04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਲਿਤ ਪਰਿਵਾਰ ਦੇ ਨੌਜਵਾਨ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ’ਚ ਮਿਲਿਆ ਦਾਖਲਾ, ਸਕੂਲ ਨੇ ਕੀਤਾ ਸਨਮਾਨਿਤ

ਤਪਾ ਮੰਡੀ, 3 ਅਕਤੂਬਰ (ਵਿਜੇ ਸ਼ਰਮਾ)-ਪਿੰਡ ਮਹਿਤਾ ਦੇ ਦਲਿਤ ਪਰਿਵਾਰ ਦੇ ਨੌਜਵਾਨ ਮਨਜੋਤ ਸਿੰਘ ਐਮ. ਬੀ.

ਪਿੰਡ ਘੁੰਨਸ ਦੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਤੇ ਚੇਅਰਪਰਸਨ ਨੌਜਵਾਨ ਦਾ ਸਨਮਾਨ ਕਰਦੇ ਹੋਏ। ਤਸਵੀਰ : ਵਿਜੇ ਸ਼ਰਮਾ 04-10-2026
ਤਪਾ ਮੰਡੀ, 3 ਅਕਤੂਬਰ (ਵਿਜੇ ਸ਼ਰਮਾ)-ਪਿੰਡ ਮਹਿਤਾ ਦੇ ਦਲਿਤ ਪਰਿਵਾਰ ਦੇ ਨੌਜਵਾਨ ਮਨਜੋਤ ਸਿੰਘ ਐਮ.ਬੀ.ਬੀ.ਐਸ. ਦੀ ਪੜ੍ਹਾਈ ਵਿਚ ਦਾਖਲਾ ਮਿਲਣ ’ਤੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਦੇ ਮਾਤਾ-ਪਿਤਾ ਮੌਜੂਦ ਰਹੇ। ਇਸ ਮੌਕੇ ਹੋਣਹਾਰ ਨੌਜਵਾਨ ਮਨਜੋਤ ਸਿੰਘ ਮਹਿਤਾ ਨੇ ਕਿਹਾ ਕਿ ਇਸ ਸਫਲਤਾ ਪਿੱਛੇ ਸਕੂਲ ਸਟਾਫ਼ ਤੋਂ ਇਲਾਵਾ ਮੇਰੇ ਮਾਤਾ ਪਿਤਾ ਦਾ ਹੱਥ ਹੈ ਜਿਨ੍ਹਾਂ ਨੇ ਮੈਨੂੰ ਪੂਰੀ ਮਦਦ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਵਿਚ ਦਾਖਲਾ ਲੈਣ ਲਈ ਸਖ਼ਤ ਮਿਹਨਤ ਕਰਦਿਆਂ ਕੋਈ ਵੀ ਕੋਚਿੰਗ ਨਹੀਂ ਲਈ, ਸਗੋਂ 12 ਘੰਟੇ ਲਗਾਤਾਰ ਪੜ੍ਹਾਈ ਕੀਤੀ ਹੈ। ਜਿਸ ਕਰ ਕੇ ਉਸ ਨੂੰ ਇਹ ਮੁਕਾਮ ਹਾਸਲ ਹੋਇਆ ਹੈ। ਸਕੂਲ ਦੇ ਚੇਅਰਪਰਸਨ ਗੁਰਸ਼ਰਨ ਕੌਰ ਅਤੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀ ’ਤੇ ਬਹੁਤ ਮਾਣ ਹੈ, ਜਿਸ ਨੇ ਐਮ.ਬੀ.ਬੀ.ਐਸ. ਦੇ ਵਿਚ ਦਾਖਲਾ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਨੌਜਵਾਨ ਮਨਜੋਤ ਦੇ ਪਿਤਾ ਸਵਰਨ ਸਿੰਘ ਜੋ ਕਿ ਬਿਜਲੀ ਮਕੈਨਿਕ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਬੱਚੇ ’ਤੇ ਬਹੁਤ ਉਮੀਦਾਂ ਹਨ, ਜਿਸ ਨੇ ਮੈਡੀਕਲ ਵਿਚ ਮੁਕਾਮ ਹਾਸਿਲ ਕੀਤਾ।
ਪਿਛਲੀ ਖ਼ਬਰ ਪਿੰਡ ਖੁੱਡੀ ਖ਼ੁਰਦ ਵਿਖੇ ਗੁਰਮਤਿ ਕਥਾ ਸਮਾਗਮ ਕਰਵਾਇਆ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਾਂ ਵਲੋਂ 10 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।