28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਬੀ.ਡੀ.ਪੀ.ਓ ਮਨਜੀਤ ਸਿੰਘ ਰੌਣੀ ਨੇ ਬਲਾਕ ਦੇ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ

ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਬੀ. ਡੀ.

ਅਜੀਤ ਡੈਸਕ 28-11-2026
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਬੀ.ਡੀ.ਪੀ.ਓ ਜੁਗਰਾਜ ਸਿੰਘ ਦੀ ਬਦਲੀ ਹੋਣ ਉਪਰੰਤ ਬਲਾਕ ਵਿਚ ਨਵੇਂ ਆਏ ਬੀ.ਡੀ.ਪੀ.ਓ ਮਨਜੀਤ ਸਿੰਘ ਰੌਣੀ ਨੇ ਬਲਾਕ ਦੇ ਮੁਲਾਜ਼ਮਾਂ ਅਤੇ ਫ਼ੀਲਡ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਪੰਚਾਇਤਾਂ ਦੇ ਚੱਲ ਰਹੇ ਵਿਕਾਸ ਕਾਰਜ ਛੇਤੀ ਨੇਪਰੇ ਚਾੜੇ੍ਹ ਜਾਣ, ਕਿਉਂਕਿ ਵਿਧਾਨ ਸਭਾ ਚੋਣਾਂ ਲਈ ਕਿਸੇ ਸਮੇਂ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਖਾਤਿਆਂ ਵਿਚ ਸਬੰਧਿਤ ਕਾਰਜਾਂ ਲਈ ਆਈ ਰਾਸ਼ੀ ਨਾਲ ਨਵੇਂ ਕੰਮ ਸ਼ੁਰੂ ਕਰ ਕੇ ਛੇਤੀ ਖ਼ਤਮ ਕੀਤੇ ਜਾਣ। ਉਨ੍ਹਾਂ ਇਸ ਸਮੇਂ ਵੱਖ-ਵੱਖ ਕਰਮਚਾਰੀਆਂ ਤੋਂ ਚੱਲ ਰਹੇ ਕਾਰਜਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਜਸਪਿੰਦਰ ਸਿੰਘ ਗਿੱਲ ਸੈਕਟਰੀ, ਗੁਰਪ੍ਰੀਤ ਸਿੰਘ ਮੰਗਾ ਪ੍ਰਧਾਨ, ਹਰੀਸ਼ ਕੁਮਾਰ, ਸੁਖਪਾਲ ਕੌਰ, ਰਿਸਵ ਵਾਲੀਆ, ਬੀਰਾ ਖ਼ਾਨ, ਰੁਪਿੰਦਰ ਸਿੰਘ, ਰਿਸਵ ਸ਼ਰਮਾ, ਸੰਦੀਪ ਸਿੰਘ ਪਲਾਹਾ ਤੇ ਜਸਪ੍ਰੀਤ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤੀਜਾ ਮਹਾਨ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਚਾਰ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਜਾਰੀ ਸਮਾਗਮ ਦੌਰਾਨ 8...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।