' ਰੱਖਿਆ ਸੀ ਤੇ ਮਾਂ ਰਜਿੰਦਰ ਕੌਰ ਨੇ ਪਿਛਲਾ ਹਿੱਸਾ ਪ੍ਰੀਤ ਰੱਖਿਆ ਤੇ ਵੀਰ ਅਮਨਦੀਪ ਸਿੰਘ ਤੋਂ ਉਸ ਨੇ ਸਿੰਘ ਲਿਆ ਤੇ ਰਕੁਲਪ੍ਰੀਤ ਸਿੰਘ ਬਣੀ | ਫਿਟਨੈੱਸ ਦੇ ਮਾਮਲੇ 'ਚ ਰਕੁਲ ਬਾਰੇ ਜਿੰਮ ਵਾਲੇ ਆਖਦੇ ਹਨ ਕਿ ਮੈਡਮ ਨੂੰ  ਦੇਖ ਕੇ ਸਾਰੀਆਂ ਮਸ਼ੀਨਾਂ ਆਪ ਮੁਹਾਰੇ ਉਸ ਦੀ ਇੱਜ਼ਤ ਕਰਦੀਆਂ ਹਨ | ਰਕੁਲਪ੍ਰੀਤ ਸਿੰਘ ਨੇ ਕਿਹਾ ਕਿ 'ਰਾਮਾਇਣ' ਉਸ ਲਈ ਇਤਿਹਾਸਕ ਫਿਲਮ ਬਣ ਸਕਦੀ ਹੈ ਤੇ ਉਸ ਨੇ ਵੱਖਰੇ ਅੰਦਾਜ਼ ਨਾਲ ਰਾਵਣ ਦੀ ਭੈਣ ਸਰੂਪਨਖਾ ਦਾ ਕਿਰਦਾਰ ਨਿਭਾਇਆ ਹੈ | ਪਤੀ ਜੈਕੀ ਭਗਨਾਨੀ ਤੇ ਬੱਚਿਆਂ ਨਾਲ ਵਧੀਆ ਜੀਵਨ ਚਲ ਰਿਹਾ ਹੈ ਤੇ ਰਕੁਲਪ੍ਰੀਤ ਸਿੰਘ ਇਹੀ ਚਾਹੁੰਦੀ ਹੈ ਕਿ ਜੀਵਨ 'ਚ ਅਦਾਲਤਾਂ ਦੇ ਚੱਕਰ ਨਾ ਪੈਣ, ਥਾਣੇ ਜਾਣਾ, ਜੇਲ੍ਹ ਤੇ ਮੁਕੱਦਮਾ ਇਨ੍ਹਾਂ ਤਿੰਨੇ ਚੀਜ਼ਾਂ ਤੋਂ ਬਚਣਾ ਚਾਹੁੰਦੀ ਹੈ ਜਾਂ ਕਹਿ ਲਓ ਕਿ ਉਹ ਇਨ੍ਹਾਂ ਤੋਂ ਡਰਦੀ ਹੈ |

-ਸੁਖਜੀਤ ਕੌਰ

ਪਿਛਲੀ ਖ਼ਬਰ ਕੋਰੀਅਨ ਪ੍ਰਾਜੈਕਟ ਵਿਚ ਨਜ਼ਰ ਆ ਸਕਦੀ ਹੈ ਇੰਦਰਾਕਸ਼ੀ ਕਾਂਜੀਲਾਲ ਅਗਲੀ ਖ਼ਬਰ ਆਧੁਨਿਕ ਦੌਰ ਦਾ ਸੂਫ਼ੀਆਨਾ ਰੰਗ ਤੇ ਮਾਲਵੇ ਦੀ ਭਾਸ਼ਾਈ ਅਮੀਰੀ ਦਾ ਪ੍ਰਤੀਕ-ਅਰਜਨ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।