11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਾਲਾਨਾ ਸਮਾਗਮ ਲਈ ਹੰਡਿਆਇਆ ਤੋਂ ਜਥਾ ਰਵਾਨਾ

ਹੰਡਿਆਇਆ, 10 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਉੱਘੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ: ਹੰਡਿਆਇਆ ਦਾ ਜੱਥਾ ਅੱਜ ਸਾਲਾਨਾ ਸਮਾਗਮ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਬੰਧਨ ਤੋੜ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਾਲਾਨਾ ਸਮਾਗਮ ਇਸ ਸਾਲ ਬਾਬਾ ਬੁੱਢਾ ਜੀ ਦੇ ਅਸਥਾਨ ਰਾਮਦਾਸ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੇ ਹਨ।

ਅਜੀਤ ਡੈਸਕ 11-10-2026
ਹੰਡਿਆਇਆ, 10 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਉੱਘੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ: ਹੰਡਿਆਇਆ ਦਾ ਜੱਥਾ ਅੱਜ ਸਾਲਾਨਾ ਸਮਾਗਮ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਬੰਧਨ ਤੋੜ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਾਲਾਨਾ ਸਮਾਗਮ ਇਸ ਸਾਲ ਬਾਬਾ ਬੁੱਢਾ ਜੀ ਦੇ ਅਸਥਾਨ ਰਾਮਦਾਸ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੇ ਹਨ। ਜਿਸ ਵਿਚ ਹੰਡਿਆਇਆ ਤੋਂ ਸੰਗਤਾਂ ਦਾ ਜਥਾ ਅੱਜ ਰਵਾਨਾ ਹੋਇਆ ਹੈ। ਇਹ ਜਥਾ ਵੱਖ-ਵੱਖ ਇਤਿਹਾਸਕ ਅਸਥਾਨਾਂ ਦਰਸ਼ਨ ਦੀਦਾਰੇ ਵੀ ਕਰੇਗਾ ਅਤੇ ਹੋਣ ਵਾਲੇ ਸਮਾਗਮ ਅਤੇ ਨਗਰ ਕੀਰਤਨ ਵਿਚ ਕੀਰਤਨ ਦੀ ਹਾਜ਼ਰੀ ਦੀ ਸੇਵਾ ਵੀ ਕਰੇਗਾ। ਇਸੇ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਪੁਰਾ ਮੌੜ ਦੇ ਮੁੱਖ ਸੇਵਾਦਾਰ ਮੱਘਰ ਸਿੰਘ ਅਤੇ ਪੂਰਨ ਸਿੰਘ ਸਮੇਤ ਜਥਾ ਵੀ ਸਾਲਾਨਾ ਸਮਾਗਮ ਲਈ ਰਵਾਨਾ ਹੋਇਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਭਰੀ, ਤਲਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਸਵਰਨਜੀਤ ਸਿੰਘ, ਬਾਬਾ ਮਾਲਵਿੰਦਰ ਮਾਲੀ ਸਿੰਘ, ਜਗਤਾਰ ਸਿੰਘ ਜੱਗੀ, ਦਰਸ਼ਨ ਸਿੰਘ ਬੇਲਦਾਰ, ਕੁਲਦੀਪ ਸਿੰਘ ਰਾਮਗੜ੍ਹੀਆ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਭਦੌੜ ਅਤੇ ਹਾਈ ਸਕੂਲ ਨੈਣੇਵਾਲ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਅਗਲੀ ਖ਼ਬਰ ਅਰਦਾਸ ਸਮਾਗਮ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਵੱਡਾ ਜਥਾ ਹੋਇਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।