ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਮੰਡੀ ਨੇ ਨਰਕ ਦਾ ਰੂਪ ਧਾਰਿਆ
ਉੱਚ ਪੱਧਰੀ ਪੜਤਾਲ ਕਰਵਾ ਕੇ ਦਾਰਸ਼ਨਿਕ ਬਣਾਉਣ ਦੀ ਮੰਗ
ਧਨੌਲਾ, 11 ਸਤੰਬਰ (ਜਤਿੰਦਰ ਸਿੰਘ ਧਨੌਲਾ)-ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਢੁਕਵੀਂ ਸੁਵਿਧਾ ਉਪਲਬਧ ਨਾ ਕਰਾਉਣ ਕਰ ਕੇ ਨਰਕ ਦਾ ਰੂਪ ਧਾਰ ਕੇ ਰਹਿ ਗਈ ਹੈ। ਮੰਡੀ ਅੰਦਰ ਵੱਡੇ-ਵੱਡੇ ਗਾਜਰ ਬੂਟੀ ਤੇ ਖੱਬਲ ਦੇ ਝੁੰਡ ਅਜਿਹੀ ਤਸਵੀਰ ਪੇਸ਼ ਕਰਦੇ ਦਿਖਾਈ ਦੇ ਰਹੇ ਹਨ ਕਿ ਇੱਥੋਂ ਟੈਕਸਾਂ ਦੇ ਰੂਪ ਵਿਚ ਮੋਟੀ ਉਗਰਾਹੀ ਕਰਨ ਵਾਲੇ ਲੋਕ ਆਪਣੀਆਂ ਤਜੌਰੀਆਂ ਭਰ ਕੇ ਚੱਲਦੇ ਬਣਦੇ ਹਨ।
ਧਨੌਲਾ, 11 ਸਤੰਬਰ (ਜਤਿੰਦਰ ਸਿੰਘ ਧਨੌਲਾ)-ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਢੁਕਵੀਂ ਸੁਵਿਧਾ ਉਪਲਬਧ ਨਾ ਕਰਾਉਣ ਕਰ ਕੇ ਨਰਕ ਦਾ ਰੂਪ ਧਾਰ ਕੇ ਰਹਿ ਗਈ ਹੈ। ਮੰਡੀ ਅੰਦਰ ਵੱਡੇ-ਵੱਡੇ ਗਾਜਰ ਬੂਟੀ ਤੇ ਖੱਬਲ ਦੇ ਝੁੰਡ ਅਜਿਹੀ ਤਸਵੀਰ ਪੇਸ਼ ਕਰਦੇ ਦਿਖਾਈ ਦੇ ਰਹੇ ਹਨ ਕਿ ਇੱਥੋਂ ਟੈਕਸਾਂ ਦੇ ਰੂਪ ਵਿਚ ਮੋਟੀ ਉਗਰਾਹੀ ਕਰਨ ਵਾਲੇ ਲੋਕ ਆਪਣੀਆਂ ਤਜੌਰੀਆਂ ਭਰ ਕੇ ਚੱਲਦੇ ਬਣਦੇ ਹਨ। ਜਦ ਕਿ ਮੰਡੀ ਅੰਦਰ ਹਮੇਸ਼ਾ ਸਾੜ ਫੈਲਿਆ ਰਹਿੰਦਾ ਹੈ। ਮੰਡੀ ਅੰਦਰ ਥਾਂ-ਥਾਂ ਗੰਦੇ ਪਾਣੀ ਦੇ ਟੋਏ ਸੜ੍ਹਾਂਦ ਫੈਲਾਉਂਦੇ ਦਿਖਾਈ ਦਿੰਦੇ ਹਨ। ਡੰਗਰਾਂ ਦੇ ਪੀਣ ਲਈ ਇੱਕ ਵੀ ਸਾਫ਼ ਪਾਣੀ ਦਾ ਪ੍ਰਬੰਧ ਨਹੀਂ। ਖੇਲਾਂ ਵਿਚ ਵੱਡੀ-ਵੱਡੀ ਜਿਲਬ ਲੱਗੀ ਪਈ ਹੈ ਅਤੇ ਗੰਦਗੀ ਨਾਲ ਭਰੀਆਂ ਪਈਆਂ ਹਨ। ਤਕਰੀਬਨ 10 ਏਕੜ ਤੋਂ ਉੱਪਰ ਰਕਬੇ ਵਿਚ ਫੈਲੀ ਮੰਡੀ ਅੰਦਰ ਗੰਦਗੀ ਦੇ ਢੇਰ ਲੱਗੇ ਪਏ ਹਨ। ਸਥਿਤੀ ਇਸ ਕਦਰ ਨਾਜ਼ੁਕ ਬਣੀ ਹੋਈ ਹੈ ਕਿ ਇੱਥੇ ਕਿਸ ਸਮੇਂ ਕਿਸੇ ਸਮੇਂ ਵੀ ਮਹਾਂਮਾਰੀ ਫੈਲ ਸਕਦੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਇਸ ਮੰਡੀ ਦੇ ਪ੍ਰਬੰਧਾਂ ਦੀ ਖ਼ੁਦ ਸਮਾਂ ਕੱਢ ਕੇ ਪੜਤਾਲ ਕੀਤੀ ਜਾਵੇ ਤੇ ਇਸ ਮੰਡੀ ਨੂੰ ਦਾਰਸ਼ਨਿਕ ਮੰਡੀ ਵਜੋਂ ਵਿਕਸਿਤ ਕੀਤਾ ਜਾਵੇ।