15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੈਨੇਟ ਚੋਣ ਲੜ ਰਹੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਬਰਨਾਲਾ ’ਚ ਮਿਲਿਆ ਭਰਪੂਰ ਸਮਰਥਨ

ਬਰਨਾਲਾ, 14 ਸਤੰਬਰ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮੀਟਿੰਗ ਹੋਈ। ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਚੋਣ ਲੜ ਰਹੇ ਡਾ: ਸੁਖਦੇਵ ਸਿੰਘ ਸਿਰਸਾ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 15-09-2026
ਬਰਨਾਲਾ, 14 ਸਤੰਬਰ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮੀਟਿੰਗ ਹੋਈ। ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਚੋਣ ਲੜ ਰਹੇ ਡਾ: ਸੁਖਦੇਵ ਸਿੰਘ ਸਿਰਸਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਾਬਕਾ ਡਿਪਟੀ ਡਾਇਰੈਕਟਰ ਡਾ: ਜਸਬੀਰ ਸਿੰਘ ਔਲਖ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੈਨੇਟ ਦੀ ਚੋਣ ਵਿਚ ਸਾਹਿਤਕ, ਸੱਭਿਆਚਾਰਕ ਤੇ ਸਮੁੱਚੀਆਂ ਲੋਕ ਪੱਖੀ ਜਥੇਬੰਦੀਆਂ ਨੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਚੋਣ ਲੜਨਾ ਮੇਰਾ ਸ਼ੌਕ ਨਹੀ ਬਲਕਿ ਅਜੋਕੇ ਹਾਲਾਤਾਂ ਨੂੰ ਦੇਖਦਿਆਂ ਇਕ ਲੋੜ ਬਣ ਗਈ ਹੈ। ਡਾ: ਹਰਿਭਗਵਾਨ, ਭੋਲਾ ਸਿੰਘ ਸੰਘੇੜਾ, ਡਾ: ਕੁਲਦੀਪ ਸਿੰਘ ਦੀਪ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਯਾਦਵਿੰਦਰ ਸਿੰਘ ਤਪਾ ਦੇ ਨਵਪ੍ਰਕਾਸ਼ਿਤ ਨਾਵਲ ‘ਜੁੱਤੀ ਕਸੂਰੀ’ ਨੂੰ ਲੋਕ ਅਰਪਣ ਕਰਨ ਦੀ ਰਸਮ ਵੀ ਨਿਭਾਈ ਗਈ। ਜਿਸ ਵਿਚ ਪ੍ਰਧਾਨਗੀ ਮੰਡਲ ਦਾ ਸਾਥ ਮੇਜਰ ਸਿੰਘ ਗਿੱਲ, ਨਰਾਇਣ ਦੱਤ ਅਤੇ ਮਾਸਟਰ ਰਾਮ ਕੁਮਾਰ ਨੇ ਵੀ ਦਿੱਤਾ। ਇਸ ਮੌਕੇ ਤੇਜਾ ਸਿੰਘ ਤਿਲਕ, ਰਾਮ ਪਾਲ ਸ਼ਾਹਪੁਰੀ, ਤੇਜਿੰਦਰ ਚੰਡਿਹੋਕ, ਰਾਮ ਸਰੂਪ ਸ਼ਰਮਾ, ਗੁਰਪਾਲ ਸਿੰਘ ਬਿਲਾਵਲ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ, ਸੁਦਰਸ਼ਨ ਗੁੱਡੂ, ਪ੍ਰਿੰਸੀਪਲ ਚਰਨਦੀਪ ਸਿੰਘ, ਪਵਨ ਪਰਿੰਦਾ, ਪਰਮਜੀਤ ਕੌਰ, ਉਜਾਗਰ ਸਿੰਘ ਮਾਨ, ਗੁਰਮੀਤ ਸੁਖਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਮਨਾਈ ਅਗਲੀ ਖ਼ਬਰ ਬਾਗ਼ ਬਸਤੀ ਵਾਸੀਆਂ ਨੇ ਗਣੇਸ਼ ਉਤਸਵ ਦੇ ਸੰਬੰਧ ’ਚ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।