02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਯੂਨੀਵਰਸਿਟੀ ਚੋਣਾਂ ’ਚ ਏ.ਬੀ.ਵੀ.ਪੀ. ਦੀ ਸ਼ਾਨਦਾਰ ਜਿੱਤ ’ਤੇ ਭਾਜਪਾ ਨੇ ਮਨਾਏ ਜਸ਼ਨ

ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿਚ ਏ. ਬੀ.

ਅਜੀਤ ਡੈਸਕ 02-09-2026
ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿਚ ਏ.ਬੀ.ਵੀ.ਪੀ. ਨੂੰ ਮਿਲੀ ਭਾਰੀ ਸਫਲਤਾ ਅਤੇ ਅੰਕਿਤ ਵਿਦਾਨ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਵਲੋਂ ਸਥਾਨਕ ਨਹਿਰੂ ਚੌਂਕ, ਰੇਲਵੇ ਸਟੇਸ਼ਨ ਦੇ ਨਜ਼ਦੀਕ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦਿਆਂ ਵੱਡੇ ਪੱਧਰ ’ਤੇ ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਜਪਾ ਸਟੇਟ ਕਾਰਜਕਾਰਨੀ ਮੈਂਬਰ ਗੁਰਦਰਸ਼ਨ ਸਿੰਘ ਬਰਾੜ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਏ.ਬੀ.ਵੀ.ਪੀ. ਦੀ ਇਹ ਸਫਲਤਾ ਵਿਦਿਆਰਥੀਆਂ ਵਲੋਂ ਉਸ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਵਿਦਿਆਰਥੀ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ’ਤੇ ਮੋਹਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਹਮੇਸ਼ਾ ਦੇਸ਼ ਦੀ ਨੌਜਵਾਨ ਸ਼ਕਤੀ ਦੀ ਅਗਵਾਈ ਕਰਦਾ ਹੈ ਅਤੇ ਏ.ਬੀ.ਵੀ.ਪੀ. ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਕੰਮ ਕਰ ਰਹੀ ਹੈ। ਇਸ ਮੌਕੇ ਮਨੀਸ਼ ਬਾਂਸਲ, ਮੋਨੂ ਗੋਇਲ, ਰਾਜੂ ਚੌਧਰੀ, ਪ੍ਰੇਮ ਪ੍ਰੀਤਮ ਜਿੰਦਲ, ਸੰਦੀਪ ਜੇਠੀ, ਭਰਤ ਬਾਂਸਲ, ਐਡਵੋਕੇਟ ਵਿਸ਼ਾਲ ਸ਼ਰਮਾ, ਰਾਮ ਕੁਮਾਰ, ਕੁਲਦੀਪ ਮਿੱਤਲ, ਡਾ. ਲਖਵੀਰ ਸਿੰਘ, ਤਨਿਸ਼ ਬਾਂਸਲ, ਰਜਿੰਦਰ ਉੱਪਲ, ਟਿੰਕੂ ਗੋਇਲ, ਬਲਜਿੰਦਰ ਸਿੰਘ, ਯਾਦਵਿੰਦਰ ਦਾਸ, ਅੰਕਿਤ ਗਰਗ, ਹਰਜੋਤ, ਗਿਤਾਂਸ਼ੂ, ਵੰਸ਼, ਰੋਬਨ, ਚਿਰਾਗ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਆਦਿ ਸ਼ਕਤੀ ਮੰਦਰ ਵਲੋਂ ਸੋਭਾ ਯਾਤਰਾ ਅੱਜ ਅਗਲੀ ਖ਼ਬਰ ਗਾਗੇਵਾਲ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਕਿਸਾਨ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।