11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਰਿਆਦਾ ਪੁਰਸ਼ੋਤਮ ਰਾਮ ਲੀਲਾ ਕਲੱਬ ਵਲੋਂ ਝੰਡਾ ਯਾਤਰਾ ਕੱਢੀ

ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮਰਿਆਦਾ ਪੁਰਸ਼ੋਤਮ ਰਾਮਲੀਲ੍ਹਾ ਕਲੱਬ ਵਲੋਂ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਰਾਮਲੀਲ੍ਹਾ ਦੇ ਰਸਮੀ ਆਰੰਭ ਮੌਕੇ ਸੰਤੋਸ਼ੀ ਮਾਤਾ ਮੰਦਰ ਤੋਂ ਝੰਡਾ ਯਾਤਰਾ ਸ਼ੁਰੂ ਕਰ ਕੇ ਅਤੇ ਮਹਾਂਵੀਰ ਮੰਦਰ ਬਰਨੇ ਵਾਲਾ ਪੁੱਜ ਕੇ ਝੰਡਾ ਚੜ੍ਹਾਇਆ ਗਿਆ। ਕਲੱਬ ਦੇ ਪ੍ਰਧਾਨ ਜਤਿੰਦਰ ਕੁਮਾਰ ਸੋਨੂ ਮੁੱਖ ਸਰਪ੍ਰਸਤ ਅਮਨਦੀਪ ਬਾਂਸਲ, ਸੰਦੀਪ ਸਿੰਘ, ਗੁਰਲਾਲ ਸਿੰਘ, ਅਬਦੁਲ ਖ਼ਾਨ, ਮਨੀਸ਼ ਕੁਮਾਰ ਐਮ.

ਅਜੀਤ ਡੈਸਕ 11-09-2026
ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮਰਿਆਦਾ ਪੁਰਸ਼ੋਤਮ ਰਾਮਲੀਲ੍ਹਾ ਕਲੱਬ ਵਲੋਂ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਰਾਮਲੀਲ੍ਹਾ ਦੇ ਰਸਮੀ ਆਰੰਭ ਮੌਕੇ ਸੰਤੋਸ਼ੀ ਮਾਤਾ ਮੰਦਰ ਤੋਂ ਝੰਡਾ ਯਾਤਰਾ ਸ਼ੁਰੂ ਕਰ ਕੇ ਅਤੇ ਮਹਾਂਵੀਰ ਮੰਦਰ ਬਰਨੇ ਵਾਲਾ ਪੁੱਜ ਕੇ ਝੰਡਾ ਚੜ੍ਹਾਇਆ ਗਿਆ। ਕਲੱਬ ਦੇ ਪ੍ਰਧਾਨ ਜਤਿੰਦਰ ਕੁਮਾਰ ਸੋਨੂ ਮੁੱਖ ਸਰਪ੍ਰਸਤ ਅਮਨਦੀਪ ਬਾਂਸਲ, ਸੰਦੀਪ ਸਿੰਘ, ਗੁਰਲਾਲ ਸਿੰਘ, ਅਬਦੁਲ ਖ਼ਾਨ, ਮਨੀਸ਼ ਕੁਮਾਰ ਐਮ.ਸੀ, ਅਜੇ ਕੁਮਾਰ ਐਮ.ਸੀ, ਭੀਮ ਸ਼ਰਮਾ, ਸ਼ਕਤੀ ਭੂਸ਼ਨ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ ਨੇ ਦੱਸਿਆ ਕਿ ਸਕੂਲ ਉਸਾਰੀ ਅਧੀਨ ਤਿਆਰ ਕੀਤੇ ਰਕਬੇ ਅੰਦਰ ਸ਼ਾਨਦਾਰ ਸਟੇਜ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਦਰਸ਼ਕਾਂ ਦੇ ਬੈਠਣ ਲਈ ਬਕਾਇਦਾ ਕੁਰਸੀਆਂ ਅਤੇ ਪਤਵੰਤਿਆਂ ਲਈ ਸੋਫ਼ੇ ਲਗਾਏ ਜਾਣਗੇ। ਜਤਿੰਦਰ ਕੁਮਾਰ ਸੋਨੂ ਨੇ ਗੱਲਬਾਤ ਦੌਰਾਨ ਆਖਿਆ ਕਿ ਸਾਡਾ ਮੁੱਖ ਮਕਸਦ ਸਟੇਜ ’ਤੇ ਪੂਰਨ ਮਰਿਆਦਾ ਵਿਚ ਰਹਿ ਕੇ ਰਾਮਲੀਲ੍ਹਾ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਡਾ: ਰੂਪ ਚੰਦ ਬਾਂਸਲ, ਰਮੇਸ਼ ਕੁਮਾਰ ਕਿਤਾਬਾਂ ਵਾਲੇ, ਅਰੁਣ ਬਾਂਸਲ, ਜੀਵਨ ਬਾਂਸਲ ਉਚੇਚੇ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀਆਂ ਚੋਣਾਂ ਅੱਜ ਅਗਲੀ ਖ਼ਬਰ ਸ਼ਹਿਣਾ ਵਿਖੇ ਇਲੈਕਟਰੋਪੈਥੀ 7 ਰੋਜ਼ਾ ਕੈਂਪ ਦੌਰਾਨ 350 ਮਰੀਜ਼ਾਂ ਦਾ ਸਿਹਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।