24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਸਰਟੀਫਿਕੇਟ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੇ ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਭੱਠਲ ਨੇ ਅਥਲੈਟਿਕਸ ਦੇ ਤੀਹਰੀ ਛਾਲ ਦੇ ਮੁਕਾਬਲਿਆਂ ਵਿਚ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ’ਤੇ 30 ਤਗਮੇ, 24 ਟਰਾਫ਼ੀਆਂ ਤੇ 82 ਸਰਟੀਫਿਕੇਟ ਤੇ ਹੋਰ ਖੇਡ ਪ੍ਰਸੰਸਾ ਪੱਤਰ ਹਾਸਿਲ ਕਰ ਕੇ ਪੰਜਾਬ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 24-10-2026
ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੇ ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਭੱਠਲ ਨੇ ਅਥਲੈਟਿਕਸ ਦੇ ਤੀਹਰੀ ਛਾਲ ਦੇ ਮੁਕਾਬਲਿਆਂ ਵਿਚ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ’ਤੇ 30 ਤਗਮੇ, 24 ਟਰਾਫ਼ੀਆਂ ਤੇ 82 ਸਰਟੀਫਿਕੇਟ ਤੇ ਹੋਰ ਖੇਡ ਪ੍ਰਸੰਸਾ ਪੱਤਰ ਹਾਸਿਲ ਕਰ ਕੇ ਪੰਜਾਬ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਨਮਾਨ ਵਜੋਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੇ ਸੰਸਥਾਪਕ ਤੇ ਸੀ.ਈ.ਓ. ਪੰਕਜ ਵੀ.ਜੀ. ਵਲੋਂ ਉਨ੍ਹਾਂ ਨੂੰ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ। ਯਾਦ ਰਹੇ ਗੁਰਮੇਲ ਸਿੰਘ ਭੱਠਲ ਨੂੰ 2012 ਤੋਂ 2025 ਤੱਕ ਦੇ ਰਾਜ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਸਦਕਾ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਆਈ.ਬੀ.ਆਰ. ਅਚੀਵਰ ਦੇ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਗੁਰਮੇਲ ਸਿੰਘ ਭੱਠਲ ਨੇ ਕਿਹਾ ਕਿ ਮੇਰੀਆਂ ਮਾਣਮੱਤੀਆਂ ਖੇਡ ਪ੍ਰਾਪਤੀਆਂ ਮੇਰੀ ਅਣਥੱਕ ਮਿਹਨਤ ਤੋਂ ਇਲਾਵਾ ਮੇਰੀ ਮਾਤਾ ਬਲਵੀਰ ਕੌਰ ਦੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਹੈ।
ਪਿਛਲੀ ਖ਼ਬਰ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਦਾ ਬੀ.ਟੈਕ. ਸੀ.ਐਸ.ਈ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਗਰੰਟੀਆਂ ਪੂਰੀਆਂ ਕਰਨ ’ਤੇ ਲੋਕ ਇਕ ਵਾਰ ਫਿਰ ‘ਆਪ’ ਦੇ ਹੱਕ ’ਚ ਫ਼ਤਵਾ ਦੇਣਗੇ-ਬੀਬੀ ਸੁੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।