21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਗਰਵਾਲ ਕਾਲੋਨੀ ਨਿਵਾਸੀਆਂ ਨੇ ਗਣੇਸ਼ ਵਿਸਰਜਨ ਕੀਤਾ

ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਸ਼ਹਿਰ ਦੀ ਅਗਰਵਾਲ ਕਾਲੋਨੀ ਨਿਵਾਸੀਆਂ ਵਲੋਂ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਸ੍ਰੀ ਗਣੇਸ਼ ਦੀ ਵਿਧੀ ਪੂਰਵਕ ਪੂਜਾ ਕੀਤੀ ਅਤੇ ਗਣੇਸ਼ ਦੇ ਭਜਨਾਂ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।

ਅਜੀਤ ਡੈਸਕ 21-09-2026
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਸ਼ਹਿਰ ਦੀ ਅਗਰਵਾਲ ਕਾਲੋਨੀ ਨਿਵਾਸੀਆਂ ਵਲੋਂ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਸ੍ਰੀ ਗਣੇਸ਼ ਦੀ ਵਿਧੀ ਪੂਰਵਕ ਪੂਜਾ ਕੀਤੀ ਅਤੇ ਗਣੇਸ਼ ਦੇ ਭਜਨਾਂ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਕਾਲੋਨੀ ਦੀਆਂ ਔਰਤਾਂ ਵਲੋਂ ਗਣੇਸ਼ ਦੀ ਮੂਰਤੀ ਦਾ ਅੱਜ ਵਿਧੀ ਵਿਧਾਨ ਅਨੁਸਾਰ ਵਿਸਰਜਨ ਕੀਤਾ ਗਿਆ। ਵਿਸਰਜਨ ਮੌਕੇ ਸ਼ਰਧਾਲੂਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕੌਂਸਲਰ ਸੁਨੀਤਾ ਰਾਣੀ ਨੇ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸਮਾਗਮ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰ ਕੇ ਆਪਸੀ ਭਾਈਚਾਰੇ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਹਰ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ।
ਪਿਛਲੀ ਖ਼ਬਰ “ ਜਿਨ ਪਤ ਰਾਖੀ ਮੇਰੀ” ਨਾਟਕ ਦੀ ਸਫ਼ਲ ਪੇਸ਼ਕਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨਾਂ ਅਤੇ ਆਈ.ਟੀ. ਵਿੰਗ ਦੇ ਆਗੂਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।