22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਗੁਆਂਢੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਦਹਿਲ ਕੇ ਡਿੱਗਣ ਕਾਰਨ ਵਿਅਕਤੀ ਦੀ ਮੌਤ, ਪਾਇਲ ਪੁਲੀਸ ਨੇ ਕੀਤਾ ਪਰਚਾ ਦਰਜ

ਪਾਇਲ, 21 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋ ਦੇ ਵਾਰਡ ਨੰਬਰ 4 ਔਜਲਾ ਮੁਹੱਲਾ ਦੇ ਵਸਨੀਕ ਅਮਰ ਸਿੰਘ ਦੀ ਗਵਾਂਢੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਖੜੇ ਮੋਟਰਸਾਇਕਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪਾਇਲ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਮ੍ਰਿਤਕ ਅਮਰ ਸਿੰਘ ਔਜਲਾ ਦੀ ਫਾਇਲ ਫੋਟੋ । 22-11-2026
ਪਾਇਲ, 21 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋ ਦੇ ਵਾਰਡ ਨੰਬਰ 4 ਔਜਲਾ ਮੁਹੱਲਾ ਦੇ ਵਸਨੀਕ ਅਮਰ ਸਿੰਘ ਦੀ ਗਵਾਂਢੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਖੜੇ ਮੋਟਰਸਾਇਕਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪਾਇਲ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਪਾਇਲ ਅੰਦਰ ਲਿਖਵਾਈ ਸ਼ਿਕਾਇਤ ਵਿੱਚ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਅਮਰ ਸਿੰਘ ਅਤੇ ਅਪਾਹਜ ਲੜਕਾ ਦਿਲਪ੍ਰੀਤ ਸਿੰਘ ਬੋਪਾਰਾਏ ਦੀ ਫੈਕਟਰੀ ਘੁਡਾਣੀ ਖੁਰਦ ਵਿਖੇ ਕੰਮ ਕਰਦੇ ਹਨ ਉਹ ਰੋਜ਼ਾਨਾਂ ਵਾਂਗ 19/112026 ਨੂੰ ਕਰੀਬ ਸ਼ਾਮ 7 ਵਜੇ ਕੰਮ ਤੋਂ ਘਰ ਆਏ ਅਤੇ ਉਸਦਾ ਹੈਡੀਕੈਪਟ ਲੜਕਾ ਘਰ ਅੰਦਰ ਚਲਾ ਗਿਆ। ਉਹ ਉਸੇ ਵਕਤ ਡੇਅਰੀ ਦੁੱਧ ਪਾਉਣ ਲਈ ਆਪਣੇ ਪਤੀ ਨੂੰ ਮੋਟਰਸਾਈਕਲ ਤੇ ਬੈਠੇ ਨੂੰ ਦੁੱਧ ਦੀ ਕੇਨੀ ਫੜਾ ਦਿੱਤੀ। ਉਸੇ ਵਕਤ ਗੁਆਂਢੀ ਦੁਕਾਨਦਾਰ ਸੁਰਿੰਦਰ ਸਿੰਘ ਢਿੱਲੋ ਮੇਰੇ ਪਤੀ ਪਾਸ ਆ ਗਿਆ ਜਿਸ ਨੂੰ ਮੇਰਾ ਪਤੀ ਕਹਿਣ ਲੱਗਾ ਕਿ ਆਪਣੇ ਮੁਹੱਲੇ ਦਾ ਪਰਮਿੰਦਰਪਾਲ ਸਿੰਘ ਆਪਦੀ ਗੱਡੀ ਆਪਣੇ ਦਰਵਾਜੇ ਅੱਗੇ ਖੜਾਉਣ ਦੀ ਬਜਾਏ ਉਨ੍ਹਾਂ ਦੇ ਦਰਵਾਜੇ ਅੱਗੇ ਖੜਾ ਦਿੰਦਾ ਹੈ, ਜਿਸ ਕਾਰਨ ਰਾਹਗੀਰ ਉਨ੍ਹਾਂ ਨੂੰ ਬੁਰਾ ਭਲਾ ਬੋਲਦੇ ਨੇ। ਐਨੇਂ ਨੂੰ ਪਰਮਿੰਦਰਪਾਲ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੇ ਮੋਟਰਸਾਈਕਲ ਤੇ ਆ ਗਿਆ ਅਤੇ ਉਸਦੇ ਪਤੀ ਨਾਲ ਤੂੰ ਤੂੰ ਮੈ-ਮੈ ਕਰਦੇ ਨੇ ਕਾਰ ਅੱਗੇ ਮੋਟਰਸਾਈਕਲ ਵੀ ਖੜਾ ਦਿੱਤਾ ਕਿ ਆ ਵੀ ਖੜਾ, ਕਰਲੋ ਕੀ ਕਰਨਾ। ਫਿਰ ਉਸਨੇ ਆਪਣੇ ਪਿਤਾ ਪਰਮਿੰਦਰਪਾਲ ਸਿੰਘ ਤੇ ਮਾਂ ਜਸਵੀਰ ਕੌਰ ਨੂੰ ਵੀ ਬੁਲਾ ਲਿਆ, ਜੋ ਉਸਦੇ ਪਤੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਤੇ ਗਾਲੀ ਗਲੋਚ ਕੀਤਾ ਤਾਂ ਉਸੇ ਵਕਤ ਉਸ ਦਾ ਪਤੀ ਅਮਰ ਸਿੰਘ ਦਹਿਲਕੇ ਖੜੇ ਮੋਟਰਸਾਇਕਲ ਤੋਂ ਹੇਠਾਂ ਡਿੱਗ ਪਿਆ, ਦੁੱਧ ਦੀ ਕੇਨੀ ਡੁੱਲ ਗਈ ਜੋ ਬੇਹੋਸ਼ ਹੋ ਗਿਆ। ਉਸੇ ਵਕਤ ਉਸਦੇ ਪਤੀ ਅਮਰ ਸਿੰਘ ਨੂੰ ਚੁੱਕ ਦੋਰਾਹਾ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਨੇ ਹਾਲਤ ਨੂੰ ਨਾਜਕ ਵੇਖਦਿਆਂ ਡੀ. ਐਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਪਾਇਲ ਅੰਦਰ ਲਿਖਵਾਈ ਸ਼ਿਕਾਇਤ ਮੁਤਾਬਿਕ ਕਥਿਤ ਦੋਸ਼ੀ ਪਰਮਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਅਰਸ਼ਦੀਪ ਸਿੰਘ ਅਤੇ ਜਸਵੀਰ ਕੌਰ ਖਿਲਾਫ ਪਾਇਲ ਪੁਲੀਸ ਨੇ ਧਾਰਾ 105, 3 (5) ਬੀ. ਐਨ. ਐਸ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਦੁੱਖ ਦੀ ਘੜੀ ਸ਼ਾਮਲ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਕਥਿਤ ਦੋਸ਼ੀਆ ਨੂੰ ਜਲਦ ਗਿ੍ਰਫਤਾਰ ਕਰਕੇ ਇੰਨਸਾਫ ਦਵਾਇਆ ਜਾਵੇ। ਉਨਾਂ ਅੱਗੇ ਕਿਹਾ ਕਿ ਅਸੀਂ ਮ੍ਰਿਤਕ ਅਮਰ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਹਰ ਸੰਭਵ ਮਦਦ ਲਈ ਨਾਲ ਖੜਾਂਗੇ।
ਪਿਛਲੀ ਖ਼ਬਰ ਮਾਈਂਡ ਮੇਕਰ ਦੀ ਕੋਚਿੰਗ ਜ਼ਰੀਏ 8.0 ਬੈਂਡ ਕੀਤੇ ਹਾਸਿਲ ਅਗਲੀ ਖ਼ਬਰ ਲਾਲਾ ਸਰਕਾਰੂਮਲ ਸਰਵਹਿਤਕਾਰੀ ਵਿੱਦਿਆ ਮੰਦਰ ਦੇ ਸਾਲਾਨਾ ਸਮਾਗਮ ‘ਅਭਿਉਦੈ’ ਵਿਚ ਪਹੁੰਚੇ ਕੈਬਨਿਟ ਮੰਤਰੀ ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।