ਮਜ਼ਬੂਤੀ ਨਾਲ ਨਿਭਾਈ ਭੂਮਿਕਾ ਆਗਾਮੀ ਚੋਣਾਂ ’ਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ - ਜਥੇਦਾਰ ਹਮੀਦੀ
ਮਹਿਲ ਕਲਾਂ, 9 ਸਤੰਬਰ (ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰ ਵਰਕਰ ਤੇ ਆਗੂ ਆਪਣੀ ਭੂਮਿਕਾ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਤਕੜੇ ਹੋ ਕੇ ਨਿਭਾਏ। ਪਾਰਟੀ ਦੇ ਵਰਕਰ ਵਲੋਂ ਮਜ਼ਬੂਤੀ ਨਾਲ ਨਿਭਾਈ ਗਈ ਭੂਮਿਕਾ ਜਿੱਥੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦਾ ਮੁੱਢ ਬੰਨ੍ਹੇਗੀ, ਉੱਥੇ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਿਚ ਯੋਗਦਾਨ ਵੀ ਪਾਏਗੀ।
ਮਹਿਲ ਕਲਾਂ, 9 ਸਤੰਬਰ (ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰ ਵਰਕਰ ਤੇ ਆਗੂ ਆਪਣੀ ਭੂਮਿਕਾ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਤਕੜੇ ਹੋ ਕੇ ਨਿਭਾਏ। ਪਾਰਟੀ ਦੇ ਵਰਕਰ ਵਲੋਂ ਮਜ਼ਬੂਤੀ ਨਾਲ ਨਿਭਾਈ ਗਈ ਭੂਮਿਕਾ ਜਿੱਥੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦਾ ਮੁੱਢ ਬੰਨ੍ਹੇਗੀ, ਉੱਥੇ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਿਚ ਯੋਗਦਾਨ ਵੀ ਪਾਏਗੀ। ਜਥੇਦਾਰ ਹਮੀਦੀ ਵਲੋਂ ਬੂਥ ਲੈਵਲ ਉੱਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਪਾਰਟੀ ਦੀ ਵੱਡੀ ਜਿੱਤ ਦਰਜ ਕਰਨ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ। ਇਸ ਸਮੇਂ ਜਥੇਦਾਰ ਹਮੀਦੀ ਵਲੋਂ ਮੁੱਖ ਦਫ਼ਤਰ ਮਹਿਲ ਕਲਾਂ ਵਿਖੇ ਸਰਕਲ ਪ੍ਰਧਾਨ ਸਰਦਾਰ ਜਗਦੇਵ ਸਿੰਘ ਬਧੇਸਾ, ਹਲਕਾ ਪ੍ਰਧਾਨ ਬੀ.ਸੀ. ਵਿੰਗ ਕੁਲਵੰਤ ਸਿੰਘ ਜਗਦੇ, ਸਰਦਾਰ ਹਰਜਿੰਦਰ ਸਿੰਘ ਸਰਕਲ ਬੀ.ਸੀ. ਵਿੰਗ ਠੁੱਲੀਵਾਲ, ਸਰਦਾਰ ਸੁਖਵਿੰਦਰ ਸਿੰਘ ਸੁੱਖਾ ਸਰਕਲ ਪ੍ਰਧਾਨ ਮਹਿਲ ਕਲਾਂ, ਵਲੋਂ ਪਿੰਡ ਬੜੀ ਦੇ ਬੂਥ ਲੈਵਲ ਦੀਆਂ ਕਮੇਟੀਆਂ ਬਣਾਈਆਂ ਪ੍ਰਧਾਨ ਅਹੁਦੇਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸਰਦਾਰ ਸੁਖਵਿੰਦਰ ਸਿੰਘ ਪੰਨੂ, ਗੁਰਦੀਪ ਸਿੰਘ ਬਾਠ, ਡਾਕਟਰ ਬੂਟਾ ਸਿੰਘ ਬਾਠ, ਕੁਲਦੀਪ ਸਿੰਘ ਬਾਠ, ਕੇਵਲ ਸਿੰਘ, ਸਰਦਾਰ ਆਤਮਾ ਸਿੰਘ, ਸਰਦਾਰ ਕੁਲਦੀਪ ਸਿੰਘ ਅਤੇ ਕੁਲਦੀਪ ਸਿੰਘ ਮੈਂਬਰ ਪੰਚਾਇਤ ਮਹਿਲ ਕਲਾਂ ਹਾਜ਼ਰ ਸਨ।