19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਦਿਆਰਥੀ ਪ੍ਰਤਿਭਾ ਮੁਕਾਬਲੇ 15 ਨਵੰਬਰ ਨੂੰ

‎ ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਵਿਦਿਆਰਥੀ ਪ੍ਰਤਿਭਾ ਮੁਕਾਬਲਾ 15 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ, ਦੀਵਾਨਾ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਐਨ. ਆਰ.

ਅਜੀਤ ਡੈਸਕ 19-10-2026
‎ ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਵਿਦਿਆਰਥੀ ਪ੍ਰਤਿਭਾ ਮੁਕਾਬਲਾ 15 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ, ਦੀਵਾਨਾ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਐਨ.ਆਰ.ਆਈਜ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ’ ਵਿਸ਼ੇ ’ਤੇ ਵਿਚਾਰ-ਚਰਚਾ ਵੀ ਹੋਵੇਗੀ। ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਅਤੇ ਚੰਗੀਆਂ ਪੁਸਤਕਾਂ, ਇਤਿਹਾਸ ਤੇ ਉਸਾਰੂ ਸੋਚ ਨਾਲ ਜੋੜਨ ਲਈ ਅਜਿਹੇ ਉਪਰਾਲੇ ਜ਼ਰੂਰੀ ਹਨ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਵਰਗਾਂ ਵਿਚ ਹੋਣਗੇ। ਪਹਿਲੀ ਤੋਂ ਪੰਜਵੀਂ ਜਮਾਤ ਲਈ ਸੁੰਦਰ ਤੇ ਸ਼ੁੱਧ ਲਿਖਾਈ, ਛੇਵੀਂ ਤੋਂ ਅੱਠਵੀਂ ਲਈ ਦੇਸ਼ ਭਗਤਾਂ ਨਾਲ ਸਬੰਧਿਤ ਕਵਿਤਾ ਉਚਾਰਨ, ਨੌਵੀਂ ਤੇ ਦਸਵੀਂ ਲਈ ਲੇਖ-ਰਚਨਾ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਲਈ ਪੋਸਟਰ-ਮੇਕਿੰਗ ਮੁਕਾਬਲਾ ਕਰਵਾਇਆ ਜਾਵੇਗਾ। ਲੇਖ ਦੇ ਵਿਸ਼ੇ ‘ਮੇਰਾ ਜੀਵਨ ਨਿਸ਼ਾਨਾ’, ‘ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ’ ਅਤੇ ‘ਜੀਵਨ ਵਿਚ ਚੰਗੀਆਂ ਪੁਸਤਕਾਂ ਦੀ ਮਹੱਤਤਾ’ ਹੋਣਗੇ। ਪੋਸਟਰ ਦਾ ਵਿਸ਼ਾ ‘1947 ਦਾ ਦੁਖਾਂਤ—ਹੈਵਾਨੀਅਤ ਅਤੇ ਇਨਸਾਨੀਅਤ ਦਾ ਮੁਜ਼ਾਹਰਾ’ ਹੋਵੇਗਾ। ਮੁਕਾਬਲਿਆਂ ਤੋਂ ਬਾਅਦ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਵਿਦਵਾਨ ਲੇਖਕ ਹਰਵਿੰਦਰ ਭੰਡਾਲ ਵਿਦਿਆਰਥੀਆਂ ਅਤੇ ਹਾਜ਼ਰੀਨ ਨਾਲ ਵਿਚਾਰ ਸਾਂਝੇ ਕਰਨਗੇ। ਹਰੇਕ ਮੁਕਾਬਲੇ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 500, 300 ਅਤੇ 200 ਰੁਪਏ ਨਕਦ ਇਨਾਮਾਂ ਦੇ ਨਾਲ ਪੁਸਤਕਾਂ ਦੇ ਸੈੱਟ ਅਤੇ ਮੈਡਲ ਦਿੱਤੇ ਜਾਣਗੇ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਮਿਲਣਗੇ ਅਤੇ ਪ੍ਰਕਾਸ਼ਕਾਂ ਵਲੋਂ ਉਸਾਰੂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਕਿਹਾ ਕਿ ਭਾਗ ਲੈਣ ਲਈ ਕੋਈ ਫ਼ੀਸ ਨਹੀਂ ਹੈ। ਵਿਦਿਆਰਥੀ 9 ਨਵੰਬਰ ਤੋਂ ਪਹਿਲਾਂ ਲਾਇਬ੍ਰੇਰੀ ਪ੍ਰਬੰਧਕਾਂ ਜਾਂ ਆਪਣੇ ਸਕੂਲ ਅਧਿਆਪਕਾਂ ਰਾਹੀਂ ਐਂਟਰੀ ਕਰਵਾ ਸਕਦੇ ਹਨ।
ਪਿਛਲੀ ਖ਼ਬਰ ਪਿੰਡ ਕਾਹਨੇਕੇ ਤੋਂ ਮਾਨਸਾ ਮੋਰਚੇ ਲਈ ਨੌਜਵਾਨਾਂ ਦਾ ਜਥਾ ਲੰਗਰ ਲੈ ਕੇ ਗਿਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੀ ਸੀ.ਬੀ.ਆਈ. ਜਾਂਚ ਹੋਵੇ-ਧੰਨਾ ਸਿੰਘ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।