08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਟੱਲੇਵਾਲ ਵਿਖੇ ਹਰਪਾਲ ਸਿੰਘ ਖਡਿਆਲ ਦਾ ਕੀਤਾ ਭਰਵਾਂ ਸਵਾਗਤ ਅਤੇ ਸਨਮਾਨ

ਟੱਲੇਵਾਲ, 7 ਸਤੰਬਰ (ਸੋਨੀ ਚੀਮਾ)- ਸ਼੍ਰੋਮਣੀ ਯੂਥ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਪਿੰਡ ਟੱਲੇਵਾਲ ਦੇ ਢਿੱਲੋਂ ਵੈਸ਼ਨੂੰ ਢਾਬੇ ’ਤੇ ਯੂਥ ਅਕਾਲੀ ਦਲ ਪੰਜਾਬ ਦੇ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਯੂਥ ਅਕਾਲੀ ਦਲ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦਾ ਵਿਸ਼ੇਸ਼ ਤੌਰ ’ਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਹਰਪਾਲ ਸਿੰਘ ਖਡਿਆਲ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ ਭੇਟ ਕਰ ਕੇ ਨਿਵਾਜਿਆ ।

ਅਜੀਤ ਡੈਸਕ 08-09-2026
ਟੱਲੇਵਾਲ, 7 ਸਤੰਬਰ (ਸੋਨੀ ਚੀਮਾ)- ਸ਼੍ਰੋਮਣੀ ਯੂਥ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਪਿੰਡ ਟੱਲੇਵਾਲ ਦੇ ਢਿੱਲੋਂ ਵੈਸ਼ਨੂੰ ਢਾਬੇ ’ਤੇ ਯੂਥ ਅਕਾਲੀ ਦਲ ਪੰਜਾਬ ਦੇ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਯੂਥ ਅਕਾਲੀ ਦਲ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦਾ ਵਿਸ਼ੇਸ਼ ਤੌਰ ’ਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਹਰਪਾਲ ਸਿੰਘ ਖਡਿਆਲ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ ਭੇਟ ਕਰ ਕੇ ਨਿਵਾਜਿਆ । ਇਸ ਤੋਂ ਇਲਾਵਾ ਗੁਲਜਾਰ ਸਿੰਘ ਮੂਣਕ, ਰਣਦੀਪ ਸਿੰਘ ਢਿੱਲਵਾਂ, ਅਵਤਾਰ ਸਿੰਘ ਜਾਗਲ ਦੀਆਂ ਨਿਯੁਕਤੀਆਂ ’ਤੇ ਵੀ ਉਕਤ ਆਗੂਆਂ ਦਾ ਸਨਮਾਨ ਕੀਤਾ ਗਿਆ । ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਯੂਥ ਆਗੂਆਂ ਨੇ ਕਿਹਾ ਕਿ ਹਰਪਾਲ ਸਿੰਘ ਖਡਿਆਲ ਵਰਗੇ ਮਿਹਨਤੀ ਅਤੇ ਵਫ਼ਾਦਾਰ ਸਾਥੀ ਪਾਰਟੀ ਦਾ ਸਰਮਾਇਆ ਹਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਅਤੇ ਲੋਕ ਹਿਤਾਂ ਲਈ ਦਿਨ-ਰਾਤ ਕੰਮ ਕੀਤਾ ਹੈ । ਇਸ ਸਨਮਾਨ ਲਈ ਪਾਰਟੀ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਹਰਪਾਲ ਸਿੰਘ ਖਡਿਆਲ ਨੇ ਕਿਹਾ ਕਿ ਉਹ ਪਾਰਟੀ ਵਲੋਂ ਮਿਲੇ ਇਸ ਮਾਣ ਸਤਿਕਾਰ ਲਈ ਸਦਾ ਰਿਣੀ ਰਹਿਣਗੇ । ਇਸ ਮੌਕੇ ਸੁਖਵੀਰ ਸਿੰਘ ਸੋਖੀ ਟੱਲੇਵਾਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਰਣਦੀਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ, ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ, ਗੁਰਜੀਤ ਸਿੰਘ ਨੱਤ, ਪਾਲੀ ਧਾਲੀਵਾਲ, ਭੁਪਿੰਦਰ ਸਿੰਘ ਜੱਸੜ, ਜੁਗਰਾਜ ਸਿੰਘ ਜੱਸੜ, ਸ਼ਿੰਗਾਰਾ ਸਿੰਘ, ਮੇਜਰ ਸਿੰਘ ਪੰਚ, ਬਲਵੰਤ ਸਿੰਘ ਆੜ੍ਹਤੀਆ, ਰੇਸ਼ਮ ਸਿੰਘ, ਗਿਆਨ ਸਿੰਘ ਪੰਚ, ਦਲਵਾਰ ਸਿੰਘ ਭੋਤਨਾ, ਭੋਲਾ ਸਿੰਘ ਪੰਚ ਭੋਤਨਾ, ਰੁਪਿੰਦਰ ਸਿੰਘ ਨਾਨਕ ਕਾਰ ਬਾਜ਼ਾਰ ਭੋਤਨਾ, ਦਲਵਾਰ ਸਿੰਘ ਭੋਤਨਾ, ਚਮਕੌਰ ਸਿੰਘ ਭੋਤਨਾ, ਜਸਵੀਰ ਸਿੰਘ ਸਹਿਜੜਾ, ਹਰਜਿੰਦਰ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ ਬੀ.ਸੀ ਵਿੰਗ, ਹਰਪ੍ਰੀਤ ਸਿੰਘ ਦਿਉਲ ਸਰਕਲ ਪ੍ਰਧਾਨ ਯੂਥ ਵਿੰਗ, ਕਮਲਜੀਤ ਸਿੰਘ ਢੀਂਡਸਾ, ਜਸਨਜੀਤ ਸਿੰਘ ਯੂਥ ਵਿੰਗ ਸਰਕਲ ਪ੍ਰਧਾਨ ਮਹਿਲ ਕਲਾਂ, ਗੁਰਦੀਪ ਸਿੰਘ ਕਲਾਲ ਮਾਜਰਾ, ਗਗਨਜੀਤ ਸਿੰਘ ਕਲਾਲ ਮਾਜਰਾ, ਅਤਰ ਸਿੰਘ ਸਰਕਲ ਪ੍ਰਧਾਨ ਠੀਕਰੀਵਾਲ, ਅਮਨਦੀਪ ਸਿੰਘ ਖ਼ਾਲਸਾ ਮੈਂਬਰ, ਜੋਧਾ ਸਿੰਘ ਔਲਖ, ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲਾ ਯੂਥ ਆਗੂ, ਜਸਵੀਰ ਸਿੰਘ ਸਹਿਜੜਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਸ਼ਹਿਣਾ ਦੇ ਮੁਕਾਬਲੇ 10 ਅਤੇ 11 ਨੂੰ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਮਨਾਇਆ ਕੌਮੀ ਖ਼ੁਰਾਕ ਹਫ਼ਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।