ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫ਼ਾਰ ਵੂਮੈਨ, ਖੰਨਾ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਦਾ ਵਿਸ਼ਾ ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਅਤੇ ਭਾਰਤੀ ਸਿੱਖਿਆ ਪ੍ਰਣਾਲੀ: ਸੱਭਿਆਚਾਰਕ ਵਿਰਾਸਤ, ਹੁਨਰ ਵਿਕਾਸ ਅਤੇ ਨਵੀਨਤਾ ’ਤੇ ਆਧਾਰਿਤ ਇੱਕ ਪੁਨਰ ਨਿਰਮਾਣ ਸੀ। ਇਹ ਸੈਮੀਨਾਰ ਏ. ਐੱਸ. ਕਾਲਜ ਫਾਰ ਵੂਮੈਨ, ਖੰਨਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਡੀ. ਸੀ. ਡੀ. ਸੀ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਪ੍ਰਾਯੋਜਿਤ ਹੈ। ਇਸ ਸੈਮੀਨਾਰ ਦਾ ਉਦੇਸ਼ ਅਕਾਦਮਿਕ ਚਰਚਾ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਨਵੀਨਤਮ ਵਿਚਾਰਾਂ ਨੂੰ ਸਾਂਝਾ ਕਰਨ ਲਈ ਇੱਕ ਅਕਾਦਮਿਕ ਮੰਚ ਪ੍ਰਦਾਨ ਕਰਨਾ ਸੀ, ਜਿਸ ਵਿੱਚ ਵਿਦਵਾਨਾਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਹੋਵੇਗੀ। ਇਹ ਪ੍ਰੋਗਰਾਮ ਪ੍ਰਧਾਨ ਰਾਜੇਸ਼ ਡਾਲੀ, ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਸਰਪ੍ਰਸਤੀ ਹੇਠ ਹਿੰਦੀ ਵਿਭਾਗ ਦੇ ਮੁਖੀ ਡਾ. ਚਮਕੌਰ ਸਿੰਘ ਅਤੇ ਡਾ. ਗੋਲਡੀ ਗਰਗ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਸੰਜੀਵ ਧਮੀਜਾ (ਜਨਰਲ ਸੈਕਟਰੀ), ਕਵਿਤਾ ਗੁਪਤਾ (ਕਾਲਜ ਸੈਕਟਰੀ), ਅਜੈ ਸੂਦ (ਸਕੱਤਰ ਏ. ਐਸ. ਕਾਲਜ, ਖੰਨਾ), ਸੁਬੋਧ ਮਿੱਤਲ (ਸਕੱਤਰ ਏ. ਐਸ. ਕਾਲਜ ਆਫ ਐਜੂਕੇਸ਼ਨ, ਖੰਨਾ), ਡਾ. ਪਵਨ ਕੁਮਾਰ (ਪ੍ਰਿੰਸੀਪਲ ਏ. ਐਸ. ਕਾਲਜ ਆਫ ਐਜੂਕੇਸ਼ਨ) ਵੀ ਹਾਜ਼ਰ ਸਨ। ਇਸ ਮੌਕੇ ਡਾ. ਜਸਪਾਲ ਸਿੰਘ, ਐਸੋਸੀਏਟ ਪ੍ਰੋਫੈਸਰ (ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਜੰਮੂ ਯੂਨੀਵਰਸਿਟੀ), ਡਾ. ਯੋਗੇਸ਼ ਸ਼ਰਮਾ, ਐਸੋਸੀਏਟ ਪ੍ਰੋਫੈਸਰ, (ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ) ਅਤੇ ਡਾ. ਕੇ. ਕੇ. ਸ਼ਰਮਾ, ਪ੍ਰਿੰਸੀਪਲ, ਏ. ਐੱਸ. ਕਾਲਜ, ਖੰਨਾ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਇਹਨਾਂ ਦੇ ਨਾਲ ਮੁੱਖ ਬੁਲਾਰੇ ਵਜੋਂ ਡਾ. ਪਰਗਟ ਸਿੰਘ ਗਰਚਾ, ਪ੍ਰਿੰਸੀਪਲ, (ਜੀ. ਐੱਚ. ਜੀ. ਖਾਲਸਾ ਕਾਲਜ ਆਫ਼ ਐਜੂਕੇਸ਼ਨ,ਗੁਰੂਸਰ ਸਧਾਰ, ਲੁਧਿਆਣਾ), ਵਰੂਨ ਗੋਇਲ (ਸੈਨੇਟ ਮੈਂਬਰ, ਪੰਜਾਬ ਯੂਨੀਵਰਸਿਟੀ ਚੰਡੀਗੜ) ਸ਼ਾਮਿਲ ਹੋਏ । ਪ੍ਰੋਗਰਾਮ ਵਿੱਚ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਬੁਲਾਰਿਆਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗਿਆਨ ਅਤੇ ਸਿੱਖਿਆ ਵਿੱਚ ਨਵੀਨਤਾ, ਬਹੁ- ਵਿਸ਼ਾਈ ਸਿੱਖਿਆ ਰਾਹੀ ਮਨੁੱਖੀ ਜੀਵਨ ਦਾ ਸਰਵਪਖੀ ਵਿਕਾਸ, ਭਾਰਤੀ ਉੱਚ ਸਿਖਿਆ ਵਿੱਚ ਤਬਦੀਲੀ, ਭਵਿੱਖ ਦੇ ਰੁਜਗਾਰ ਅਤੇ ਉਦਮਸੀਲਤਾ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਸੀ। ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਸਾਰਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਾਲਜ ਵਿੱਚ ਰਾਸ਼ਟਰੀ ਸੈਮੀਨਾਰ ਦੇ ਅੰਤਰਗਤ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ, ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਏ. ਆਈ. ਦੀ ਭੂਮਿਕਾ, ਇਸ ਦੇ ਲਾਭ, ਚਣੌਤੀਆਂ, ਨੈਤਿਕ ਚਿੰਤਾਵਾਂ ਆਦਿ ਬਾਰੇ ਵਿਚਾਰ ਚਰਚਾ ਮਹਿਲਾ ਸਿਖਿਆ ਰਾਹੀ ਪਰਿਵਾਰਾਂ ਦਾ ਸਸ਼ਕਤੀਕਰਨ ਅਤੇ ਸਮਾਜ ਵਿੱਚ ਪਰਿਵਰਤਨ, ਤਕਨਾਲੋਜੀ-ਅਧਾਰਿਤ ਸਿਖਿਆ ਰਾਹੀ ਮਹਿਲਤ ਸਸ਼ਕਤੀਕਰਨ ਦੇ ਨਵੇਂ, ਮੌਕੇ, ਡਿਜੀਟਲ ਨਵੀਨਤਾ ਅਤੇ ਮਨੱਖੀ ਕਦਰਾਂ- ਕੀਮਤਾਂ ਵਿਚਕਾਰ ਸੰਤੁਲਨ ਬਣਾਏ ਰੱਖਣਾ ਇਸ ਸੈਮੀਨਾਰ ਦਾ ਮੁੱਖ ਉਦੇਸ਼ ਹੈ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਵਲੋਂ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। 14 ਖੰਨਾ10