ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਇੰਸਪੈਕਟਰ ਰੇਨੂੰ ਪਰੋਚਾ ਦਾ ਕੀਤਾ ਸਨਮਾਨ
ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਥਾਣਾ ਮੁਖੀ ਰੇਨੂੰ ਪਰੋਚਾ ਦਾ ਪਦ ਉੱਨਤ ਹੋ ਕੇ ਇੰਸਪੈਕਟਰ ਬਣਨ ’ਤੇ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ। ਜਥੇਬੰਦਕ ਆਗੂਆਂ ਨੇ ਕਿਹਾ ਕਿ ਮੈਡਮ ਰੇਨੂੰ ਪਰੋਚਾ ਨੇ ਥਾਣੇ ਦੀ ਹੱਦ ਵਿਚ ਕ੍ਰਾਈਮ ਦੀ ਦਰ ਨੂੰ ਖ਼ਤਮ ਕਰਨ ਵਿਚ ਅਹਿਮ ਕਦਮ ਪੁੱਟੇ ਹਨ।
ਅਜੀਤ ਡੈਸਕ
05-10-2026