08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਤਪਾ ਸਿਟੀ ਪੁਲਿਸ ਵਲੋਂ ਪਾਬੰਦੀਸ਼ੁਦਾ ਗੋਲੀਆਂ ਸਣੇ 2 ਕਾਬੂ

ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 57 ਪਾਬੰਦੀਸ਼ੁਦਾ ਗੋਲੀਆਂ ਸਣੇ 2 ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਿਟੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਾਜੋ ਕੈਂਚੀਆਂ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਗੁਰਸੇਵਕ ਸਿੰਘ ਉਰਫ ਪੀਚੀ ਪੁੱਤਰ ਗੋਰਾ ਸਿੰਘ ਅਤੇ ਸੋਨੂੰ ਸਿੰਘ ਉਰਫ ਸੋਨੀ ਪੁੱਤਰ ਮਲੂਕ ਸਿੰਘ ਵਾਸੀਆਨ ਨੇੜੇ ਛੱਤੀ ਖੂਹੀ ਤਪਾ ਜੋ ਬਾਹਰੋਂ ਪਾਬੰਦੀਸ਼ੁਦਾ ਗੋਲੀਆਂ ਲਿਆ ਕੇ ਤਪਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਤੁਰ ਫਿਰ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਗੋਲੀਆਂ ਵੇਚਣ ਦੀ ਤਾਂਘ ਵਿਚ ਅਨਾਜ ਮੰਡੀ, ਤਾਜੋਕੇ ਰੋਡ ਤਪਾ ਵਿਖੇ ਪੈਦਲ ਫਿਰਦੇ ਵੇਖੇ ਗਏ ਹਨ।

ਤਪਾ ਸਿਟੀ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਪ੍ਰਵੀਨ ਗਰਗ 08-09-2026
ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 57 ਪਾਬੰਦੀਸ਼ੁਦਾ ਗੋਲੀਆਂ ਸਣੇ 2 ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਿਟੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਾਜੋ ਕੈਂਚੀਆਂ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਗੁਰਸੇਵਕ ਸਿੰਘ ਉਰਫ ਪੀਚੀ ਪੁੱਤਰ ਗੋਰਾ ਸਿੰਘ ਅਤੇ ਸੋਨੂੰ ਸਿੰਘ ਉਰਫ ਸੋਨੀ ਪੁੱਤਰ ਮਲੂਕ ਸਿੰਘ ਵਾਸੀਆਨ ਨੇੜੇ ਛੱਤੀ ਖੂਹੀ ਤਪਾ ਜੋ ਬਾਹਰੋਂ ਪਾਬੰਦੀਸ਼ੁਦਾ ਗੋਲੀਆਂ ਲਿਆ ਕੇ ਤਪਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਤੁਰ ਫਿਰ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਗੋਲੀਆਂ ਵੇਚਣ ਦੀ ਤਾਂਘ ਵਿਚ ਅਨਾਜ ਮੰਡੀ, ਤਾਜੋਕੇ ਰੋਡ ਤਪਾ ਵਿਖੇ ਪੈਦਲ ਫਿਰਦੇ ਵੇਖੇ ਗਏ ਹਨ। ਜੇਕਰ ਅਨਾਜ ਮੰਡੀ ਤਾਜੋ ਰੋਡ ਤਪਾ ਵਿਖੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਕੀਤੇ ਜਾ ਸਕਦੇ ਹਨ। ਪੁਲਿਸ ਨੇ ਤੁਰੰਤ ਰੇਡ ਕਰ ਕੇ ਦੋਸ਼ੀਆਂ ਨੂੰ 57 ਪਾਬੰਦੀਸ਼ੁਦਾ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਸਿਪਾਹੀ ਗੁਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਹੰਡਿਆਇਆ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ 10ਵੇਂ ਦਿਨ ਵੀ ਜਾਰੀ ਨਗਰ ਪੰਚਾਇਤ ਦਫ਼ਤਰ ਅੱਗੇ ਕੂੜਾ ਸੁੱਟ ਕੇ ਕੀਤੀ ਨਾਅਰੇਬਾਜ਼... ਅਗਲੀ ਖ਼ਬਰ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।