04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਾਬਾ ਖੁਵਾਜਾ ਪੀਰ ਮੰਦਰ ਵਿਖੇ ਲੰਗਰ ਹਾਲ ਦੀ ਉਸਾਰੀ ਦੀ ਸ਼ੁਰੂਆਤ

ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਾਬਾ ਖੁਵਾਜਾ ਪੀਰ ਮੰਦਰ ’ਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਖੁਵਾਜਾ ਪੀਰ ਮੰਦਰ ’ਚ ਸਥਿਤ ਵਰੁਣ ਦੇਵ ਮੰਦਰ (ਪੁਰਾਣਾ ਖੂਹ) ਨੇੜੇ ਬਾਬਾ ਮੱਠ ਵਿਖੇ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਲੰਗਰ ਹਾਲ ਦੀ ਉਸਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਅਨਿਲ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਸਮਾਜ ਸੇਵੀ ਸਤਪਾਲ ਮੋੜ ਤੇ ਨਵੀਤ ਮੋੜ ਤੋਂ ਅਦਾ ਕਰਵਾਈ।

ਅਜੀਤ ਡੈਸਕ 04-10-2026
ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਾਬਾ ਖੁਵਾਜਾ ਪੀਰ ਮੰਦਰ ’ਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਖੁਵਾਜਾ ਪੀਰ ਮੰਦਰ ’ਚ ਸਥਿਤ ਵਰੁਣ ਦੇਵ ਮੰਦਰ (ਪੁਰਾਣਾ ਖੂਹ) ਨੇੜੇ ਬਾਬਾ ਮੱਠ ਵਿਖੇ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਲੰਗਰ ਹਾਲ ਦੀ ਉਸਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਅਨਿਲ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਸਮਾਜ ਸੇਵੀ ਸਤਪਾਲ ਮੋੜ ਤੇ ਨਵੀਤ ਮੋੜ ਤੋਂ ਅਦਾ ਕਰਵਾਈ। ਉਪਰੰਤ ਲੰਗਰ ਹਾਲ ਦੀ ਉਸਾਰੀ ਦੀ ਨੀਂਹ ਰੱਖੀ ਗਈ, ਜਿਸ ’ਤੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਆਪਣਾ ਸਾਥ ਦਿੱਤਾ। ਇਸ ਲੰਗਰ ਹਾਲ ਦੀ ਉਸਾਰੀ ਨੂੰ ਮੁੱਖ ਰੱਖਦਿਆਂ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਮੰਦਰ ਕਮੇਟੀ ਮੈਂਬਰਾਂ ਨੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ। ਉਪਰੰਤ ਬੋਲਦਿਆਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਹ ਪਾਵਨ ਸੇਵਾ ਸਾਨੂੰ ਨਿਮਰਤਾ, ਬਰਾਬਰੀ ਅਤੇ ਵੰਡ ਛਕਣ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਨੇ ਹਲਕਾ ਵਿਧਾਇਕ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਰਾਜੂ ਮਾਰਕੰਡਾ, ਸਰਪੰਚ ਹਰਚਰਨ ਸਿੰਘ ਜੰਡਸਰ, ਗੁਰਤੇਜ ਸਿੰਘ ਧਾਲੀਵਾਲ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਗੁਰਦਾਸ ਸਿੰਘ, ਸਰਪ੍ਰਸਤ ਪ੍ਰੇਮ ਹਲਵਾਈ ਅਤੇ ਗੁਰਮੇਲ ਸਿੰਘ ਗੇਲਾ, ਚੇਅਰਮੈਨ ਪੱਪੂ ਹਲਵਾਈ, ਖ਼ਜ਼ਾਨਚੀ ਦਰਸ਼ਨ ਲਾਲ, ਮੀਤ ਪ੍ਰਧਾਨ ਕੁਲਵਿੰਦਰ ਹਲਵਾਈ, ਤਰਸੇਮ ਹਲਵਾਈ, ਕਾਲੂ ਹਲਵਾਈ, ਗੇਲਾ ਸਿੰਘ, ਕਰਮ ਸਿੰਘ ਕਾਟੀ, ਕੇਵਲ ਸਿੰਘ, ਗੁਰਪਾਲ ਸਿੰਘ, ਜੱਗਾ ਸਿੰਘ, ਵਿਜੇ ਕੁਮਾਰ, ਸਹਾਇਕ ਖ਼ਜ਼ਾਨਚੀ ਬਲਵਿੰਦਰ ਸਿੰਘ, ਬਿੱਟੂ ਹਲਵਾਈ, ਭੋਲਾ ਹਲਵਾਈ, ਅਵਤਾਰ ਸਿੰਘ, ਪਵਨ ਸਿੰਘ, ਗਿਆਨ ਸਿੰਘ, ਸੀਤਾ ਰਾਮ ਆਦਿ ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਤੇ ਸਮੂਹ ਮਹਿਰਾ ਬਿਰਾਦਰੀ ਦੇ ਨੁਮਾਇੰਦੇ ਹਾਜ਼ਰ ਸਨ।
ਪਿਛਲੀ ਖ਼ਬਰ ਥਾਣਾ ਮੁਖੀ ਨੇ ਮਿੰਨੀ ਬੱਸਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਲੁਹਾਏ ਅਗਲੀ ਖ਼ਬਰ ਪ੍ਰਾਚੀਨ ਸਰਾਂ ਮੰਦਰ ’ਚ ਸੱਤ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।