10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੁਲਵੰਤ ਸਿੰਘ ਕੀਤੂ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਪੀੜਤ ਪਰਿਵਾਰਾਂ ਨੇ ਮ੍ਰਿਤਕਾਂ ਦੀਆਂ ਫ਼ੋਟੋ ਲੈ ਕੇ ਆਪਣੀ ਦਰਦਾਂ ਭਰੀ ਕਹਾਣੀ ਸੁਣਾਈ

ਹੰਡਿਆਇਆ, 9 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਅੱਜ ਨਸ਼ੇ ਨਾਲ ਹੋਈਆਂ ਮੌਤਾਂ ਦੇ ਪੀੜਤ ਮਾਪਿਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹ ਮਾਪੇ ਹਨ ਜਿਨ੍ਹਾਂ ਦੇ ਦਰਜਨਾਂ ਪੁੱਤ, ਪਤੀ, ਭਰਾ ਚਿੱਟੇ ਦੀ ਓਵਰਡੋਜ ਨਾਲ ਮੌਤ ਦੇ ਸ਼ਿਕਾਰ ਹੋ ਗਏ।

ਅਜੀਤ ਡੈਸਕ 10-10-2026
ਹੰਡਿਆਇਆ, 9 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਅੱਜ ਨਸ਼ੇ ਨਾਲ ਹੋਈਆਂ ਮੌਤਾਂ ਦੇ ਪੀੜਤ ਮਾਪਿਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹ ਮਾਪੇ ਹਨ ਜਿਨ੍ਹਾਂ ਦੇ ਦਰਜਨਾਂ ਪੁੱਤ, ਪਤੀ, ਭਰਾ ਚਿੱਟੇ ਦੀ ਓਵਰਡੋਜ ਨਾਲ ਮੌਤ ਦੇ ਸ਼ਿਕਾਰ ਹੋ ਗਏ। ਇਕ ਪਰਿਵਾਰ ਦੇ ਤਿੰਨ ਲੜਕੇ ਪੀੜਤ ਸਨ ਜਿਨ੍ਹਾਂ ਨੇ ਘਰੇਲੂ ਸਮਾਨ ਵੇਚਿਆ, ਇਕ 22 ਸਾਲਾ ਲੜਕੀ ਦਾ ਪਤੀ ਨਸ਼ੇ ਕਾਰਨ ਮਰਿਆ ਹੈ। ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਪਰ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਗਰਾਉਂਡ ’ਤੇ ਆ ਕੇ ਦੇਖੇ ਕਿ ਨਸ਼ੇ ਨਾਲ ਪੀੜਤ ਪਰਿਵਾਰ ਕਿੰਨੇ ਦੁਖੀ ਹਨ। ਸ਼੍ਰੋਮਣੀ ਅਕਾਲੀ ਦਲ (ਬ) ਪੀੜਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਨਸ਼ਾ ਤਾਂ ਘਰ-ਘਰ ਪਹੁੰਚ ਜਾਂਦਾ, ਆਹ ਜਿੰਨੇ ਪੀੜਤ ਬੈਠੇ ਹਨ, ਇਹ ਹੰਡਿਆਇਆ ਦੀ ਇਕ ਪੱਤੀ ਦੀ ਦਰਦਨਾਕ ਕਹਾਣੀ ਹੈ। ਹੰਡਿਆਇਆ ਵਿਚ ਹੋਰ ਦਰਜਨਾਂ ਨੌਜਵਾਨ ਨਸ਼ੇ ਦੇ ਕਾਰਨ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇਨ੍ਹਾਂ ਨਾਲ ਮਾਪੇ ਹੋਰ ਜ਼ਿਆਦਾ ਪੀੜਤ ਹਨ । ਜਦੋਂ ਘਰ ਦਾ ਸਮਾਨ ਵੇਚ ਕੇ ਨਸ਼ਾ ਕਰਦੇ ਹਨ। ਦੁਖੀ ਪੀੜਤ ਔਰਤਾਂ ਨੇ ਜੀਵਨ ਸਿੰਘ, ਅਵਤਾਰ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਸੁੰਦਰ ਸਿੰਘ, ਜੱਗੀ ਸਿੰਘ, ਦੇਵ ਸਿੰਘ, ਮੇਲਾ ਸਿੰਘ, ਸੁਖਦੇਵ ਸਿੰਘ ਮ੍ਰਿਤਕਾਂ ਦੀਆਂ ਫ਼ੋਟੋਆਂ ਲੈ ਕੇ ਪ੍ਰੈਸ ਦੇ ਰੂਬਰੂ ਹੋਈਆਂ ਤੇ ਦਰਦਾਂ ਭਰੀ ਕਹਾਣੀ ਸੁਣਾਈ। ਇਸ ਮੌਕੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਸ਼ਹਿਰੀ) ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਾਬਕਾ ਪ੍ਰਧਾਨ ਨਗਰ ਕੌਂਸਲ ਸੰਜੀਵ ਕੁਮਾਰ ਸ਼ੋਰੀ, ਸੁਖਪਾਲ ਸਿੰਘ ਰੁਪਾਣਾ, ਸੁਰਜੀਤ ਸਿੰਘ ਧਾਲੀਵਾਲ ਮੈਨੇਜਰ, ਗੁਰਦੀਪ ਸਿੰਘ ਪਾਲੀ ਸਾਬਕਾ ਐਮ.ਸੀ., ਸਤਵੀਰ ਕੌਰ, ਨਾਜ਼ਮ ਸਿੰਘ ਸਾਬਕਾ ਐਮ.ਸੀ., ਬੇਅੰਤ ਸਿੰਘ ਧਾਲੀਵਾਲ ਆਦਿ ਸਮੇਤ ਅਕਾਲੀ ਵਰਕਰ ਅਤੇ ਕਸਬਾ ਨਿਵਾਸੀ ਔਰਤਾਂ ਸ਼ਾਮਿਲ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਪਿੰਡ ਭਗਤਪੁਰਾ ਵਿਖੇ ਕੀਤੀ ਕਾਂਗਰਸੀਆਂ ਨਾਲ ਮੀਟਿੰਗ ਅਗਲੀ ਖ਼ਬਰ ਲੋਕ ਸਭਾ ਮੈਂਬਰ ਮੀਤ ਹੇਅਰ ਵਲੋਂ ‘ਬਰਨਾਲਾ ਚੈਂਪੀਅਨ ਕੱਪ’ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।