20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦਾਣਾ ਮੰਡੀ ਨਜ਼ਦੀਕ ਇਕ ਨੌਜਵਾਨ ਦੀ ਪਾਣੀ ਦੇ ਭਰੇ ਟੋਏ ’ਚੋਂ ਲਾਸ਼ ਮਿਲੀ

ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਦਾਣਾ ਮੰਡੀ ਬਰਨਾਲਾ ਨਜ਼ਦੀਕ ਇਕ ਪਾਣੀ ਨਾਲ ਭਰੇ ਟੋਏ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਨਜ਼ਦੀਕ ਮੇਨ ਸੜਕ ਵੱਲ ਟੋਏ ’ਚ ਖੜੇ ਪਾਣੀ ’ਚ ਇਕ ਨੌਜਵਾਨ ਡਿੱਗਿਆ ਪਿਆ ਹੈ।

ਅਜੀਤ ਡੈਸਕ 20-10-2026
ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਦਾਣਾ ਮੰਡੀ ਬਰਨਾਲਾ ਨਜ਼ਦੀਕ ਇਕ ਪਾਣੀ ਨਾਲ ਭਰੇ ਟੋਏ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਨਜ਼ਦੀਕ ਮੇਨ ਸੜਕ ਵੱਲ ਟੋਏ ’ਚ ਖੜੇ ਪਾਣੀ ’ਚ ਇਕ ਨੌਜਵਾਨ ਡਿੱਗਿਆ ਪਿਆ ਹੈ। ਪੁਲਿਸ ਵਲੋਂ ਪੂਰੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਜੇਕਰ ਫਿਰ ਵੀ ਪਛਾਣ ਨਹੀਂ ਹੁੰਦੀ ਤਾਂ ਲਾਸ਼ ਦਾ ਅੰਤਿਮ ਸਸਕਾਰ ਕਰਵਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪਿੰਡ ਚੀਮਾ ਦੇ ਕਰਿਆਨਾ ਸਟੋਰ ਵਲੋਂ ਨਸ਼ਿਆਂ ਅਤੇ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪੂਰਨ ਪਾਬੰਦੀ ਅਗਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਪੱਖੋ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।