17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਾਸਟਰ ਐਥਲੀਟ ਸੁਖਦੇਵ ਡਸਕਾ ਨੇ ਮੈਰਾਥਨ ਦੌੜ ਜਿੱਤ ਕੇ ਮਾਰੀ ਬਾਜ਼ੀ

ਚੀਮਾ ਮੰਡੀ, 17 ਨਵੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਤਰਨਤਾਰਨ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਿੰਡ ਪੋਹਵਿੰਡ ਵਿਖੇ ਕਰਵਾਈ ਮੈਰਾਥਨ ਦੌੜ ‘ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤ ਕੇ ਬਾਜ਼ੀ ਮਾਰੀ। ਕੌਮਾਂਤਰੀ ਮਾਸਟਰ ਅਥਲੀਟ ਸੁਖਦੇਵ ਸ਼ਰਮਾ ਨੇ ਦੱਸਿਆ ਕਿ 65 ਸਾਲ ਤੋਂ ਉਪਰ ਉਮਰ ਵਰਗ ‘ਚ ਉਨ੍ਹਾਂ ਨੇ 42 ਕਿਲੋਮੀਟਰ ਮੈਰਾਥਨ ਦੌੜ 5 ਘੰਟੇ 11 ਮਿੰਟ ‘ਚ ਪੂਰੀ ਕਰਕੇ ਚੈਂਪੀਅਨਸ਼ਿਪ ਕੱਪ ਅਤੇ ਨਕਦ ਇਨਾਮ ਜਿੱਤਿਆ।

ਅਜੀਤ ਡੈਸਕ 18-11-2026
ਚੀਮਾ ਮੰਡੀ, 17 ਨਵੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਤਰਨਤਾਰਨ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਿੰਡ ਪੋਹਵਿੰਡ ਵਿਖੇ ਕਰਵਾਈ ਮੈਰਾਥਨ ਦੌੜ ‘ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤ ਕੇ ਬਾਜ਼ੀ ਮਾਰੀ। ਕੌਮਾਂਤਰੀ ਮਾਸਟਰ ਅਥਲੀਟ ਸੁਖਦੇਵ ਸ਼ਰਮਾ ਨੇ ਦੱਸਿਆ ਕਿ 65 ਸਾਲ ਤੋਂ ਉਪਰ ਉਮਰ ਵਰਗ ‘ਚ ਉਨ੍ਹਾਂ ਨੇ 42 ਕਿਲੋਮੀਟਰ ਮੈਰਾਥਨ ਦੌੜ 5 ਘੰਟੇ 11 ਮਿੰਟ ‘ਚ ਪੂਰੀ ਕਰਕੇ ਚੈਂਪੀਅਨਸ਼ਿਪ ਕੱਪ ਅਤੇ ਨਕਦ ਇਨਾਮ ਜਿੱਤਿਆ। ਇਸ ਮਾਣਮੱਤੀ ਪ੍ਰਾਪਤੀ ‘ਤੇ ਉਨ੍ਹਾਂ ਨੂੰ ਮੌਟੀ ਗਰਗ ਚੇਅਰਮੈਨ ਕੇ.ਸੀ.ਟੀ. ਕਾਲਜ ਫਤਹਿਗੜ੍ਹ, ਪ੍ਰਧਾਨ ਜਸਵੰਤ ਸਿੰਘ ਵੜੈਚ, ਪ੍ਰਿੰਸੀਪਲ ਮਨੋਜ ਗੋਇਲ, ਡਾ. ਬਸੰਤ ਸੁਨਾਮ, ਡਾ. ਰਾਮ ਲਾਲ ਮੋਹਾਲੀ (ਧਰਮਗੜ੍ਹ ਵਾਲੇ), ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਚਰਨਜੀਤ ਸ਼ਰਮਾ ਹਰਿਆਉ, ਬਿੰਦਰਪਾਲ ਸਾਬਕਾ ਸਰਪੰਚ ਨਮੋਲ, ਗੁਰਵਿੰਦਰ ਗਿੱਲ ਚੰਡੀਗੜ੍ਹ, ਸਬ ਇੰਸਪੈਕਟਰ ਸਾਹਿਬ ਸਿੰਘ ਡਸਕਾ ਐਸ ਐਚ ਓ ਧਨੌਲਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਡਸਕਾ, ਡਾ. ਦਲਜੀਤ ਸਿੰਘ ਗੰਢੂਆਂ, ਚੇਅਰਮੈਨ ਭੀਮ ਸੈਨ ਕਾਸਲ, ਮਾਸਟਰ ਰਣਜੀਤ ਸਿੰਘ ਛਾਜਲਾ, ਡਾ. ਸੁਬੇਗ ਸਿੰਘ ਰੱਤਾਖੇੜਾ ਬਲਾਕ ਪ੍ਰਧਾਨ ਆਪ ਪਾਰਟੀ, ਡਾ. ਬੰਤ ਸਿੰਘ ਸਤੌਜ, ਡਾ. ਕੁਲਵਿੰਦਰ ਸਿੰਘ ਛਾਜਲਾ, ਕੁਲਦੀਪ ਸਿੰਘ ਸਾਬਕਾ ਪੰਚ ਡਸਕਾ, ਸੇਰ ਸਿੰਘ ਸਰਾ, ਕੁਲਵੰਤ ਸਿੰਘ ਸਰਾ, ਕਰਨੈਲ ਸਿੰਘ ਡਸਕਾ, ਮਿਸਤਰੀ ਵੀਰ ਸਿੰਘ ਡਸਕਾ, ਰਣਵੀਰ ਸਿੰਘ ਜਵੰਧਾ ਹਰਿਆਉ, ਮੇਜਰ ਸਿੰਘ ਡਸਕਾ, ਵਿੱਕੀ ਮੱਲ, ਬਿੰਦਰੀ ਪੰਡਤ, ਬੱਬੂ, ਸੋਨੀ, ਅੰਮ੍ਰਿਤੀ ਅਤੇ ਰਵੀ ਸ਼ਰਮਾ ਹਰਿਆਉ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ।
ਪਿਛਲੀ ਖ਼ਬਰ ਕਿਸਾਨਾਂ ਵਲੋਂ ਡੀ.ਐੱਸ.ਪੀ. ਦਫ਼ਤਰ ਨਕੋਦਰ ਅੱਗੇ 22 ਨੂੰ ਸੂਬਾ ਪੱਧਰੀ ਧਰਨਾ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਅਤੇ ਸਮਿਤ ਸਿੰਘ ਮਾਨ ਸਵ: ਕੌਂਸਲਰ ਦੀਪਕ ਸ਼ਰਮਾ ਦੀਪਾ ਦੀ ਯਾਦ ’ਚ ਕੱਲ੍ਹ ਜਵਾਨੀ ਸੰਭਾਲ ਯਾਤਰਾ ਮੰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।