22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਠੁੱਲੀਵਾਲ ਵਿਖੇ ਚੋਰਾਂ ਵਲੋਂ ਤਿੰਨ ਖੇਤਾਂ ’ਚੋਂ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ

ਮਹਿਲ ਕਲਾਂ, 21 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਬੀਤੀ ਰਾਤ ਚੋਰ ਗਰੋਹ ਨੇ ਤਿੰਨ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੀ ਭੰਨ-ਤੋੜ ਕਰ ਕੇ ਕੀਮਤੀ ਤੇਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਠੁੱਲੀਵਾਲ-ਖਿਆਲੀ ਲਿੰਕ ਸੜਕ ਅਤੇ ਹਮੀਦੀ ਰੋਡ ਨੇੜਲੇ ਖੇਤਾਂ ਵਿਚ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਅਜੀਤ ਡੈਸਕ 22-09-2026
ਮਹਿਲ ਕਲਾਂ, 21 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਬੀਤੀ ਰਾਤ ਚੋਰ ਗਰੋਹ ਨੇ ਤਿੰਨ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੀ ਭੰਨ-ਤੋੜ ਕਰ ਕੇ ਕੀਮਤੀ ਤੇਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਠੁੱਲੀਵਾਲ-ਖਿਆਲੀ ਲਿੰਕ ਸੜਕ ਅਤੇ ਹਮੀਦੀ ਰੋਡ ਨੇੜਲੇ ਖੇਤਾਂ ਵਿਚ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਕਿਸਾਨ ਬੇਅੰਤ ਸਿੰਘ ਅਤੇ ਸਤਵਿੰਦਰ ਸਿੰਘ ਉਰਫ਼ ਕਾਲਾ ਦੇ ਖੇਤਾਂ ਵਿਚ ਲੱਗੇ 25-25 ਕੇ.ਵੀ. ਦੇ ਦੋ ਟਰਾਂਸਫ਼ਾਰਮਰ ਅਤੇ ਕਿਸਾਨ ਗੁਰਜੰਟ ਸਿੰਘ ਸੋਹੀ ਦੇ ਖੇਤ ਵਿਚੋਂ 16 ਕੇ.ਵੀ. ਦਾ ਟਰਾਂਸਫ਼ਾਰਮਰ ਨਿਸ਼ਾਨਾ ਬਣਾਇਆ ਗਿਆ। ਚੋਰ ਟਰਾਂਸਫ਼ਾਰਮਰਾਂ ਨੂੰ ਨੁਕਸਾਨ ਪਹੁੰਚਾ ਕੇ ਤੇਲ ਕੱਢ ਕੇ ਫ਼ਰਾਰ ਹੋ ਗਏ। ਕਿਸਾਨਾਂ ਨੂੰ ਘਟਨਾ ਦਾ ਪਤਾ ਸਵੇਰੇ ਖੇਤਾਂ ਦਾ ਗੇੜਾ ਮਾਰਨ ਵੇਲੇ ਲੱਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਟਰਾਂਸਫ਼ਾਰਮਰ ਖ਼ਰਾਬ ਹੋਣ ਕਾਰਨ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਿਸ ਨਾਲ ਝੋਨੇ ਦੀ ਸਿੰਜਾਈ ਪ੍ਰਭਾਵਿਤ ਹੋਵੇਗੀ ਅਤੇ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਹੈ ਕਿ ਚੋਰ ਗਰੋਹ ਦਾ ਤੁਰੰਤ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਤਾਂ ਵਿਚ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਜਾਣ। ਪੁਲਿਸ ਅਤੇ ਬਿਜਲੀ ਵਿਭਾਗ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਪਿਛਲੀ ਖ਼ਬਰ 3 ਕਰੋੜ 74 ਲੱਖ ਰੁਪਏ ਖ਼ਰਚ ਕੇ ਸੜਕਾਂ ਦੇ ਕੰਮ ਕੀਤੇ ਜਾਣਗੇ ਮੁਕੰਮਲ- ਮੀਤ ਹੇਅਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਅਹਿਮਦਗੜ੍ਹ ’ਚ ਡਾ. ਮੁਕੇਸ਼ ਅਰੋੜਾ ਨੂੰ ਮਜ਼ਬੂਤ ਸਮਰਥ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।