20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅਮਰਿੰਦਰ ਸਿੰਘ ਸੋਹਲ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀਆਂ ਚੋਣਾਂ ਲਈ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣੇ

ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 13 ਦਸੰਬਰ 2026 ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋ ਰਹੀ ਹੈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਸਰਪ੍ਰਸਤ ਗੁਰਦਾਸ ਸਿੰਘ, ਮੀਤ ਪ੍ਰਧਾਨ ਸਿਕੰਦਰ ਰਾਮਪੁਰੀ, ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਅਤੇ ਕਾਰਜਕਾਰੀ ਮੈਂਬਰ ਮਨਦੀਪ ਮਾਂਗਟ ਅਤੇ ਦਲਜਿੰਦਰ ਸਿੰਘ ਰਾਮਪੁਰ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਬਣਾਉਣ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੁੱਢਲੇ ਮੈਂਬਰਾਂ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਅਤੇ ਮੱਲ ਸਿੰਘ ਰਾਮਪੁਰੀ ਆਦਿ ਸਾਹਿਤਕਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਪ੍ਰਧਾਨ ਅਮਰਿੰਦਰ ਸਿੰਘ ਸੋਹਲ। 21-11-2026
ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 13 ਦਸੰਬਰ 2026 ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋ ਰਹੀ ਹੈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਸਰਪ੍ਰਸਤ ਗੁਰਦਾਸ ਸਿੰਘ, ਮੀਤ ਪ੍ਰਧਾਨ ਸਿਕੰਦਰ ਰਾਮਪੁਰੀ, ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਅਤੇ ਕਾਰਜਕਾਰੀ ਮੈਂਬਰ ਮਨਦੀਪ ਮਾਂਗਟ ਅਤੇ ਦਲਜਿੰਦਰ ਸਿੰਘ ਰਾਮਪੁਰ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਬਣਾਉਣ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੁੱਢਲੇ ਮੈਂਬਰਾਂ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਅਤੇ ਮੱਲ ਸਿੰਘ ਰਾਮਪੁਰੀ ਆਦਿ ਸਾਹਿਤਕਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਆਜ਼ਾਦ ਉਮੀਦਵਾਰ ਵਜੋਂ ਹੀ ਸੀਨੀਅਰ ਮੀਤ ਪ੍ਰਧਾਨ ਦੇ ਮਹੱਤਵਪੂਰਨ ਅਹੁਦੇ ਦੀ ਚੋਣ ਲਈ ਮੈਦਾਨ ਵਿਚ ਉਤਰੇ ਹਨ। ਅਮਰਿੰਦਰ ਸਿੰਘ ਸੋਹਲ ਨੇ ਇਸ ਬਾਬਤ ਕਿਹਾ ਕਿ ਮੇਰੀ ਆਪਣੀ ਮਾਂ ਸਭਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਹੀ ਮੇਰਾ ਪੈਨਲ ਹੈ। ਇਹ ਕਿਸੇ ਵੀ ਰਵਾਇਤੀ ਪੈਨਲ ਨਾਲੋਂ ਵੱਡੀ ਹੈ। ਇਸ ਸਭਾ ਨੇ ਹੁਣ ਤਕ ਵੱਡੇ-ਵੱਡੇ ਲੇਖਕ ਪੈਦਾ ਕੀਤੇ ਹਨ ਅਤੇ ਵੱਡੇ-ਵੱਡੇ ਸਾਹਿੱਤਿਕ ਕਾਰਜ ਕੀਤੇ ਹਨ। ਅਮਰਿੰਦਰ ਸਿੰਘ ਸੋਹਲ ਦਾ ਕਹਿਣਾ ਹੈ ਕਿ ਉਸ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਪੰਜਾਬ ਦੀਆਂ ਨਾਮਵਰ ਸਾਹਿੱਤਿਕ ਸਭਾਵਾਂ ਅਤੇ ਨਾਮਵਰ ਲੇਖਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਪਿਛਲੀ ਖ਼ਬਰ ਰਾੜਾ ਸਾਹਿਬ ਵਿਖੇ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਅਗਲੀ ਖ਼ਬਰ ਦਿਲਾਵਰ ਸਿੰਘ ਲਹਿਰਾ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।