ਗਰੀਨਵਿਊ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਲਗਾਇਆ ਮਨੋਰੰਜਨ ਟੂਰ
ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮਝੈਲ ਸਿੰਘ ਦੀ ਅਗਵਾਈ ਹੇਠ ਹਾਰਡੀ ਵਰਲਡ ਲੁਧਿਆਣਾ ਦਾ ਟੂਰ ਲਗਾਇਆ ਗਿਆ, ਜਿਸ ਵਿਚ ਪੰਜਵੀਂ ਤੋ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣਾ ਮਨੋਰੰਜਨ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਵਲੋਂ ਜਿੱਥੇ ਪੈਂਡੂਲਮ, ਟਰੇਨ ਰਾਈਡ, ਚੇਅਰ ਸਵਿੰਗ, ਫ਼੍ਰੀ ਫਾਲ ਰਾਈਡ, ਵਾਟਰ ਸੂਟ, ਕਾਰ ਰਾਈਡ ਅਤੇ ਹੋਰ ਬਹੁਤ ਸਾਰੇ ਝੂਲਿਆ ਦਾ ਆਨੰਦ ਮਾਣਿਆ ਗਿਆ, ਉੱਥੇ ਭੂਤ ਬੰਗਲਾ ਤੇ ਕਈ ਪ੍ਰਕਾਰ ਦੇ ਮਨੋਰੰਜਨ ਸੋਅ ਦਾ ਆਨੰਦ ਵੀ ਮਾਣਿਆ।
ਅਜੀਤ ਡੈਸਕ
21-11-2026