17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਮਾਜ ਸੇਵੀ ਐਨ.ਆਰ.ਆਈ. ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਰਾਸ਼ੀ ਭੇਟ

ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਤੀ ਜਾਗਰਨ ਮੌਕੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਜਿਸ ਤਹਿਤ ਮਹੰਤ ਜਗੀਰ ਦਾਸ ਦੇ ਭਾਣਜੇ ਮਹੰਤ ਭਰਪੂਰ ਸਿੰਘ (ਆਸਟੇ੍ਰਲੀਆ ਵਾਲੇ) ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਭੇਜੀ ਗਈ 51 ਹਜ਼ਾਰ ਰੁਪਈਆਂ ਦੀ ਰਾਸ਼ੀ ਪਰਿਵਾਰਿਕ ਮੈਂਬਰਾਂ ਵਲੋਂ ਕਲੱਬ ਨੂੰ ਭੇਟ ਕੀਤੀ ਗਈ।

ਅਜੀਤ ਡੈਸਕ 17-10-2026
ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਤੀ ਜਾਗਰਨ ਮੌਕੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਜਿਸ ਤਹਿਤ ਮਹੰਤ ਜਗੀਰ ਦਾਸ ਦੇ ਭਾਣਜੇ ਮਹੰਤ ਭਰਪੂਰ ਸਿੰਘ (ਆਸਟੇ੍ਰਲੀਆ ਵਾਲੇ) ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਭੇਜੀ ਗਈ 51 ਹਜ਼ਾਰ ਰੁਪਈਆਂ ਦੀ ਰਾਸ਼ੀ ਪਰਿਵਾਰਿਕ ਮੈਂਬਰਾਂ ਵਲੋਂ ਕਲੱਬ ਨੂੰ ਭੇਟ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਮਾਜ ਸੇਵੀ ਕਲੱਬਾਂ ਵਲੋਂ ਕੀਤੇ ਜਾਂਦੇ ਅਜਿਹੇ ਉਪਰਾਲੇ ਲੋੜਵੰਦ ਪਰਿਵਾਰਾਂ ਲਈ ਬਹੁਤ ਹੀ ਸਹਾਈ ਹੁੰਦੇ ਹਨ। ਧੀਆਂ ਤੇ ਭੈਣਾਂ ਉਂਜ ਵੀ ਪੰਜਾਬੀ ਕਲਚਰ ’ਚ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ’ਚ ਸਾਨੂੰ ਹਰ ਸੰਭਵ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ, ਡਾ: ਜਗਦੇਵ ਸਿੰਘ ਗੋਦੀ, ਡਾਕਟਰ ਗੁਰਪ੍ਰੀਤ ਸਿੰਘ ਸਿੱਧੂ, ਮਹਿਮਾ ਚੱਠਾ, ਕ੍ਰਿਸ਼ਨ ਪੂਜਾ ਜਵੈਲਰਜ਼, ਗੁਲਾਬ ਕਾਲਾ, ਭਗਵੰਤ ਸਿੰਘ ਚੱਠਾ, ਜੱਸੀ ਚੱਠਾ, ਬੂਟਾ ਰਾਮ ਵਲੋਂ ਸਹਿਯੋਗ ਕਰਨ ਤੇ ਸਮਾਜ ਸੇਵੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਆਰੀਆਭੱਟ ਕਾਲਜ ਦਾ ਐਮ.ਕਾਮ. ਦੂਜਾ ਅਤੇ ਬੀ.ਸੀ.ਏ. ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਨਸ਼ੇ ਦੇ ਸਦੀਵੀ ਖ਼ਾਤਮੇ ਲਈ ਕਾਂਗਰਸ ਹੋਰ ਮਜ਼ਬੂਤੀ ਨਾਲ ਲੜਾਈ ਲੜੇਗੀ-ਵਿਧਾਇਕ ਕਾਲਾ ਢਿੱਲੋਂ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।