01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ਾਂਤਮਈ ਧਰਨੇ ਉੱਪਰ ਬੈਠੇ ਦੋ ਪਿੰਡਾਂ ਦੇ ਵਸਨੀਕਾਂ ਨੇ ‘ਆਪ’ ਆਗੂ ਉਪਰ ਪਿਸਤੌਲ ਤਾਣ ਕੇ ਧਰਨਾ ਚੁਕਵਾਉਣ ਦੇ ਲਾਏ ਦੋਸ਼

ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ’ਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਦਾ ਪੱਕਾ ਮੋਰਚਾ ਦੋ ਮਹੀਨਿਆਂ ਤੋਂ ਜਾਰੀ ਹੈ। ਇਸ ਸੰਘਰਸ਼ ਨੂੰ ਚਲਾ ਰਹੇ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਨਾਲ ਸੰਬੰਧਿਤ ਕੁੱਝ ਆਗੂਆਂ ਉੱਪਰ ਪਿਛਲੇ ਦੋ ਮਹੀਨਿਆਂ ਤੋਂ ਜਿੱਥੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰਿਹਾਇਸ਼ੀ ਇਲਾਕੇ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਪੋਲਟਰੀ ਫਾਰਮ ਚਲਾਇਆ ਹੈ, ਉੱਥੇ ਹੀ ਹੁਣ ਆਗੂਆਂ ਨੇ ਵੀਡੀਓ ਦਿਖਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਸੱਤਾ ਧਿਰ ਦੇ ਇਕ ਆਗੂ ਨੇ ਰਾਤ ਨੂੰ ਹਲਕੇ ਤੋਂ ਬਾਹਰਲੇ ਕਈ ਨੌਜਵਾਨਾਂ ਦੀ ਮਦਦ ਨਾਲ ਧਰਨਾਕਾਰੀਆਂ ਉੱਪਰ ਪਿਸਤੌਲ ਤਾਣ ਕੇ ਧਰਨਾ ਚੁਕਵਾਉਣ ਅਤੇ ਧਰਨਾਕਾਰੀਆਂ ਦਾ ਨੁਕਸਾਨ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਣ ਉਪਰੰਤ ਜਾਣਕਾਰੀ ਦਿੰਦੇ ਹੋਏ ਧਰਨਾਕਾਰੀ। ਅਜੀਤ ਤਸਵੀਰ 01-10-2026
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ’ਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਦਾ ਪੱਕਾ ਮੋਰਚਾ ਦੋ ਮਹੀਨਿਆਂ ਤੋਂ ਜਾਰੀ ਹੈ। ਇਸ ਸੰਘਰਸ਼ ਨੂੰ ਚਲਾ ਰਹੇ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਨਾਲ ਸੰਬੰਧਿਤ ਕੁੱਝ ਆਗੂਆਂ ਉੱਪਰ ਪਿਛਲੇ ਦੋ ਮਹੀਨਿਆਂ ਤੋਂ ਜਿੱਥੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰਿਹਾਇਸ਼ੀ ਇਲਾਕੇ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਪੋਲਟਰੀ ਫਾਰਮ ਚਲਾਇਆ ਹੈ, ਉੱਥੇ ਹੀ ਹੁਣ ਆਗੂਆਂ ਨੇ ਵੀਡੀਓ ਦਿਖਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਸੱਤਾ ਧਿਰ ਦੇ ਇਕ ਆਗੂ ਨੇ ਰਾਤ ਨੂੰ ਹਲਕੇ ਤੋਂ ਬਾਹਰਲੇ ਕਈ ਨੌਜਵਾਨਾਂ ਦੀ ਮਦਦ ਨਾਲ ਧਰਨਾਕਾਰੀਆਂ ਉੱਪਰ ਪਿਸਤੌਲ ਤਾਣ ਕੇ ਧਰਨਾ ਚੁਕਵਾਉਣ ਅਤੇ ਧਰਨਾਕਾਰੀਆਂ ਦਾ ਨੁਕਸਾਨ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਧਰਨਾਕਾਰੀਆਂ ਵਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਸੀਨੀਅਰ ਆਗੂ ਗੁਰਜੰਟ ਸਿੰਘ ਧੌਲਾ, ਜ਼ਿਲ੍ਹਾ ਵਿੱਤ ਸਕੱਤਰ ਦਲਜੀਤ ਸਿੰਘ ਪੱਤੀ, ਕਾਕਾ ਸਿੰਘ ਕਾਮਰੇਡ, ਗੁਰਪ੍ਰੀਤ ਸਿੰਘ, ਜਰਨੈਲ ਨਾਈਵਾਲਾ, ਘੁੱਕਰ ਸਿੰਘ, ਬਹਾਦਰ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ, ਜਤਿੰਦਰ ਸਿੰਘ, ਮਿੱਠੂ ਰਾਮ, ਰਣਧੀਰ ਸਿੰਘ, ਸੁਖਵਿੰਦਰ ਸਿੰਘ, ਬੰਟੀ ਸਿੰਘ ਲੱਛੋ, ਸ਼ਿੰਦਰ ਕੌਰ, ਸੁਖਦੇਵ ਕੌਰ, ਹਰਜੀਤ ਕੌਰ, ਰੂਪ ਸਿੰਘ, ਬੰਬ ਸਿੰਘ ਦੀ ਅਗਵਾਈ ਹੇਠ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਉਕਤ ਵਿਅਕਤੀ ਖ਼ਿਲਾਫ਼ ਪੁਲਿਸ ਕਾਰਵਾਈ ਲਈ ਅਪੀਲ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪੋਲਟਰੀ ਫਾਰਮ ਦਾ ਦੌਰਾ ਕਰ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਪੋਲਟਰੀ ਫਾਰਮ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ, ਪਰ ਫਿਰ ਵੀ ‘ਆਪ’ ਆਗੂਆਂ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਪੋਲਟਰੀ ਫਾਰਮ ਨੂੰ ਬੰਦ ਨਹੀਂ ਕਰਵਾਇਆ ਹੈ। ਪੋਲਟਰੀ ਫਾਰਮ ਅੱਗੇ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਇਲਾਕੇ ਦੇ ਲੋਕਾਂ ਦਾ ਇਤਰਾਜ਼ ਹੈ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਪੋਲਟਰੀ ਫਾਰਮ ਸੂਬੇ ਦੀ ਸੱਤਾ ਧਿਰ ਦੇ ਕੁੱਝ ਆਗੂਆਂ ਵਲੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਦੱਸਿਆ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਇਸ ਪੋਲਟਰੀ ਫਾਰਮ ਨੂੰ ਫ਼ੌਰੀ ਬੰਦ ਕੀਤਾ ਜਾਵੇ। ਇਹ ਵੀ ਜ਼ਿਕਰਯੋਗ ਹੈ ਕਿ ਕਰੀਬ ਤਿੰਨ ਹਫ਼ਤੇ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਇਨ੍ਹਾਂ ਦੋ ਪਿੰਡਾਂ ਨਾਈਵਾਲਾ ਅਤੇ ਕੈਰੇ ਦੇ ਵਸਨੀਕਾਂ ਵਲੋਂ ਬਾਕਾਇਦਾ ਬੈਨਰ ਲਗਾ ਕੇ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਜਾਂ ਕੋਈ ਅਹਿਮ ਅਹੁਦੇਦਾਰ ਇਨ੍ਹਾਂ ਪਿੰਡਾਂ ਵਿਚ ਆਵੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।
ਪਿਛਲੀ ਖ਼ਬਰ ਬਰਨਾਲਾ ਮੰਡੀ ’ਚ ਬਾਸਮਤੀ 1509 ਦੀ ਫ਼ਸਲ 4650 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਅਗਲੀ ਖ਼ਬਰ ਡੀ. ਟੀ. ਪੀ. ਟੀਮ ਨੇ ਲਾਡਵਾ ਦੇ ਰੈਵੇਨਿਊ ਅਸਟੇਟ ਦੇ ਪਿੰਡ ਬਾਨ ’ਚ ਦੋ ਗੈਰ-ਕਾਨੂੰਨੀ ਕਾਲੋਨੀਆਂ ਵਿਰੁੱਧ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।