ਸ੍ਰੀ ਰਾਮ ਸ਼ਰਨਮ ਮੰਦਰ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ
ਬਰਨਾਲਾ, 3 ਅਕਤੂਬਰ (ਨਰਿੰਦਰ ਅਰੋੜਾ)-ਸਥਾਨਕ ਸਿਗਮਾ ਸਿਟੀ ਵਿਖੇ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਪਰਮ ਪੂਜਨੀ ਭਗਤ ਹੰਸਰਾਜ ਦਾ ਜਨਮ ਦਿਨ ਮਨਾਉਂਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਵਿਜੈ ਗੋਇਲ, ਭਵਿਕ ਗੋਇਲ ਅਤੇ ਮੁੱਖ ਸੇਵਾਦਾਰ ਕੁਲਵਿੰਦਰ ਕਾਲਾ ਨੇ ਦੱਸਿਆ ਕਿ ਮੰਦਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਰਾਮਨਾਮ ਦਾ ਜਾਪ ਕੀਤਾ ਗਿਆ ਅਤੇ ਸ਼ਾਮ 6 ਤੋਂ ਪ੍ਰਭੂ ਇੱਛਾ ਤੱਕ ਅੰਮ੍ਰਿਤਬਾਣੀ ਅਤੇ ਭਜਨ ਸ਼ਾਮ ਕੀਤੀ ਗਈ, ਜਿਸ ’ਚ ਗੁਣਗਾਨ ਮਸ਼ਹੂਰ ਕਲਾਕਾਰ ਰਮੇਸ਼ ਕੁਮਾਰ, ਸ੍ਰੀਮਤੀ ਸੁਨੀਤਾ ਰਾਣੀ ਅਤੇ ਰਾਜੂ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ ।
ਬਰਨਾਲਾ, 3 ਅਕਤੂਬਰ (ਨਰਿੰਦਰ ਅਰੋੜਾ)-ਸਥਾਨਕ ਸਿਗਮਾ ਸਿਟੀ ਵਿਖੇ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਪਰਮ ਪੂਜਨੀ ਭਗਤ ਹੰਸਰਾਜ ਦਾ ਜਨਮ ਦਿਨ ਮਨਾਉਂਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਵਿਜੈ ਗੋਇਲ, ਭਵਿਕ ਗੋਇਲ ਅਤੇ ਮੁੱਖ ਸੇਵਾਦਾਰ ਕੁਲਵਿੰਦਰ ਕਾਲਾ ਨੇ ਦੱਸਿਆ ਕਿ ਮੰਦਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਰਾਮਨਾਮ ਦਾ ਜਾਪ ਕੀਤਾ ਗਿਆ ਅਤੇ ਸ਼ਾਮ 6 ਤੋਂ ਪ੍ਰਭੂ ਇੱਛਾ ਤੱਕ ਅੰਮ੍ਰਿਤਬਾਣੀ ਅਤੇ ਭਜਨ ਸ਼ਾਮ ਕੀਤੀ ਗਈ, ਜਿਸ ’ਚ ਗੁਣਗਾਨ ਮਸ਼ਹੂਰ ਕਲਾਕਾਰ ਰਮੇਸ਼ ਕੁਮਾਰ, ਸ੍ਰੀਮਤੀ ਸੁਨੀਤਾ ਰਾਣੀ ਅਤੇ ਰਾਜੂ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ । ਇਸ ਮੌਕੇ ਜੀਵਨ ਮੋਦੀ, ਵਿਨੋਦ ਕਾਂਸਲ, ਮਾਸਟਰ ਪ੍ਰੇਮ, ਜੀਵਨ ਧੌਲਾ, ਡਾ: ਪ੍ਰੇਮ ਕਾਂਸਲ, ਰਵਿੰਦਰ ਕੁਮਾਰ, ਵਰਿੰਦਰ ਕੁਮਾਰ, ਵਨੀਤ ਕੁਮਾਰ, ਸ਼ਿਵਜੀ ਰਾਮ, ਸੰਜੇ, ਗੀਤਾ ਰਾਣੀ, ਤਨਿਸਕਾ, ਰੁਚੀਕਾ, ਨੀਤਿਕਾ ਆਦਿ ਹਾਜ਼ਰ ਸਨ।