ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ਼ਹਿਣਾ ਵਿਖੇ ਸਾਲਾਨਾ ਲਾਈਫ਼ ਸਰਟੀਫਿਕੇਟ ਭਰਨ ਦਾ ਫ਼੍ਰੀ ਕੈਂਪ ਲਗਾਇਆ
ਸ਼ਹਿਣਾ, 15 ਨਵੰਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਸ਼ਹਿਣਾ ਵਲੋਂ ਸਾਬਕਾ ਸੈਨਿਕਾਂ ਦੇ ਸਾਲਾਨਾ ਲਾਈਫ਼ ਸਰਟੀਫਿਕੇਟ ਭਰਨ ਦਾ ਫ਼੍ਰੀ ਕੈਂਪ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸ਼ਹਿਣਾ ਦੇ ਪ੍ਰਧਾਨ ਪ੍ਰਧਾਨ ਜਗਦੀਸ਼ ਸਿੰਘ ਜੰਗੀਆਣਾ ਨੇ ਦੱਸਿਆ ਕਿ ਸਾਬਕਾ ਸੈਨਕਾਂ ਨੂੰ ਆਪਣੇ ਸਾਲਾਨਾ ਲਾਈਵ ਸਰਟੀਫਿਕੇਟ ਅੱਪਡੇਟ ਕਰਾਉਣ ਲਈ ਸ਼ਹਿਰ ਚ ਜਾਣਾ ਪੈਂਦਾ ਸੀ।
ਸ਼ਹਿਣਾ, 15 ਨਵੰਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਸ਼ਹਿਣਾ ਵਲੋਂ ਸਾਬਕਾ ਸੈਨਿਕਾਂ ਦੇ ਸਾਲਾਨਾ ਲਾਈਫ਼ ਸਰਟੀਫਿਕੇਟ ਭਰਨ ਦਾ ਫ਼੍ਰੀ ਕੈਂਪ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸ਼ਹਿਣਾ ਦੇ ਪ੍ਰਧਾਨ ਪ੍ਰਧਾਨ ਜਗਦੀਸ਼ ਸਿੰਘ ਜੰਗੀਆਣਾ ਨੇ ਦੱਸਿਆ ਕਿ ਸਾਬਕਾ ਸੈਨਕਾਂ ਨੂੰ ਆਪਣੇ ਸਾਲਾਨਾ ਲਾਈਵ ਸਰਟੀਫਿਕੇਟ ਅੱਪਡੇਟ ਕਰਾਉਣ ਲਈ ਸ਼ਹਿਰ ਚ ਜਾਣਾ ਪੈਂਦਾ ਸੀ। ਜਿਸ ਨਾਲ ਉਨ੍ਹਾਂ ਦੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਸੀ। ਬਜ਼ੁਰਗ ਸੈਨਿਕਾਂ ਨੂੰ ਸ਼ਹਿਰ ਜਾਣ ’ਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਨਾ ਪੈਂਦਾ ਸੀ। ਜਥੇਬੰਦੀ ਵਲੋਂ ਇਨ੍ਹਾਂ ਸਮੱਸਿਆ ਨੂੰ ਧਿਆਨ ਰੱਖਦੇ ਹੋਏ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਸਰਪ੍ਰਸਤ ਕੈਪਟਨ ਦਰਬਾਰਾ ਸਿੰਘ ਪੱਖੋਕੇ ਅਤੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਇਹ ਉਪਰਾਲਾ ਕੀਤਾ ਗਿਆ। ਇਸ ਕੈਂਪ ਦੇ ਵਿਚ ਕਾਫ਼ੀ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੇ ਲਾਈਵ ਸਰਟੀਫਿਕੇਟ ਅੱਪਡੇਟ ਕੀਤੇ ਗਏ। ਸਾਬਕਾ ਸੈਨਿਕਾਂ ਦੇ ਲਾਈਵ ਸਰਟੀਫਿਕੇਟ ਅੱਪਡੇਟ ਕੀਤੇ ਗਏ। ਇਸ ਦੇ ਨਾਲ ਹੀ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਨ੍ਹਾਂ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਲਾਈਵ ਸਰਟੀਫਿਕੇਟ ਅੱਪਡੇਟ ਕਰਨ ਲਈ ਕੰਪਿਊਟਰ ਆਪਰੇਟਰ ਦੀ ਡਿਊਟੀ ਹੌਲਦਾਰ ਅਮਰਜੀਤ ਸਿੰਘ ਅਲਕੜਾ, ਸੂਬੇਦਾਰ ਬਲਵਿੰਦਰ ਸਿੰਘ ਬਾਬਾ ਸ਼ਹਿਣਾ, ਕੈਪਟਨ ਜਗਦੀਸ਼ ਸਿੰਘ ਜੰਗੀਆਣਾ ਨੇ ਨਿਭਾਈ। ਇਸ ਮੌਕੇ ਇਸ ਮੌਕੇ ਸੌਰੀਆ ਚੱਕਰ ਸ਼ਹੀਦ ਬੁੱਧੂ ਖ਼ਾਨ ਸ਼ਹਿਣਾ ਦੇ ਪਿਤਾ ਜੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸੂਬੇਦਾਰ ਗੁਰਦੀਪ ਸਿੰਘ ਸ਼ਹਿਣਾ, ਹੌਲਦਾਰ ਬਸੰਤ ਰਾਜ ਸਿੰਘ, ਹੌਲਦਾਰ ਗੁਰਲਾਲ ਸਿੰਘ, ਨਸੀਬ ਕੌਰ ਭੋਤਨਾ ਪਤਨੀ ਹੌਲਦਾਰ ਅਜੈਬ ਸਿੰਘ, ਨਸੀਬ ਭੋਤਨਾ ਪਤਨੀ ਮੀਤਾ ਰਾਮ, ਹੌਲਦਾਰ ਸੁਰਜੀਤ ਸਿੰਘ ਨੰਬਰਦਾਰ ਵਿਧਾਤਾ, ਹੌਲਦਾਰ ਨੇਕ ਸਿੰਘ ਹੌਲਦਾਰ, ਅਰਜਨ ਸਿੰਘ ਸਿੱਧੂ, ਸੂਬੇਦਾਰ ਬਲਵਿੰਦਰ ਸਿੰਘ ਝੰਮਟ, ਹੌਲਦਾਰ ਕਪੂਰ ਸਿੰਘ ਮੌੜ ਨਾਭਾ, ਹੌਲਦਾਰ ਗੁਰਲਾਲ ਸਿੰਘ ਮੌੜ ਨਾਭਾ, ਹੌਲਦਾਰ ਸੁਰਜੀਤ ਸਿੰਘ ਘੁੰਨਸ, ਹੌਲਦਾਰ ਜਗਸੀਰ ਸਿੰਘ ਉਗੋਕੇ, ਕੈਪਟਨ ਅਵਤਾਰ ਸਿੰਘ ਪੱਖੋਕੇ, ਸੂਬੇਦਾਰ ਮੇਜਰ ਹਰਜਿੰਦਰ ਸਿੰਘ ਅਲਕੜਾ ਅਤੇ ਹੋਰ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਅਤੇ ਸਾਬਕਾ ਸੈਨਿਕਾਂ ਦੀਆਂ ਵਿਧਾਵਾਂ ਵੀਰ ਨਾਰੀਆਂ ਹਾਜ਼ਰ ਸਨ।