03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਗਮੇ

ਅਹਿਮਦਗੜ੍ਹ, 2 ਅਕਤੂਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਇਸ ਵਾਰ ਵੀ ਅਹਿਮਦਗੜ੍ਹ ਦੇ ਹੂੰਝਣ ਪਤੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਵੱਲੋਂ ਜ਼ਿਲ੍ਹੇ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਸ਼ਹਿਰ ਅਹਿਮਦਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਹੋਈਆਂ ਇੰਨਾ ਖੇਡਾਂ ਵਿੱਚ ਰਜਨੀਤ ਕੌਰ ਹੂੰਝਣ ਨੇ ਗੋਲਾ ਸੁੱਟਣ ਤੇ ਜੈਵਲਨ ਥਰੋ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ ਜਦਕਿ ਇਹਨਾਂ ਦੇ ਪਤੀ ਯਾਦਵਿੰਦਰ ਸਿੰਘ ਹੂੰਝਣ ਨੇ ਗੋਲਾ ਸੁੱਟਣ ਵਿੱਚ ਪਹਿਲਾ ਅਤੇ ਡਿਸਕਸ ਥਰੋ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਇਕ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ।

ਅਜੀਤ ਡੈਸਕ 03-10-2026
ਅਹਿਮਦਗੜ੍ਹ, 2 ਅਕਤੂਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਇਸ ਵਾਰ ਵੀ ਅਹਿਮਦਗੜ੍ਹ ਦੇ ਹੂੰਝਣ ਪਤੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਵੱਲੋਂ ਜ਼ਿਲ੍ਹੇ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਸ਼ਹਿਰ ਅਹਿਮਦਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਹੋਈਆਂ ਇੰਨਾ ਖੇਡਾਂ ਵਿੱਚ ਰਜਨੀਤ ਕੌਰ ਹੂੰਝਣ ਨੇ ਗੋਲਾ ਸੁੱਟਣ ਤੇ ਜੈਵਲਨ ਥਰੋ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ ਜਦਕਿ ਇਹਨਾਂ ਦੇ ਪਤੀ ਯਾਦਵਿੰਦਰ ਸਿੰਘ ਹੂੰਝਣ ਨੇ ਗੋਲਾ ਸੁੱਟਣ ਵਿੱਚ ਪਹਿਲਾ ਅਤੇ ਡਿਸਕਸ ਥਰੋ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਇਕ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਇਸ ਤਰ੍ਹਾਂ ਹੀ ਉਨ੍ਹਾਂ ਦਾ ਬੇਟਾ ਯੁਵਰਾਜ ਸਿੰਘ ਹੂੰਝਣ ਵੀ ਉਨ੍ਹਾਂ ਤੋਂ ਕੋਈ ਘੱਟ ਨਹੀਂ ਹੈ ਜਿਸ ਨੇ ਕਿ ਅੰਡਰ 14 ਬਾਕਸਿੰਗ ਮੁਕਾਬਲੇ ਜੋ ਕਿ ਜਾਕਰ ਹੁਸੈਨ ਸਟੇਡੀਅਮ ਮਲੇਰਕੋਟਲਾ ਵਿਖੇ ਹੋਇਆ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ । ਇਸ ਤਰਾਂ ਇਸ ਪਰਿਵਾਰ ਵੱਲੋਂ ਹੁਣ ਤੱਕ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਾਕ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ 7 ਗੋਲਡ ਅਤੇ 2 ਸਿਲਵਰ ਮੈਡਲ ਪ੍ਰਾਪਤ ਕੀਤੇ ਹਨ ਜੋ ਆਪਣੇ ਆਪ ’ਚ ਹੀ ਵੱਡੀ ਪ੍ਰਾਪਤੀ ਹੈ । ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਖ਼ਾਸ ਤੌਰ ’ਤੇ ਡੀ.ਐਸ.ਓ. ਕੁਲਦੀਪ ਸਿੰਘ ਚੁੱਘ, ਡਿਸਟ੍ਰਿਕਟ ਬੌਕਸਿੰਗ ਇੰਚਾਰਜ ਹਬੀਬ ਮੁਹੰਮਦ ਤੇ ਬੌਕਸਿੰਗ ਕੋਚ ਸਨੀ ਵੱਲੋਂ ਵੀ ਉਨ੍ਹਾਂ ਨੂੰ ਇਸ ਪ੍ਰਾਪਤੀ ਤੇ ਮੁਬਾਰਕਾਂ ਦਿੱਤੀਆਂ। ਪਰਿਵਾਰ ਦੇ ਤਿੰਨ ਜੀਆਂ ਦੀ ਅਹਿਮ ਪ੍ਰਾਪਤੀ ਤੇ ਸ਼ਹਿਰ ਅਹਿਮਦਗੜ੍ਹ ਵਿੱਚ ਵੀ ਖ਼ੁਸ਼ੀਆਂ ਦਾ ਮਾਹੌਲ ਹੈ।
ਪਿਛਲੀ ਖ਼ਬਰ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੇ ਦੇਰ ਸ਼ਾਮ ਸੰਗਰੂਰ ’ਚ ਕੱਢਿਆ ਮਸ਼ਾਲ ਮਾਰਚ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਵਿਖੇ 51ਵੀਂ ਵਾਰ ਜਥੇ ਸਮੇਤ ਪੈਦਲ ਨਤਮਸਤਕ ਹੋਏ ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।