ਜ਼ਿਲ੍ਹਾ ਬਰਨਾਲਾ ਦੀ ਟੀਮ ਦੀ ਚੋਣ ਲਈ ਟਰਾਇਲ 26 ਨੂੰ ਹੰਡਿਆਇਆ ’ਚ
ਹੰਡਿਆਇਆ, 24 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸੀਨੀਅਰ ਲੜਕੀਆਂ, ਸੀਨੀਅਰ ਮਿਕਸਡ, ਫਾਸਟ-5 ਲੜਕੀਆਂ ਅਤੇ ਜੂਨੀਅਰ ਲੜਕੀਆਂ ਦੇ ਰਾਜ ਪੱਧਰੀ ਨੈੱਟਬਾਲ ਮੁਕਾਬਲੇ 13 ਅਤੇ 15 ਨਵੰਬਰ ਨੂੰ ਬਾਬਾ ਯੋਗੀ ਪੀਰ ਸਕੂਲ ਰੱਲਾ (ਮਾਨਸਾ) ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਬਰਨਾਲਾ ਦੀ ਨੈੱਟਬਾਲ ਟੀਮ ਦੀ ਚੋਣ ਕਰਨ ਲਈ 26 ਅਕਤੂਬਰ ਨੂੰ ਟਰਾਇਲ ਸ਼ਾਮ 3 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਖੇਡ ਸਟੇਡੀਅਮ ਹੰਡਿਆਇਆ ਵਿਖੇ ਲਏ ਜਾਣਗੇ।
ਅਜੀਤ ਡੈਸਕ
25-10-2026