19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਦੀਵਾਨਾ ਵਿਖੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ (ਪਾਠ) ਕੀਤੀ

ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵਿਖੇ ਸਰਬੱਤ ਦੇ ਭਲੇ ਲਈ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ (ਪਾਠ) ਕੀਤੀ ਗਈ। ਇਸ ਮੌਕੇ ਮੌਲਵੀ ਅਰਸ਼ਦ ਖ਼ਾਨ ਵਲੋਂ ਪਵਿੱਤਰ ਕੁਰਾਨ ਸ਼ਰੀਫ਼ ਦੀ ਆਇਤਾਂ ਪੜ੍ਹੀਆਂ ਗਈਆਂ ਅਤੇ ਦੁਆ ਸਲਾਮ ਕੀਤੀ ਗਈ।

ਅਜੀਤ ਡੈਸਕ 19-10-2026
ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵਿਖੇ ਸਰਬੱਤ ਦੇ ਭਲੇ ਲਈ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ (ਪਾਠ) ਕੀਤੀ ਗਈ। ਇਸ ਮੌਕੇ ਮੌਲਵੀ ਅਰਸ਼ਦ ਖ਼ਾਨ ਵਲੋਂ ਪਵਿੱਤਰ ਕੁਰਾਨ ਸ਼ਰੀਫ਼ ਦੀ ਆਇਤਾਂ ਪੜ੍ਹੀਆਂ ਗਈਆਂ ਅਤੇ ਦੁਆ ਸਲਾਮ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਪਵਿੱਤਰ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਮੌਲਵੀ ਅਰਸ਼ਦ ਖ਼ਾਨ ਨੇ ਕਿਹਾ ਕਿ ਪੰਜਾਬ ਕਈ ਧਰਮਾਂ ਦਾ ਸੁਮੇਲ ਹੈ, ਇੱਥੇ ਹਰ ਧਰਮ ਦੇ ਤਿਉਹਾਰ ਭਾਈਚਾਰੇ ਵਲੋਂ ਰਲ ਮਿਲ ਕੇ ਮਨਾਏ ਜਾਂਦੇ ਹਨ। ਪੰਜਾਬ ਦੇ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ, ਗ਼ਰੀਬ ਪਰਿਵਾਰਾਂ ਦੀਆਂ ਇਲਾਜ ਤੋਂ ਬਿਨਾਂ ਹੁੰਦੀਆਂ ਮੌਤਾਂ ਲਈ ਗੰਭੀਰ ਮਸਲਾ ਹੈ। ਅੱਜ ਹਰ ਧਾਰਮਿਕ ਅਸਥਾਨ ਤੋਂ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਅਰਦਾਸ ਅਤੇ ਦੁਆ ਸਲਾਮ ਹੋ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਡੇਰੇ ਨਾਲ ਜੁੜੇ ਸੇਵਾਦਾਰਾਂ ਵਲੋਂ ਸਮੇਂ-ਸਮੇਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਲੋੜਵੰਦ ਪਰਿਵਾਰਾਂ ਦੀ ਮਦਦ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਉਪਰਾਲੇ ਹਮੇਸ਼ਾ ਚੱਲਦੇ ਰਹਿੰਦੇ ਹਨ। ਅੱਜ ਸੰਗਤਾਂ ਦੇ ਸਹਿਯੋਗ ਨਾਲ ਸਮਾਜ ਦੀ ਸੁੱਖ ਸ਼ਾਂਤੀ ਲਈ ਪਵਿੱਤਰ ਕੁਰਾਨ ਸ਼ਰੀਫ਼ ਦੇ ਭੋਗ ਪਾਏ ਗਏ ਹਨ। ਇਸ ਮੌਕੇ ਗੁਰਚਰਨ ਸਿੰਘ ਮੂੰਮ, ਗੁਰਸੇਵਕ ਸਿੰਘ ਲੰਮਾ, ਸਤਨਾਮ ਸਿੰਘ ਲੰਮਾ, ਚਮਕੌਰ ਸਿੰਘ, ਬਲਜੀਤ ਸਿੰਘ ਸੁਧਾਰ, ਅਕਬਰ ਦੀਨ ਖਾਂ, ਤਰਸੇਮ ਸਿੰਘ ਰਾਏਸਰ, ਸਰਪੰਚ ਬਲਦੇਵ ਸਿੰਘ, ਸੁਰਜੀਤ ਸਿੰਘ ਅਤੇ ਵਿੱਕੀ ਸਿੰਘ ਹਾਜਰ ਸਨ।
ਪਿਛਲੀ ਖ਼ਬਰ ਫਲੈਕਸ ਪਾੜਨ ਅਤੇ ਅੱਗ ਲਗਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਨਸਾ ਮੋਰਚੇ ਲਈ ਭਾਕਿਯੂ ਕਾਦੀਆਂ ਦਾ ਜਥਾ ਸੂਬਾ ਪ੍ਰਧਾਨ ਦੀ ਅਗਵਾਈ ’ਚ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।