ਭਾਕਿਯੂ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ
ਬਰਨਾਲਾ, 12 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਖੇਤਾਂ ਵਾਲੀ ਬਿਜਲੀ ਸਪਲਾਈ ਦੇਣ ਦੇ ਵਾਅਦੇ ਕੀਤੇ ਗਏ ਸਨ ਜੋ ਹੁਣ ਖੋਖਲੇ ਸਾਬਤ ਹੋ ਚੁੱਕੇ ਹਨ, ਸਪਲਾਈ ਵਿਚ ਲੰਬੇ ਲੰਬੇ ਕੱਟ ਲੱਗ ਰਹੇ ਹਨ।
ਬਰਨਾਲਾ, 12 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਖੇਤਾਂ ਵਾਲੀ ਬਿਜਲੀ ਸਪਲਾਈ ਦੇਣ ਦੇ ਵਾਅਦੇ ਕੀਤੇ ਗਏ ਸਨ ਜੋ ਹੁਣ ਖੋਖਲੇ ਸਾਬਤ ਹੋ ਚੁੱਕੇ ਹਨ, ਸਪਲਾਈ ਵਿਚ ਲੰਬੇ ਲੰਬੇ ਕੱਟ ਲੱਗ ਰਹੇ ਹਨ। ਉਧਰ ਝੋਨੇ ਦੀ ਫਸਲ ਨਿਸਰ ਰਹੀ ਹੈ ਜਿਸ ਨੂੰ ਪਾਣੀ ਦੀ ਵਧੇਰੇ ਲੋੜ ਹੈ ਉਪਰੋਂ ਮੌਸਮ ਵੀ ਖੁਸਕ ਚੱਲ ਰਿਹਾ ਹੈ ਅਤੇ ਸਪਲਾਈ ਘੱਟ ਹੋਣ ਕਾਰਨ ਫਸਲ ਸੁੱਕਣ ਕਿਨਾਰੇ ਹੈ। ਜਿਸ ਨਾਲ ਝਾੜ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ 14 ਸਤੰਬਰ ਨੂੰ 11 ਵਜੇ ਤੋਂ 3 ਵਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਐਸ.ਸੀ. ਅਤੇ ਐਕਸੀਅਨ ਬਿਜਲੀ ਬੋਰਡ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫੌਰੀ ਧਿਆਨ ਨਾ ਦਿੱਤਾ ਤਾਂ ਵੱਡੇ ਪੱਧਰ ’ਤੇ ਤਿੱਖੇ ਸੰਘਰਸ਼ਸ਼ੀਲ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਨੂੰ ਦੇਖਦੇ ਹੋਏ ਦਾਣਾ ਮੰਡੀਆਂ ਵਿਚ ਢੁਕਵੇ ਪ੍ਰਬੰਧ ਕਰ ਕੇ ਝੋਨੇ ਦੀ ਖਰੀਦ ਕਰਵਾਈ ਜਾਵੇ, ਹਾੜੀ ਦੀਆਂ ਫਸਲਾਂ ਦੀ ਬਿਜਾਈ ਲਈ ਡੀ.ਏ.ਪੀ ਖਾਦ ਪਹਿਲ ਦੇ ਆਧਾਰ ’ਤੇ ਸਪੈਸ਼ਲ ਰੈਕ ਲਵਾ ਕੇ ਕੋਆਪਰਿਟਵ ਸੋਸਾਇਟੀਆਂ ਵਿਚ ਕੋਟਾ ਪੂਰਾ ਕੀਤਾ ਜਾਵੇ ਅਤੇ ਬਰਨਾਲੇ ਜ਼ਿਲ੍ਹੇ ਲਈ ਖਾਦਾਂ ਦਾ ਸਪੈਸ਼ਲ ਰੈਕ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਵਿਕ ਰਹੀਆ ਕੀੜੇਮਾਰ ਦਵਾਈਆਂ ਦੀ ਵੀ ਵਿਭਾਗ ਵਲੋਂ ਸੈਂਪਲਿੰਗ ਕੀਤੀ ਜਾਵੇ ਅਤੇ ਨਕਲੀ ਦਵਾਈਆਂ ਵੇਚਣ ਵਾਲੇ ਵਿਰੁੱਧ ਸ਼ਿਕੰਜਾ ਕਸਿਆ ਜਾਵੇ। ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਬੜੈਚ, ਜਸਮੇਲ ਸਿੰਘ ਕਾਲੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਰਜਿੰਦਰ ਸਿੰਘ ਦਰਾਕਾ, ਊਧਮ ਸਿੰਘ ਜੋਧਪੁਰ ਬਲਾਕ ਪ੍ਰਧਾਨ, ਜਸਬੀਰ ਸਿੰਘ ਸੁਖਪਰਾ ਮੋੜ, ਪਰਮਜੀਤ ਸਿੰਘ ਮਹਿਲ ਕਲਾਂ, ਜਸਵੀਰ ਸਿੰਘ ਕਾਲੇਕੇ, ਪਰਵਿੰਦਰ ਸਿੰਘ ਹੰਡਿਆਇਆ, ਬੁਗਰ ਸਿੰਘ, ਜਸਵਿੰਦਰ ਸਿੰਘ ਨਾਈਵਾਲਾ, ਭਿੰਦਾ ਟੱਲੇਵਾਲ, ਜੱਸੀ ਮੌੜ, ਮਲਕੀਤ ਸਿੰਘ ਫਰਵਾਹੀ, ਬੂਟਾ ਸਿੰਘ ਮੱਲੀਆਂ, ਕਰਨੈਲ ਸਿੰਘ ਝਲੂਰ, ਜੱਗਾ ਸਿੰਘ ਸੇਖਾ, ਇੰਦਰਜੀਤ ਸਿੰਘ ਧਨੌਲਾ, ਬਿੱਕਰ ਸਿੰਘ ਨੰਗਲ, ਵਿੱਕੀ ਸਿੰਘ ਠੀਕਰੀਵਾਲ, ਹਰਭਜਨ ਸਿੰਘ ਸਰਜੀਤਪੁਰਾ, ਸ਼ਿੰਦਾ ਵਜੀਦਕੇ, ਮਨਜੀਤ ਸਿੰਘ ਛਾਪਾ, ਜਗਰਾਜ ਸਿੰਘ ਕੈਰੇ, ਕਾਲਾ ਚੀਮਾ ਆਦਿ ਕਿਸਾਨ ਹਾਜਰ ਸਨ।