16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲਾਲਪੁਰਾ (ਸੂਰਤਗੜ੍ਹ) ਵਿਖੇ ਸੇਵਾ ਲਈ ਜਾ ਰਹੇ ਸੇਵਾਦਾਰਾਂ ਦੀ ਭਰੀ ਬੱਸ ਟਰੱਕ ਨਾਲ ਟਕਰਾਈ

ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਅੱਜ ਸਵੇਰ ਦੇ ਪੰਜ ਕੁ ਵਜੇ ਸੇਵਾ ਲਈ ਜਾ ਰਹੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰਾਂ ਦੀ ਭਰੀ ਬੱਸ ਦੇ ਖੜੇ ਟਰੱਕ ਨਾਲ ਟਕਰਾ ਜਾਣ ’ਤੇ ਔਰਤ ਸਮੇਤ 6 ਜਣੇ ਦੀ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਬਾਕੀ ਸੇਵਾਦਾਰਾਂ ਦਾ ਬਚਾਅ ਰਿਹਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਲਾਲਪੁਰਾ (ਸੂਰਤਗੜ੍ਹ) ਵਿਖੇ ਹੋ ਰਹੇ ਵੱਡੇ ਸਤਿਸੰਗ ’ਚ ਸੇਵਾ ਲਈ ਦਿੜ੍ਹਬੇ (ਸੰਗਰੂਰ) ਤੋਂ ਸੇਵਾਦਾਰ ਬੱਸ ਰਾਹੀਂ ਲਾਲਪੁਰਾ (ਸੂਰਤਗੜ੍ਹ) ਵਿਖੇ ਜਾ ਰਹੇ ਸਨ।

ਲਾਲਪੁਰਾ (ਸੂਰਤਗੜ੍ਹ) ਵਿਖੇ ਸੇਵਾ ਲਈ ਜਾ ਰਹੇ ਸੇਵਾਦਾਰਾਂ ਦੀ ਭਰੀ ਬੱਸ ਟਰੱਕ ਨਾਲ ਟਕਰਾਈ 16-10-2026
ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਅੱਜ ਸਵੇਰ ਦੇ ਪੰਜ ਕੁ ਵਜੇ ਸੇਵਾ ਲਈ ਜਾ ਰਹੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰਾਂ ਦੀ ਭਰੀ ਬੱਸ ਦੇ ਖੜੇ ਟਰੱਕ ਨਾਲ ਟਕਰਾ ਜਾਣ ’ਤੇ ਔਰਤ ਸਮੇਤ 6 ਜਣੇ ਦੀ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਬਾਕੀ ਸੇਵਾਦਾਰਾਂ ਦਾ ਬਚਾਅ ਰਿਹਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਲਾਲਪੁਰਾ (ਸੂਰਤਗੜ੍ਹ) ਵਿਖੇ ਹੋ ਰਹੇ ਵੱਡੇ ਸਤਿਸੰਗ ’ਚ ਸੇਵਾ ਲਈ ਦਿੜ੍ਹਬੇ (ਸੰਗਰੂਰ) ਤੋਂ ਸੇਵਾਦਾਰ ਬੱਸ ਰਾਹੀਂ ਲਾਲਪੁਰਾ (ਸੂਰਤਗੜ੍ਹ) ਵਿਖੇ ਜਾ ਰਹੇ ਸਨ। ਜਦੋਂ ਉਹ ਮੁੱਖ ਮਾਰਗ ’ਤੇ ਮਹਿਤਾ ਕੱਟ ਤੋਂ ਤਪਾ ਸਾਈਡ ਵੱਲ ਥੋੜ੍ਹਾ ਅੱਗੇ ਆਏ ਤਾਂ ਅਚਾਨਕ ਬੱਸ ਬੇਕਾਬੂ ਹੋ ਕੇ ਖੜੇ ਟਰੱਕ ਨਾਲ ਜਾ ਟਕਰਾਈ। ਜਿਸ ਕਾਰਨ ਬੱਸ ’ਚ ਸਵਾਰ ਸੇਵਾਦਾਰ ਨੰਦਨ ਸਿੰਘ, ਪਰਮਜੀਤ ਸਿੰਘ, ਨਰਾਇਣ ਦਾਸ, ਨੇਕ ਸਿੰਘ, ਨਿਰਮਲ ਸਿੰਘ ਅਤੇ ਅਰਸ਼ਦੀਪ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਦ ਕਿ ਬਾਕੀ ਸੇਵਾਦਾਰਾਂ ਦਾ ਬਚਾਅ ਰਿਹਾ । ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਸੰਗਰੂਰ ਰੈਫ਼ਰ ਕਰ ਦਿੱਤਾ। ਉੱਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦਾ ਹੀ ਡੇਰਾ ਬਿਆਸ ਤਪਾ ਦੇ ਮੋਢੀ ਭਗਤ ਰਾਮ ਪੱਪੀ ਤਪਾ ਵੀ ਸੰਗਤ ਸਮੇਤ ਮੌਕੇ ’ਤੇ ਪੁੱਜੇ ਅਤੇ ਸੰਗਤ ਦੀ ਹਰ ਸੰਭਵ ਮਦਦ ਕੀਤੀ। ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦੁਰਘਟਨਾਗ੍ਰਸਤ ਹੋ ਗਿਆ। ਫ਼ਿਲਹਾਲ ਪੁਲਿਸ ਵਲੋਂ ਇਸ ਘਟਨਾ ਨੂੰ ਲੈ ਕੇ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਭੜਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਅਤੇ ਵਿਧਾਇਕ ਦੇ ਬੋਰਡਾਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।