ਨਗਰ ਕੌਂਸਲ ਤਪਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਮੀਟਿੰਗ ’ਚ ਪਿਆ ਘਮਸਾਨ
ਮਹਿਲ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਿਛਲੇ ਕੁੱਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਆਗੂ ਰਿੰਕਾ ਬਾਹਮਣੀਆਂ ਨੇ ਆਪਣੇ ਸਾਰੇ ਗਿਲੇ-ਸ਼ਿਕਵੇ ਦੂਰ ਕਰਦਿਆਂ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਮੈਦਾਨ ਵਿਚ ਡਟਣ ਦਾ ਐਲਾਨ ਕੀਤਾ ਹੈ। ਹਲਕੇ ਅੰਦਰ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਖ਼ੁਦ ਰਿੰਕਾ ਬਾਹਮਣੀਆਂ ਦੇ ਗ੍ਰਹਿ ਵਿਖੇ ਪਹੁੰਚੇ।
ਪ
ਪੰਡੋਰੀ ਨਾਲ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਡਟਣ ਦਾ ਐਲਾਨ
13-10-2026
ਮਹਿਲ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਿਛਲੇ ਕੁੱਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਆਗੂ ਰਿੰਕਾ ਬਾਹਮਣੀਆਂ ਨੇ ਆਪਣੇ ਸਾਰੇ ਗਿਲੇ-ਸ਼ਿਕਵੇ ਦੂਰ ਕਰਦਿਆਂ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਮੈਦਾਨ ਵਿਚ ਡਟਣ ਦਾ ਐਲਾਨ ਕੀਤਾ ਹੈ। ਹਲਕੇ ਅੰਦਰ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਖ਼ੁਦ ਰਿੰਕਾ ਬਾਹਮਣੀਆਂ ਦੇ ਗ੍ਰਹਿ ਵਿਖੇ ਪਹੁੰਚੇ। ਇੱਥੇ ਦੋਹਾਂ ਆਗੂਆਂ ਵਿਚਾਲੇ ਹੋਈ ਵਿਚਾਰ-ਚਰਚਾ ਤੋਂ ਬਾਅਦ ਪੁਰਾਣੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ ਹੋ ਗਈਆਂ। ਜ਼ਿਕਰਯੋਗ ਹੈ ਕਿ ਰਿੰਕਾ ਬਾਹਮਣੀਆਂ ਹਲਕੇ ਦੇ ਇੱਕ ਪ੍ਰਭਾਵਸ਼ਾਲੀ ਆਗੂ ਵਜੋਂ ਜਾਣੇ ਜਾਂਦੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਹੋਈ ਅਹਿਮ ਬੈਠਕ ਦੌਰਾਨ ਵੀ ਉਨ੍ਹਾਂ ਨੇ ਆਪਣੇ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਦਿਵਾਉਣ ਅਤੇ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜ਼ੋਰਦਾਰ ਢੰਗ ਨਾਲ ਰੱਖੀ ਸੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਰਿੰਕਾ ਬਾਹਮਣੀਆਂ ਦੇ ਪੱਖ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਭਰਾਵਾਂ ਵਰਗੇ ਹਨ ਅਤੇ ਪਾਰਟੀ ਹਾਈਕਮਾਂਡ ਅੱਗੇ ਉਨ੍ਹਾਂ ਨੂੰ ਢੁਕਵਾਂ ਮਾਣ-ਸਤਿਕਾਰ ਤੇ ਅਹਿਮ ਜ਼ਿੰਮੇਵਾਰੀ ਦਿਵਾਉਣ ਲਈ ਪਹਿਲ ਦੇ ਆਧਾਰ ’ਤੇ ਗੱਲ ਰੱਖੀ ਗਈ ਹੈ। ਰਿੰਕਾ ਬਾਹਮਣੀਆਂ ਨੇ ਆਪਣਾ ਦ੍ਰਿੜ੍ਹ ਇਰਾਦਾ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਪਰਿਵਾਰਕ ਮਤਭੇਦ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ ਅਤੇ ਉਹ ਪਹਿਲਾਂ ਨਾਲੋਂ ਵੀ ਵੱਧ ਜੋਸ਼ ਤੇ ਉਤਸ਼ਾਹ ਨਾਲ ਪਾਰਟੀ ਲਈ ਕੰਮ ਕਰਨਗੇ। ਇਸ ਮੌਕੇ ਪੀ.ਏ. ਬਿੰਦਰ ਸਿੰਘ ਖਾਲਸਾ, ਰਾਜਵਿੰਦਰ ਸਿੰਘ ਠੁੱਲੀਵਾਲ, ਮਨਜੀਤ ਸਿੰਘ ਸਹਿਜੜਾ, ਦਵਿੰਦਰ ਸਿੰਘ ਧਨੋਆ, ਰਵਨੀਤ ਸਿੰਘ ਪੰਡੋਰੀ ਅਤੇ ਜੌਨੀ ਪੰਡੋਰੀ ਨੇ ਕਿਹਾ ਕਿ ਰਿੰਕਾ ਬਾਹਮਣੀਆਂ ਦੇ ਮੋਹਰੀ ਹੋ ਕੇ ਨਾਲ ਤੁਰਨ ਨਾਲ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਆਧਾਰ ਹੋਰ ਜ਼ਿਆਦਾ ਮਜ਼ਬੂਤ ਹੋਇਆ ਹੈ।