06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੰਗਰੂਰ ਵਿਖੇ ਰੋਸ ਰੈਲੀ ਲਈ ਤਪਾ ਤੋਂ ਨੰਬਰਦਾਰਾਂ ਦਾ ਵੱਡਾ ਜਥਾ ਰਵਾਨਾ

ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸਬ-ਡਵੀਜ਼ਨ ਤਪਾ ਤੋਂ ਨੰਬਰਦਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਤਪਾ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਵੱਡਾ ਜਥਾ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਲਈ ਰਵਾਨਾ ਹੋਇਆ । ਰੋਸ ਰੈਲੀ ਦੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਨੰਬਰਦਾਰ ਬਲਵਿੰਦਰ ਸਿੰਘ ਤਪਾ ਨੇ ਕਿਹਾ ਕਿ ਨੰਬਰਦਾਰਾਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 06-10-2026
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸਬ-ਡਵੀਜ਼ਨ ਤਪਾ ਤੋਂ ਨੰਬਰਦਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਤਪਾ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਵੱਡਾ ਜਥਾ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਲਈ ਰਵਾਨਾ ਹੋਇਆ । ਰੋਸ ਰੈਲੀ ਦੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਨੰਬਰਦਾਰ ਬਲਵਿੰਦਰ ਸਿੰਘ ਤਪਾ ਨੇ ਕਿਹਾ ਕਿ ਨੰਬਰਦਾਰਾਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਦੇ ਧਿਆਨ ਵਿਚ ਮਾਮਲਾ ਲਿਆਉਂਦੇ ਆ ਰਹੇ ਹਨ, ਪਰ ਸਰਕਾਰ ਵਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਇਸ ਕਾਰਨ ਨੰਬਰਦਾਰ ਭਾਈਚਾਰੇ ਵਿਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਪਹੁੰਚਾਉਣ ਤੇ ਮੰਗਾਂ ਮਨਵਾਉਣ ਲਈ ਹੀ ਸੰਗਰੂਰ ਵਿਖੇ ਇਹ ਰੋਸ ਰੈਲੀ ਰੱਖੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰੇ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਨੰਬਰਦਾਰ ਸਤਵਿੰਦਰ ਸਿੰਘ ਸੋਨਾ ਢਿਲਵਾਂ ਅਤੇ ਨੰਬਰਦਾਰ ਜੁਗਰਾਜ ਸਿੰਘ ਤਪਾ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਆਪਣੇ ਹੱਕੀ ਮੰਗਾਂ ਲਈ ਇੱਕਜੁੱਟ ਹੈ। ਜਿਸ ਦੇ ਚੱਲਦਿਆਂ ਅੱਜ ਸੰਗਰੂਰ ਰੋਸ ਰੈਲੀ ਵਿਚ ਪਹੁੰਚ ਕੇ ਸਮੂਹ ਨੰਬਰਦਾਰ ਆਪਣੀ ਏਕਤਾ ਦਾ ਪ੍ਰਗਟਾਵਾ ਕਰਨਗੇ। ਇਸ ਮੌਕੇ ਨੰਬਰਦਾਰ ਗੁਰਦੀਪ ਸਿੰਘ, ਤਰਸੇਮ ਸਿੰਘ ਸੁਖਪੁਰਾ ਮੌੜ, ਜਗਰਾਜ ਸਿੰਘ ਦਰਾਜ਼, ਜਗਤਾਰ ਸਿੰਘ ਦਰਾਜ਼, ਚਰਨਜੀਤ ਸਿੰਘ, ਗੁਰਬਖਸ਼ੀਸ਼ ਸਿੰਘ ਦਰਾਜ਼, ਗੁਰਤੇਜ ਸਿੰਘ ਤਪਾ, ਬਲਵਿੰਦਰ ਸਿੰਘ ਮੌੜ ਨਾਭਾ, ਜਗਤਾਰ ਸਿੰਘ ਧੌਲਾ, ਹਰਦੀਪ ਸਿੰਘ, ਜਗਰੂਪ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਨਾਹਰ ਸਿੰਘ, ਨੰਬਰਦਾਰ ਲਖਬੀਰ ਸਿੰਘ ਤਪਾ, ਯਾਦਵਿੰਦਰ ਸਿੰਘ ਮੌੜ ਨਾਭਾ, ਬਸੰਤ ਸਿੰਘ ਸੰਤਪੁਰਾ ਮੌੜ, ਨੰਦ ਸਿੰਘ ਕਾਹਨੇਕੇ, ਲਖਬੀਰ ਸਿੰਘ ਢਿਲਵਾਂ, ਗੁਰਮੇਲ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਮੌੜ ਨਾਭਾ, ਸਤਨਾਮ ਸਿੰਘ ਤਪਾ , ਕੁਲਦੀਪ ਸਿੰਘ ਤਪਾ, ਦਰਸ਼ਨ ਸਿੰਘ ਤਾਜੋ ਆਦਿ ਸਮੂਹ ਨੰਬਰਦਾਰ ਮੌਜੂਦ ਸਨ।
ਪਿਛਲੀ ਖ਼ਬਰ ਆਰੀਆਭੱਟ ਕਾਲਜ ਦੀ ਵਿਦਿਆਰਥਣ ਨੇ ਬੈਡਮਿੰਟਨ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ‘ਆਪ’ ’ਚ ਸ਼ਾਮਿਲ ਹਰਪਾਲ ਸਿੰਘ ਚੀਮਾ ਨੇ ਸ਼ਾਮਿਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।