04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਿਊ ਜੈ ਮਾਤਾ ਦਾਤੀ ਕਲੱਬ ਪ੍ਰਬੰਧਕਾਂ ਨੂੰ ਵਸ਼ਿਸ਼ਟ ਪਰਿਵਾਰ ਵਲੋਂ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਸ਼ਹਿਣਾ, 3 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਬਿੱਕਰ ਸਿੰਘ ਬੁਰਜ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪੰਚਾਇਤ ਘਰ ਸ਼ਹਿਣਾ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 35 ਸਾਲਾਂ ਦੇ ਸੰਘਰਸ਼ ਦੌਰਾਨ ਜਥੇਬੰਦੀ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ।

ਅਜੀਤ ਡੈਸਕ 04-10-2026
ਸ਼ਹਿਣਾ, 3 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਬਿੱਕਰ ਸਿੰਘ ਬੁਰਜ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪੰਚਾਇਤ ਘਰ ਸ਼ਹਿਣਾ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 35 ਸਾਲਾਂ ਦੇ ਸੰਘਰਸ਼ ਦੌਰਾਨ ਜਥੇਬੰਦੀ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੁਣ ਤੱਕ ਦੀਆਂ ਸਰਕਾਰਾਂ ਤੋਂ ਖੁੱਲ ਕੇ ਮੰਗ ਸੀ ਕਿ ਪ੍ਰੈਕਟੀਸ਼ਨਰਾਂ ਨੂੰ ਪਿੰਡਾਂ ਵਿਚ ਖੁੱਲ੍ਹ ਕੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕੀਤਾ ਅਤੇ ਮੈਡੀਕਲ ਪੈ੍ਰਕਟੀਸ਼ਨਰਾਂ ਤੋਂ ਫਾਈਲਾਂ ਲੈਣ ਉਪਰੰਤ ਸਿਹਤ ਮਹਿਕਮੇ ਦੇ ਡਾਇਰੈਕਟਰ ਨੂੰ ਭੇਜ ਦਿੱਤੀਆਂ ਹਨ, ਜਿਸ ਸਦਕਾ ਜਲਦ ਹੀ ਟਰੇਨਿੰਗ ਸ਼ੁਰੂ ਹੋਣ ਦੇ ਅਸਾਰ ਹਨ। ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਡਾ: ਸਤਿੰਦਰ ਸਿੰਘ ਸੰਧੂ ਐਮ.ਬੀ.ਬੀ.ਐਸ ਐਮ.ਐਸ ਸਰਜਰੀ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਅਪਰੇਸਨਾਂ ਲਈ ਹੁਣ ਵੱਡੇ ਹਸਪਤਾਲ ਜਾਣ ਦੀ ਲੋੜ ਲਈ, ਮਹਿੰਗੇ ਇਲਾਜ ਤੋਂ ਬਚਾਅ ਲਈ ਬਰਨਾਲਾ ਵਿਖੇ ਹੀ ਹਰ ਤਰ੍ਹਾਂ ਦੇ ਅਪਰੇਸਨ ਕੀਤੇ ਜਾਂਦੇ ਹਨ। ਇਸ ਮੌਕੇ ਜਥੇਬੰਦੀ ਵਲੋਂ ਉਨ੍ਹਾਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚਮਕੌਰ ਸਿੰਘ ਵਿਧਾਤਾ, ਨਰੇਸ਼ ਨਿੰਮਵਾਲਾ, ਗੁਰਮੇਲ ਸਿੰਘ ਢਿੱਲਵਾਂ, ਬੂਟਾ ਸਿੰਘ ਸੰਧੂ ਕਲਾਂ, ਮਨਜੀਤ ਸਿੰਘ ਸੰਧੂ ਕਲਾ, ਬਲਵੰਤ ਸਿੰਘ ਬੱਲੋਕੇ, ਡਾ: ਸੁਰਿੰਦਰ ਸਿੰਘ ਬੱਲੋਕੇ, ਡਾ. ਰਾਜ ਸਿੰਘ ਘੁੰਨਸ, ਸੂਬਾ ਸਿੰਘ ਘੁੰਨਸ, ਡਾ: ਦਿਲਵਰ ਹੂਸੈਨ ਸ਼ਹਿਣਾ, ਸੱਤਾਰ ਮੁਹੰਮਦ ਬੀਹਲਾ, ਗੁਰਦੀਪ ਮੱਲੀਆਂ, ਡਾ: ਲੱਖੀ ਮੌੜ, ਡਾ: ਚਰਨਜੀਤ ਮੌੜ ਪਟਿਆਲਾ, ਅੰਗਰੇਜ਼ ਸਿੰਘ ਭੋਤਨਾ, ਬਲਵਿੰਦਰ ਕੁਮਾਰ ਚੀਮਾ, ਪਰਸ ਰਾਮ, ਡਾ: ਨਿਰਮਲ ਸਿੰਘ ਮੌੜ ਨਾਭਾ, ਡਾ: ਗੌਤਮ ਤਪਾ, ਡਾ: ਸੁਖਪ੍ਰੀਤ ਰਾਮਗੜ੍ਹ, ਡਾ: ਗੁਰਮੀਤ ਸਿੰਘ ਰੂੜੇਕ, ਡਾ: ਰਘੁਵੀਰ ਸਰੰਦੀ ਸ਼ਹਿਣਾ, ਡਾ: ਰਾਹੁਲ ਚੌਹਾਨ ਸ਼ਹਿਣਾ, ਡਾ: ਰਮਨਦੀਪ ਸ਼ਹਿਣਾ, ਦੀਪਕ ਭਦੌੜ, ਡਾ: ਮੋਦਨ ਸ਼ਹਿਣਾ, ਡਾ: ਅਵਤਰਨ ਸ਼ਹਿਣਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਭਦੌੜ ਅੰਦਰ ਘਰ-ਘਰ ਮੁਹਿੰਮ ਦੀ ਸ਼ੁਰੂਆਤ 6 ਤੋਂ-ਐਡਵੋਕੇਟ ਰਾਹੀ ਅਗਲੀ ਖ਼ਬਰ ਪਿੰਡ ਖੁੱਡੀ ਖ਼ੁਰਦ ਵਿਖੇ ਗੁਰਮਤਿ ਕਥਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।