ਪੱਤੀ ਸੇਖਵਾਂ ਦੀ ਸਰਪੰਚ ਤੇ ਪੰਚਾਂ ਨੂੰ ਮੁਅੱਤਲ ਕਰਨ ਦੇ ਹੁਕਮਾਂ ’ਤੇ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨੇ ਲਾਈ ਰੋਕ
ਪਿੰਡ ਵਾਸੀਆਂ ਨੇ ਸਰਪੰਚ ਅਤੇ ਪੰਚਾਇਤਾਂ ਮੈਂਬਰਾਂ ਦਾ ਕੀਤਾ ਸਨਮਾਨ
ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਵਲੋਂ ਪਿੰਡ ਪੱਤੀ ਸੇਖਵਾਂ ਦੀ ਸਰਪੰਚ ਪਰਦੀਪ ਕੌਰ, ਪੰਚ ਜਸਵੀਰ ਕੌਰ, ਕਾਕਾ ਸਿੰਘ, ਜਸਪਾਲ ਸਿੰਘ, ਗੁਰਮੇਲ ਕੌਰ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ’ਤੇ ਪ੍ਰਸ਼ਾਸ਼ਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਹੈ ਅਤੇ ਇਹ ਮਾਮਲਾ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਪੰਜਾਬ ਨੂੰ ਸੌਂਪ ਦਿੱਤਾ ਗਿਆ ਹੈ, ਜੋ 2 ਮਹੀਨਿਆਂ ਦੇ ਅੰਦਰ ਸਾਰੀਆਂ ਸੰਬੰਧਿਤ ਧਿਰਾਂ ਨੂੰ ਸੁਣਵਾਈ ਦਾ ਯੋਗ ਅਤੇ ਪ੍ਰਭਾਵਸ਼ਾਲੀ ਮੌਕਾ ਪ੍ਰਦਾਨ ਕਰਨਗੇ ਅਤੇ ਕਾਨੂੰਨ ਤੇ ਪੀ. ਪੀ.
ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਵਲੋਂ ਪਿੰਡ ਪੱਤੀ ਸੇਖਵਾਂ ਦੀ ਸਰਪੰਚ ਪਰਦੀਪ ਕੌਰ, ਪੰਚ ਜਸਵੀਰ ਕੌਰ, ਕਾਕਾ ਸਿੰਘ, ਜਸਪਾਲ ਸਿੰਘ, ਗੁਰਮੇਲ ਕੌਰ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ’ਤੇ ਪ੍ਰਸ਼ਾਸ਼ਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਹੈ ਅਤੇ ਇਹ ਮਾਮਲਾ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਪੰਜਾਬ ਨੂੰ ਸੌਂਪ ਦਿੱਤਾ ਗਿਆ ਹੈ, ਜੋ 2 ਮਹੀਨਿਆਂ ਦੇ ਅੰਦਰ ਸਾਰੀਆਂ ਸੰਬੰਧਿਤ ਧਿਰਾਂ ਨੂੰ ਸੁਣਵਾਈ ਦਾ ਯੋਗ ਅਤੇ ਪ੍ਰਭਾਵਸ਼ਾਲੀ ਮੌਕਾ ਪ੍ਰਦਾਨ ਕਰਨਗੇ ਅਤੇ ਕਾਨੂੰਨ ਤੇ ਪੀ.ਪੀ.ਆਰ. ਐਕਟ ਦੇ ਉਪਬੰਧਾਂ ਅਨੁਸਾਰ ਇੱਕ ਨਵਾਂ ਹੁਕਮ ਪਾਸ ਕਰਨਗੇ। ਇਸ ਫ਼ੈਸਲੇ ਦੀ ਖ਼ੁਸ਼ੀ ਵਿਚ ਅੱਜ ਪਿੰਡ ਵਾਸੀਆਂ ਵਲੋਂ ਕੀਤੇ ਗਏ ਇਕੱਠ ਦੌਰਾਨ ਸਰਪੰਚ ਪਰਦੀਪ ਕੌਰ ਪਤਨੀ ਕੁਲਦੀਪ ਸਿੰਘ ਸਾਬਕਾ ਪੰਚ, ਪੰਚ ਜਸਵੀਰ ਕੌਰ, ਕਾਕਾ ਸਿੰਘ, ਜਸਪਾਲ ਸਿੰਘ, ਗੁਰਮੇਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੇ ਮੁਹਤਬਰ ਰਮਨਦੀਪ ਸਿੰਘ ਢਿੱਲੋਂ, ਗੁਰਜੰਟ ਸਿੰਘ ਭੱਠਲ, ਚੇਤ ਸਿੰਘ ਢਿੱਲੋਂ, ਸਾਬਕਾ ਪੰਚ ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਦੇ ਹੁਕਮਾਂ ਉਪਰ ਲਾਈ ਗਈ ਰੋਕ ਨਾਲ ਸਚਾਈ ਦੀ ਜਿੱਤ ਹੋਈ ਹੈ ਕਿਉਂਕਿ ਪ੍ਰਸ਼ਾਸ਼ਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਹੁਕਮਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਤਰਾਜ਼ਯੋਗ ਹੁਕਮ ਪੀ.ਪੀ.ਆਰ. ਐਕਟ ਦੀ ਧਾਰਾ 20 (4) ਦੇ ਉਪਬੰਧ ਅਧੀਨ ਨਿਰਧਾਰਤ ਲਾਜ਼ਮੀ ਜ਼ਰੂਰਤਾਂ ਦੀ ਪਾਲਣਾ ਕੀਤੇ ਬਿਨਾਂ ਪਾਸ ਕੀਤਾ ਗਿਆ ਹੈ। ਉਕਤ ਉਪਬੰਧ ਅਧੀਨ ਵਿਚਾਰੇ ਗਏ ਕਾਨੂੰਨੀ ਸੁਰੱਖਿਆ ਉਪਾਅ ਜੋ ਕਿ ਲਾਜ਼ਮੀ ਸੁਭਾਅ ਦੇ ਹੋਣ ਕਰ ਕੇ ਇਤਰਾਜ਼ਯੋਗ ਹੁਕਮ ਪਾਸ ਕਰਨ ਤੋਂ ਪਹਿਲਾਂ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੇ ਗਏ ਹਨ। ਇਸ ਮੌਕੇ ਮਲਕੀਤ ਸਿੰਘ ਗਿੱਲ, ਜੱਗਾ ਸਿੰਘ ਭੁੱਲਰ, ਜਸਪਾਲ ਸਿੰਘ ਰਾਏ, ਬਲੌਰ ਸਿੰਘ ਸਾਬਕਾ ਸਰਪੰਚ, ਸੁਰਜਣ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਢਿੱਲੋਂ, ਰੇਸ਼ਮ ਸਿੰਘ ਸਿੱਧੂ, ਨਛੱਤਰ ਸਿੰਘ, ਬਿੱਟਾ ਰਾਏ, ਰਾਜੀ ਭੁੱਲਰ, ਕੁਲਵੰਤ ਸਿੰਘ ਕਾਲਾ, ਗੁਰਬਚਨ ਸਿੰਘ ਸੇਖੋਂ, ਹਾਕਮ ਸਿੰਘ, ਗੁਰਦੀਪ ਸਿੰਘ ਭੱਠਲ, ਜੀਤਪਾਲ ਸਿੰਘ, ਜਗਸੀਰ ਸਿੰਘ ਸੇਖੋਂ ਸਮੇਤ ਵੱਡ ੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।