13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇਤੀ ਸੈਕਟਰ ਦੀ ਮਾੜੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਪਾਵਰਕਾਮ ਦੇ ਗਰਿੱਡ ਦਾ ਕੀਤਾ ਘਿਰਾਓ

ਟੱਲੇਵਾਲ, 12 ਸਤੰਬਰ (ਸੋਨੀ ਚੀਮਾ)-ਖੇਤੀ ਸੈਕਟਰ ਨੂੰ ਮਿਲ ਰਹੀ ਨਾਕਸ ਅਤੇ ਅਧੂਰੀ ਬਿਜਲੀ ਸਪਲਾਈ ਤੋਂ ਤੰਗ ਆਏ ਪਿੰਡ ਚੀਮਾ, ਪੱਖੋਕੇ ਅਤੇ ਜਗਜੀਤਪੁਰਾ ਨਾਲ ਸੰਬੰਧਿਤ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਪਾਵਰਕਾਮ ਦੇ ਗਰਿੱਡ ਪੱਖੋਕੇ ਘਿਰਾਓ ਕਰ ਕੇ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪਾਵਰਕਾਮ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਪੱਖੋਕੇ ਗਰਿੱਡ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਤਸਵੀਰ : ਸੋਨੀ ਚੀਮਾ 13-09-2026
ਟੱਲੇਵਾਲ, 12 ਸਤੰਬਰ (ਸੋਨੀ ਚੀਮਾ)-ਖੇਤੀ ਸੈਕਟਰ ਨੂੰ ਮਿਲ ਰਹੀ ਨਾਕਸ ਅਤੇ ਅਧੂਰੀ ਬਿਜਲੀ ਸਪਲਾਈ ਤੋਂ ਤੰਗ ਆਏ ਪਿੰਡ ਚੀਮਾ, ਪੱਖੋਕੇ ਅਤੇ ਜਗਜੀਤਪੁਰਾ ਨਾਲ ਸੰਬੰਧਿਤ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਪਾਵਰਕਾਮ ਦੇ ਗਰਿੱਡ ਪੱਖੋਕੇ ਘਿਰਾਓ ਕਰ ਕੇ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪਾਵਰਕਾਮ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਖੇਤੀ ਸੈਕਟਰ ਲਈ ਨਿਰਧਾਰਿਤ ਘੰਟੇ ਬਿਜਲੀ ਦੇਣ ਦੇ ਕੀਤੇ ਗਏ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਨੂੰ ਇਸ ਵੇਲੇ ਪਾਣੀ ਦੀ ਸਖ਼ਤ ਲੋੜ ਹੈ, ਪਰ ਗਰਿੱਡ ਵਲੋਂ ਨਾ ਤਾਂ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਪਲਾਈ ਦਾ ਕੋਈ ਪੱਕਾ ਸਮਾਂ ਹੈ। ਵਾਰ-ਵਾਰ ਲੱਗ ਰਹੇ ਕੱਟਾਂ ਅਤੇ ਘੱਟ ਵੋਲਟੇਜ ਦੀ ਸਮੱਸਿਆ ਕਾਰਨ ਕਿਸਾਨਾਂ ਦੀਆਂ ਮੋਟਰਾਂ ਸੜ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦਾ ਦੋਹਰਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਤੁਰੰਤ ਨਿਰਵਿਘਨ ਅਤੇ ਪੂਰੇ ਘੰਟੇ ਨਾ ਕੀਤੀ ਗਈ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਾਈਵੇਅ ਜਾਮ ਕੀਤੇ ਜਾਣਗੇ। ਮੌਕੇ ’ਤੇ ਪਹੁੰਚੇ ਐਸ.ਡੀ.ਓ ਨਿਰਮਲ ਸਿੰਘ ਸਿੱਧੂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਤਕਨੀਕੀ ਖ਼ਰਾਬੀ ਨੂੰ ਜਲਦ ਦੂਰ ਕਰ ਕੇ ਬਿਜਲੀ ਸਪਲਾਈ ਵਿਚ ਸੁਧਾਰ ਕਰਨ ਦਾ ਭਰੋਸਾ ਦਿੱਤਾ। ਅਧਿਕਾਰੀਆਂ ਦੇ ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਫ਼ਿਲਹਾਲ ਧਰਨਾ ਸਮਾਪਤ ਕਰ ਦਿੱਤਾ, ਪਰ ਨਾਲ ਹੀ ਐਲਾਨ ਕੀਤਾ ਕਿ ਜੇਕਰ ਦੋ ਦਿਨਾਂ ਵਿਚ ਸਥਿਤੀ ਨਾ ਸੁਧਰੀ ਤਾਂ ਉਹ ਦੁਬਾਰਾ ਪੱਕਾ ਮੋਰਚਾ ਲਾਉਣਗੇ। ਇਸ ਮੌਕੇ ਦਰਸ਼ਨ ਸਿੰਘ ਚੀਮਾ, ਬਿੱਕਰ ਸਿੰਘ ਗੋਰਾ ਚੀਮਾ, ਨਛੱਤਰ ਸਿੰਘ ਚੀਮਾ, ਕਾਲਾ ਸਿੱਧੂ ਇਕਾਈ ਪ੍ਰਧਾਨ ਜਗਜੀਤਪੁਰਾ, ਗੁਰਪ੍ਰੀਤ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਝੰਡਾ ਆਗੂ ਕਾਦੀਆਂ, ਮੋਹਣੀ ਧਾਲੀਵਾਲ, ਨੈਬ ਸਿੰਘ ਕਾਦੀਆਂ, ਗੁਰਪ੍ਰੀਤ ਸਿੰਘ ਚੀਮਾ, ਵਿੱਕੀ ਪੱਖੋਕੇ, ਕਰਮ ਸਿੰਘ, ਜੱਸਾ ਸਿੰਘ, ਕਮਲਜੀਤ ਸਿੰਘ ਕਾਲਾ ਤੋਂ ਇਲਾਵਾ ਉਕਤ ਪਿੰਡਾਂ ਨਾਲ ਸਬੰਧਿਤ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਨੇ ਆਪ੍ਰੇਸ਼ਨ ਕਾਸੋ ਤਹਿਤ ਨਸ਼ਿਆਂ ਖਿਲਾਫ਼ ਸਰਚ ਅਭਿਆਨ ਚਲਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕੀਤਾ- ਜੰਡਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।