05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕ ਕੇਵਲ ਬੱਚੇ ਨੂੰ ਪੜ੍ਹਾਉਂਦਾ ਹੀ ਨਹੀਂ ਸਗੋਂ ਉਸ ਦੀ ਸ਼ਖ਼ਸੀਅਤ ਵੀ ਘੜਦਾ ਹੈ- ਸ਼ਿਵ ਸਿੰਗਲਾ

ਬਰਨਾਲਾ, 4 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐਮ. ਡੀ.

ਅਜੀਤ ਡੈਸਕ 05-09-2026
ਬਰਨਾਲਾ, 4 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ ਨੇ ਅਧਿਆਪਕ ਦਿਵਸ ਮੌਕੇ ਜਿੱਥੇ ਸਾਰੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਗੱਲਬਾਤ ਕਰਦਿਆਂ ਕਿਹਾ ਕਿ 5 ਸਤੰਬਰ ਨੂੰ ਜਦੋਂ ਅਸੀਂ ਅਧਿਆਪਕ ਦਿਵਸ ਮਨਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਸਕੂਲ ਜਾਂ ਕਾਲਜ ਦੇ ਉਨ੍ਹਾਂ ਅਧਿਆਪਕਾਂ ਦੀ ਤਸਵੀਰ ਸਾਹਮਣੇ ਆਉਂਦੀ, ਜਿਨ੍ਹਾਂ ਦੀਆਂ ਕਹੀਆਂ ਕੁੱਝ ਗੱਲਾਂ ਅੱਜ ਵੀ ਯਾਦ ਹਨ ਕਿਉਂਕਿ ਅਧਿਆਪਕ ਕੇਵਲ ਬੱਚੇ ਨੂੰ ਪੜ੍ਹਾਉਂਦਾ ਹੀ ਨਹੀਂ, ਸਗੋਂ ਉਸ ਦੀ ਸ਼ਖ਼ਸੀਅਤ ਵੀ ਘੜਦਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਅੱਜ ਸਿੱਖਿਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਬੱਚਿਆਂ ਦੇ ਹੱਥ ਵਿਚ ਮੋਬਾਈਲ ਹੈ, ਇੰਟਰਨੈੱਟ ਹੈ, ਆਰਟੀਫਿਸ਼ਲ ਇੰਟੈਲੀਜੈਂਸ ਹੈ। ਦੁਨੀਆ ਭਰ ਦੀ ਜਾਣਕਾਰੀ ਕੁੱਝ ਸਕਿੰਟਾਂ ਵਿਚ ਉਨ੍ਹਾਂ ਦੇ ਸਾਹਮਣੇ ਆ ਜਾਂਦੀ ਹੈ। ਪਰ ਜਾਣਕਾਰੀ ਮਿਲ ਜਾਣਾ ਤੇ ਜ਼ਿੰਦਗੀ ਨੂੰ ਸਮਝ ਲੈਣਾ ਦੋਵੇਂ ਵੱਖਰੀਆਂ ਗੱਲਾਂ ਹਨ। ਬੱਚੇ ਨੂੰ ਇਹ ਕੌਣ ਸਮਝਾਏਗਾ ਕਿ ਹਾਰ ਜਾਣ ਤੋਂ ਬਾਅਦ ਦੁਬਾਰਾ ਕਿਵੇਂ ਖੜ੍ਹਾ ਹੋਣਾ ਹੈ? ਸਫਲਤਾ ਮਿਲਣ ’ਤੇ ਨਿਮਰ ਕਿਵੇਂ ਰਹਿਣਾ ਹੈ? ਦੂਜਿ ਆਂ ਦਾ ਸਤਿਕਾਰ ਕਿਵੇਂ ਕਰਨਾ ਹੈ? ਆਪਣੀ ਯੋਗਤਾ ਨੂੰ ਕਿਵੇਂ ਪਛਾਣਨਾ ਹੈ? ਇਸ ਲਈ ਇੱਥੇ ਅਧਿਆਪਕ ਦੀ ਲੋੜ ਕਦੇ ਖ਼ਤਮ ਨਹੀਂ ਹੋ ਸਕਦੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੇ ਅਧਿਆਪਕ ਹਮੇਸ਼ਾ ਤੁਹਾਡੀ ਹਰ ਗੱਲ ਨਾਲ ਸਹਿਮਤ ਨਹੀਂ ਹੋਣਗੇ। ਕਦੇ ਤੁਹਾਨੂੰ ਟੋਕਣਗੇ, ਕਦੇ ਵੱਧ ਮਿਹਨਤ ਲਈ ਕਹਿਣਗੇ ਅਤੇ ਕਦੇ ਤੁਹਾਡੀ ਗ਼ਲਤੀ ਵੀ ਦੱਸਣਗੇ। ਉਸ ਵੇਲੇ ਸ਼ਾਇਦ ਉਹ ਗੱਲ ਚੰਗੀ ਨਾ ਲੱਗੇ। ਪਰ ਜ਼ਿੰਦਗੀ ਵਿਚ ਅੱਗੇ ਜਾ ਕੇ ਇਕ ਦਿਨ ਤੁਹਾਨੂੰ ਅਹਿਸਾਸ ਹੋਵੇਗਾ ਕਿ ਕੁੱਝ ਲੋਕ ਤੁਹਾਡੇ ਨਾਲ ਸਖ਼ਤ ਇਸ ਲਈ ਸਨ ਕਿਉਂਕਿ ਉਨ੍ਹਾਂ ਨੂੰ ਤੁਹਾਡੇ ਅੰਦਰ ਉਹ ਸਮਰੱਥਾ ਦਿਖਾਈ ਦਿੰਦੀ ਸੀ ਜੋ ਸ਼ਾਇਦ ਉਸ ਸਮੇਂ ਤੁਹਾਨੂੰ ਖ਼ੁਦ ਵੀ ਨਹੀਂ ਦਿਖਦੀ ਸੀ। ਉਨ੍ਹਾਂ ਅਧਿਆਪਕ ਦਿਵਸ ਮੌਕੇ ਸਮਾਜ ਨੂੰ ਅਪੀਲ ਕੀਤੀ ਕਿ ਅਧਿਆਪਕ ਨੂੰ ਸਿਰਫ਼ ਇਕ ਪ੍ਰਫੈਸ਼ਨ ਵਜੋਂ ਨਾ ਦੇਖੀਏ। ਇਕ ਚੰਗਾ ਅਧਿਆਪਕ ਸਾਲਾਂ ਤੱਕ ਬੱਚਿਆਂ ਵਿਚ ਆਪਣਾ ਸਮਾਂ, ਗਿਆਨ, ਧੀਰਜ ਅਤੇ ਭਾਵਨਾਵਾਂ ਲਗਾਉਂਦਾ ਹੈ। ਇਮਾਰਤਾਂ ਬਣਾਉਣ ਵਾਲੇ ਸ਼ਹਿਰ ਬਣਾਉਂਦੇ ਹਨ, ਪਰ ਅਧਿਆਪਕ ਪੀੜ੍ਹੀਆਂ ਬਣਾਉਂਦੇ ਹਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਔਰਤਾਂ ਕਾਬੂ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੀ ਪੁਲਿਸ ਨੇ ਵੱਖ-ਵੱਖ ਕੇਸਾਂ ’ਚ ਦੋਸ਼ੀਆਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।